ਲੁਧਿਆਣਾ (ਰਛਪਾਲ ਸਹੋਤਾ ) ਸ਼ਹੀਦ ਸੁਖਦੇਵ ਦੇ ਜਨਮ ਦਿਵਸ ਦੇ ਉਪਲਕਸ਼ ਵਿੱਚ ਨੋਘਰਾ ਵਿਖੇ ਮੈਡੀਕਲ, ਆਯੁਰਵੈਦਿਕ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਨਵਜੋਤ ਸਿੰਘ ਮੰਡੇਰ (ਜਰਗ) ਚੇਅਰਮੈਨ ਪੀ ਜੀ ਐਲ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਐਮ ਐਲ ਏ ਨੇ ਕੀਤਾ ਤੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਕਈ ਬਿਮਾਰੀਆਂ ਫੈਲ ਰਹੀਆਂ ਹਨ , ਇਨ੍ਹਾਂ ਤੋਂ ਬਚਣ ਲਈ ਟੈਸਟ ਕਰਵਾਓਂਦੇ ਰਹਿਣਾ ਚਾਹੀਦਾ ਹੈ।
ਡਾਕਟਰ ਰਾਹੁਲ ਜੈਨ , ਡਾ. ਮੋਹਿਤ ਜੈਨ, ਡਾ. ਗੂੰਜਨ ਜੈਨ ਅਤੇ ਡਾ. ਅਨੂ ਵੈਦ ਨੇ ਮਰੀਜਾਂ ਨੂੰ ਚੈਕ ਕੀਤਾ। ਕੈਂਪ ਵਿਚ ਲਗ ਭਗ 200 ਮਰੀਜਾਂ ਨੂੰ ਚੈਕ ਕਰ ਕੇ ਦਵਾਈਆਂ ਵੀ ਦਿੱਤੀਆਂ ਗਈਆਂ |
ਡਾ. ਸੁਰੇਸ਼ ਰਿਗ ਨੇ ਹੱਡੀਆਂ ਅਤੇ ਜੋੜਾਂ ਦੀ ਜਾਂਚ ਲਈ ਬੀ ਐਮ ਡੀ ਟੈਸਟ ਕੀਤੇ | ਉਹਨਾਂ ਨੇ ਮਰੀਜਾਂ ਨੂੰ ਓਸਟੀਓਪੈਡਿਕ , ਉਸਟੀਓਪੀਨਿਆ ਅਤੇ ਓਸਟੀਓਪੋਰੋਸਿਸ ਰੋਗ ਤੋਂ ਬਚਣ ਲਈ ਉਪਾਅ ਦੱਸੇ | ਲਗਭਗ 150 ਮਰੀਜਾਂ ਨੇ ਚੈਕ ਅੱਪ ਕਰਾਕੇ ਬੀ ਏਮ ਡੀ ਟੈਸਟ ਰਿਪੋਰਟ ਲਈ |
ਕੈਂਪ ਵਿਚ ਕਾਫੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ |