ਲੁਧਿਆਣਾ (ਰਛਪਾਲ ਸਹੋਤਾ) ਅੱਜ ਰਾਤ ਕਰੀਬ 10:30 ਜਦੋ ਪੁਲਿਸ ਮੁਲਾਜ਼ਮ ਪੁਸ਼ਪਿੰਦਰ ਸਿੰਘ ਪੱਪੀ ਆਪਣੇ ਬੇਟੇ ਅਤੇ ਘਰਵਾਲੀ ਨਾਲ ਧਾਰਮਿਕ ਸਮਾਗਮ ਅਟੈਡ ਕਰਕੇ ਵਾਪਸ ਆਪਣੇ ਘਰ ਲੁਧਿਆਣਾ ਆ ਰਿਹਾ ਸੀ ਤਾਂ ਰਾਏਕੋਟ ਰੋਡ ਤੇ ਗੋਂਦਵਾਲ ਪਿੰਡ ਨੇੜੇ ਉਹਨਾਂ ਦੀ ਮਹਿੰਦਰਾ ਕਾਰ ਨੂੰ ਅਚਾਨਕ ਅੱਗ ਲੱਗ ਗਈ, ਉਹਨਾਂ ਨੇ ਉਸੇ ਵਕਤ ਹੀ ਕਾਰ ਖੜੀ ਕਰ ਲਈ ਅਤੇ ਬਾਹਰ ਆ ਗਏ, ਮਿੰਟਾਂ ਸਕਿੰਟਾਂ ਵਿੱਚ ਗੱਡੀ ਧੂਹ ਧੂਹ ਕਰਕੇ ਸੜ ਗਈ ਤੇ ਮੌਕੇ ਤੇ ਹੀ ਸਵਾਹ ਹੋ ਗਈ, ਜਾਣਕਾਰੀ ਮੁਤਾਬਕ ਉਸੇ ਵਕਤ ਹੀ ਉਥੇ ਪੀ ਸੀ ਆਰ ਮੁਲਾਜ਼ਮ ਪਹੁੰਚ ਗਏ, ਉਹਨਾਂ ਨੇ ਮੁੱਲਾਂਪੁਰ ਤੋ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਅੱਗ ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀ ਹੋਇਆ। ਅੱਗ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ।