ਗੁਣਾਂ ਦਾ ਖ਼ਜ਼ਾਨਾ ਨਿੰਮ ਦਾ ਰੁੱਖ

ਨਿੰਮ ਐਨਜਾਡਾਇਰੈਕਟਾ ਨਾਂ ਦਾ ਵਿਕਾਸ ਫ਼ਾਰਸੀ ਭਾਸ਼ਾ ਦੇ ਡੇਕ ਨਾਂ ਤੋਂ ਹੋਇਆ ਹੈ। ਕਿਉਂਕਿ ਨਿੰਮ ਅਤੇ ਡੇਕ ਕਾਫੀ ਮਿਲਦੇ ਜੁਲਦੇ ਹਨ। ਇੰਡੀਕਾ ਤੋਂ ਭਾਵ ਹੈ ਭਾਰਤੀ। ਪੂਰੇ ਨਾਂ ਤੋਂ ਭਾਵ ਹੈ ਭਾਰਤ ਵਿੱਚ ਮਿਲਣ ਵਾਲਾ ਡੇਕ ਦਾ ਰੁੱਖ ਹੈ।ਨਿੰਮ ਮੂਲ ਰੂਪ ‘ਚ ਭਾਰਤੀ ਖੇਤਰ ‘ਚ ਪੈਦਾ ਹੋਇਆ ਤੇ ਉਗਾਇਆ ਜਾਣ ਵਾਲਾ ਰੁੱਖ ਹੈ। ਇਸ ‘ਚ ਮਨੁੱਖੀ ਸਿਹਤ ਤੇ ਫ਼ਸਲੀ ਕੀਟ ਪ੍ਰਬੰਧਾਂ ਦੇ ਬਹੁਤ ਸਾਰੇ ਗੁਣ ਹਨ। ਨਿੰਮ ਇਕੱਲਾ ਅਜਿਹਾ ਰੁੱਖ ਹੈ, ਜਿਸ ਦੇ ਹਰ ਹਿੱਸੇ ਨੂੰ ਲਾਭਕਾਰੀ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ। ਨਿੰਮ ਦਾ ਰੁੱਖ ‘ਮਿਲੇਸੀਆ’ ਪਰਿਵਾਰ ਨਾਲ ਸਬੰਧਤ ਹੈ। ਫ਼ਾਰਸੀ ਸਾਹਿਤ ‘ਚ ਇਸ ਨੂੰ ‘ਆਜ਼ਾਦ-ਏ-ਦਰੱਖ਼ਤ-ਏ-ਹਿੰਦ’ ਵੀ ਕਿਹਾ ਗਿਆ ਹੈ, ਜਿਸ ਦਾ ਅਰਥ ਹੈ-ਹਿੰਦੁਸਤਾਨ ਦਾ ਆਜ਼ਾਦ ਰੁੱਖ।ਨਿੰਮ ਭਾਰਤੀ ਮੂਲ ਦਾ ਇੱਕ ਸਦਾਬਹਾਰ ਰੁੱਖ ਹੈ। ਇਹ ਸਦੀਆਂ ਤੋਂ ਸਮੀਪਵਰਤੀ ਦੇਸ਼ਾਂ – ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ (ਬਰਮਾ), ਥਾਈਲੈਂਡ, ਇੰਡੋਨੇਸ਼ੀਆ, ਸ਼੍ਰੀ ਲੰਕਾ ਆਦਿ ਦੇਸ਼ਾਂ ਵਿੱਚ ਪਾਇਆ ਜਾਂਦਾ ਰਿਹਾ ਹੈ।ਨਿੰਮ ਦਰਮਿਆਨੇ ਤੋਂ ਵੱਡੇ ਕੱਦ ਦਾ ਸਦਾਬਹਾਰ ਰੁੱਖ ਹੈ। ਜਿਸਦੀ ਛਾਂ ਬਹੁਤ ਸੰਘਣੀ ਹੁੰਦੀ ਹੈ। ਇਹ ਦਰਖ਼ਤ ਚਾਰੇ ਤਰਫ਼ ਫੈਲਰਦਾ ਹੈ। ਇਸ ਦਾ ਤਨਾ ਵੀ ਮੋਟਾ ਅਤੇ ਮੋਟੀ ਖੜ੍ਹਵੀ ਕਾਲੀ ਜਿਹੀ ਭੂਰੀ ਛਿੱਲ ਵਾਲਾ ਹੁੰਦਾ ਹੈ। ਇਸ ਦੇ ਪੱਤੇ ਸੰਯੁਕਤ ਲੰਬੇ ਤੇ ਲਮਕਵੇਂ ਹੁੰਦੇ ਹਨ। ਹਰ ਪੱਤੀ ਆਮ ਪੱਤੇ ਵਰਗੀ ਨਜਰ ਆਉਂਦੀ ਹੈ। ਫੁੱਲ ਛੋਟੇ ਆਕਾਰ ਤੇ ਚਿੱਟੇ ਰੰਗ ਦੇ ਹੁੰਦੇ ਹਨ। ਨਿੰਮ ਦੇ ਫਲ ਨੂੰ ਨਿਮੋਲੀ ਕਿਹਾ ਜਾਂਦਾ ਹੈ। ਜਦੋਂ ਇਹ ਪੱਕਣ ਲੱਗਦਾ ਹੈ ਤਾਂ ਇਸ ਵਿੱਚ ਮਿਠਾਸ ਜਿਹੀ ਆ ਜਾਂਦੀ ਹੈ। ਇਸ ਲਈ ਪਰਿੰਦੇ ਇਸ ਤੇ ਟੁੱਟ ਪੈਂਦੇ ਹਨ।
ਅੰਗਰੇਜ਼ੀ ਭਾਸ਼ਾ ਵਿੱਚ ਨਿੰਮ ਨੂੰ ਨੀਮ ਹਿੰਦੀ ਤੋਂ ਉਧਾਰ ਲਿਆ ਹੈ। ਉਰਦੂ, ਅਰਬੀ, ਅਤੇ ਨੇਪਾਲੀ ਨਾਮ ਵੀ ਨੀਮ ਹੀ ਹਨ। ਸਿੰਧੀ ਵਿੱਚ ਪੰਜਾਬੀ ਵਾਂਗ ਨਿੰਮ, ਬੰਗਾਲੀ ਵਿੱਚ ਨਿਮ, ਤਮਿਲ ਵਿੱਚ ਵੇਮਬੂ, ਗੁਜਰਾਤੀ ਭਾਸ਼ਾ ਵਿੱਚ ਲਿੰਬੋ , ਮਰਾਠੀ ਵਿੱਚ ਕਾਡੂ-ਲਿੰਬਾ ਕਹਿੰਦੇ ਹਨ।
ਨਿੰਮ ਬਹੁਤ ਲਾਭਕਾਰੀ ਰੁੱਖ ਹੈ। ਛਾਂ ਤੋਂ ਇਲਾਵਾ ਹਵਾ ਨੂੰ ਸੁੱਧ ਕਰਨ ਵਾਲਾ ਸਮਝਿਆ ਜਾਂਦਾ ਹੈ। ਲੱਕੜ ਵੀ ਕਾਫੀ ਸਖਤ ਤੇ ਹੰਢਣਸਾਰ ਹੁੰਦੀ ਹੈ। ਇਸ ਦੀ ਲੱਕੜ ਨੂੰ ਸਿਉਂਕ ਨਹੀਂ ਲੱਗਦੀ। ਨਿੰਮ ਵਿੱਚ ਬਹੁਤ ਸਾਰੇ ਵੈਦਿਕ ਗੁਣ ਹਨ। ਜਦੋਂ ਇਹ ਦਰਖ਼ਤ ਪੁਰਾਣਾ ਹੋ ਜਾਂਦਾ ਹੈ ਤਾਂ ਇਸ ਵਿੱਚੋਂ ਇੱਕ ਕਿਸਮ ਦੀ ਗੂੰਦ ਜਿਹੀ ਖ਼ਾਰਜ ਹੋਣਾ ਸ਼ੁਰੂ ਹੋ ਜਾਂਦੀ ਹੈ, ਜੋ ਨਿਹਾਇਤ ਸ਼ੀਰੀਂ ਹੁੰਦੀ ਹੈ। ਇਸ ਲਈ ਲੋਕ ਉਸ ਨੂੰ ਜਮਾਂ ਕਰ ਕੇ ਬਤੌਰ ਖ਼ੁਰਾਕ ਇਸਤੇਮਾਲ ਕਰਦੇ ਹਨ। ਅਨੇਕਾਂ ਬਿਮਾਰੀਆਂ ਦੇ ਇਲਾਜ ‘ਚ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ। ਨਿੰਮ ਦੇ ਪੱਤੇ ਪਾਲਤੂ ਜਾਨਵਰਾਂ ਦੀ ਸਿਹਤ ਸੁਰੱਖਿਆ ਲਈ ਵਰਤੇ ਜਾਂਦੇ ਹਨ, ਜਦਕਿ ਫਲ ਤੇ ਬੀਜਾਂ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ। ਨਿੰਮ ਦੇ ਬੀਜ ਦੰਦਾਂ ਦੀ ਸੰਭਾਲ ਲਈ ਲਾਭਕਾਰੀ ਹਨ।ਨਿੰਮ ਦੀ ਦਾਤਣ ਦੀ ਵਰਤੋਂ ਦੰਦ ਸਾਫ ਅਤੇ ਮੂੰਹ ਦੇ ਰੋਗਾਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਇਸ ਦੀ ਵਰਤੋਂ ਦੇ ਨਾਲ ਮੂੰਹ ‘ਚੋਂ ਆਉਣ ਵਾਲੀ ਬਦਬੂ ਵੀ ਠੀਕ ਹੁੰਦੀ ਹੈ ।ਨਿੰਮ ਦੀਆਂ ਜੜ੍ਹਾਂ ਵੀ ਦਵਾਈਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਲੱਕੜ ਫਰਨੀਚਰ ਤੇ ਹੋਰ ਘਰੇਲੂ ਸਮਾਨ ਲਈ ਵਰਤੀ ਜਾਂਦੀ ਹੈ। ਨਿੰਮ ਦੇ ਬੀਜ ਤੋਂ ਬੀਜ ਕੇਕ ਤੇ ਦੇਸੀ ਖਾਦ ਤਿਆਰ ਹੁੰਦੀ ਹੈ। ਨਿੰਮ ਦੇ ਪੱਤੇ ਖ਼ੂਨ ਦੀ ਸਫ਼ਾਈ ਸ਼ੂਗਰ ਦੀ ਰੋਕਥਾਮ, ਚਿਹਰੇ ਦੇ ਕਿੱਲਾਂ ਤੇ ਚਮੜੀ ਦੇ ਹੋਰਨਾਂ ਰੋਗਾਂ ‘ਚ ਬੇਹੱਦ ਕਾਰਗਰ ਹਨ। ਬਹੁਤ ਸਾਰੇ ਮੁੰਡੇ ਕੁੜੀਆਂ ਦੇ ਮੂੰਹ ‘ਤੇ ਕਿੱਲ, ਫਿੰਨਸੀਆ ਤੋਂ ਪ੍ਰੇਸ਼ਾਨ ਰਹਿੰਦੇ ਨੇ । ਨਿੰਮ ਦੇ ਪੱਤਿਆ ਨੂੰ ਉਬਾਲ ਕੇ ਇਸ ਦਾ ਪਾਣੀ ਰੋਜ਼ ਪੀਣ ਨਾਲ ਠੀਕ ਚਿਹਰੇ ਦੀਆਂ ਫਿੰਨਸੀਆਂ ਦੂਰ ਹੁੰਦੀਆਂ ਹਨ । ਰਾਤ ਨੂੰ ਨਿੰਮ ਦੇ ਪੱਤਿਆ ਵਾਲੇ ਪਾਣੀ ਨਾਲ ਮੂੰਹ ਧੋਣ ਨਾਲ ਵੀ ਇਹ ਸਮੱਸਿਆ ਠੀਕ ਹੁੰਦੀ ਹੈ । ਤੁਹਾਡੇ ਚਿਹਰੇ ਉੱਤੇ ਨਿਖ਼ਾਰ ਵੀ ਆਉਂਦਾ ਹੈ ।ਹੁੰਦਾ ਹੈ।
ਡਾਇਬਿਟੀਜ਼ਨਿੰਮ ਡਾਇਬਿਟੀਜ਼ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸ਼ੂਗਰ ਨੂੰ ਕੰਟਰੋਲ ‘ਚ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਡਾਇਬਿਟੀਜ਼ ਰੋਗੀਆਂ ਨੂੰ ਲਾਭ ਮਿਲਦਾ ਹੈ।
ਸਰੀਰਕ ਜਖ਼ਮਾਂ ਜਾਂ ਫੋੜਿਆ ਉੱਪਰ ਨਿੰਮ ਦੇ ਪੀਸੇ ਹੋਏ ਪੱਤਿਆ ਵਿੱਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਛੇਤੀ ਠੀਕ ਹੁੰਦੇ ਹਨ ।ਨਿੰਮ ਦੇ ਪੱਤੇ ਪੇਟ ਦੇ ਕੀੜਿਆਂ ਨੂੰ ਵੀ ਮਾਰਣ ਦਾ ਕੰਮ ਕਰਦੇ ਹਨ । ਖਾਲੀ ਪੇਟ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਨਿੰਮ ਦੇ ਪੱਤਿਆਂ ‘ਚ ਫੰਗਸਰੋਧੀ ਅਤੇ ਜੀਵਾਣੁਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ ‘ਚ ਕਾਫੀ ਮਦਦ ਕਰਦੇ ਹਨ। ਨਿੰਮ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਵਰਤੋਂ ਕਰਨ ਨਾਲ ਸਿਕਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ
ਨਿੰਮ ਦੀ ਚਾਹ ਇਕ ਕੌੜੀ ਹਰਬਲ ਚਾਹ ਹੈ, ਜੋ ਕਿ ਆਯੁਰਵੈਦਿਕ ਦਵਾਈ ਵਿਚ ਕਈ ਕਿਸਮਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ।ਨਿੰਮ ਚਾਹ ਤਣਾਅ ਨੂੰ ਦੂਰ ਕਰਨ ਵਿਚ ਮਦਦਗਾਰ ਹੈ। ਜੇ ਤੁਸੀਂ ਤਣਾਅ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਕ ਕੱਪ ਨਿੰਮ ਦੀ ਚਾਹ ਪੀ ਸਕਦੇ ਹੋ।ਨਿੰਮ ਦੀ ਚਾਹ ਸਰੀਰ ਵਿਚ ਵੱਧ ਰਹੇ ਕੈਂਸਰ ਸੈੱਲਾਂ ਦੇ ਗਠਨ ਨੂੰ ਰੋਕਣ ਵਿਚ ਵੀ ਮਦਦਗਾਰ ਹੈ। ਇਕ ਕੱਪ ਨਿੰਮ ਚਾਹ ਤੁਹਾਨੂੰ ਇਸ ਤੋਂ ਬਚਾਉਣ ਵਿਚ ਮਦਦਗਾਰ ਹੋ ਸਕਦੀ ਹੈ। ਨਿੰਮ ਦੀ ਚਾਹ ਕਈ ਤਰੀਕਿਆਂ ਨਾਲ ਲਾਭਕਾਰੀ ਹੈ। ਪਰ ਕੁਝ ਲੋਕਾਂ ਨੂੰ ਨਿੰਮ ਦੀ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਗਰਭਵਤੀ ਔਰਤਾਂ ਨੂੰ ਇਸ ਦੀ ਵਰਤੋਂ ਕੇਵਲ ਡਾਕਟਰ ਦੀ ਸਲਾਹ ’ਤੇ ਹੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਨਿੰਮ ਦੀ ਚਾਹ ਨਹੀਂ ਲੈਣੀ ਚਾਹੀਦਾ। ਦੂਜੇ ਪਾਸੇ, ਜਿਨ੍ਹਾਂ ਨੂੰ ਹਾਲ ਹੀ ਵਿਚ ਅੰਗਾਂ ਦੀ ਟ੍ਰਾਂਸਪਲਾਂਟੇਸ਼ਨ ਜਾਂ ਦੋ ਹਫ਼ਤਿਆਂ ਦੇ ਅੰਦਰ ਅੰਦਰ ਸਰਜਰੀ ਦੀ ਤਜਵੀਜ਼ ਕੀਤੀ ਗਈ ਹੈ, ਨੂੰ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਨ੍ਹਾਂ ਗੁਣਾਂ ਕਾਰਨ ਕਰਕੇ ਹੀ ਭਾਰਤ ‘ਚ ਨਿੰਮ ਸਭ ਤੋਂ ਪੂਜਨੀਕ ਰੁੱਖ ਮੰਨਿਆ ਜਾਂਦਾ ਹੈ। ਬਹੁਤ ਸਾਰੇ ਧਾਰਮਿਕ ਕੰਮਾਂ ‘ਚ ਵੀ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ। ਨਿੰਮ ਦਾ ਰੁੱਖ ਮਨੁੱਖ ਦੀਆਂ ਧਾਰਮਿਕ, ਸਮਾਜਿਕ, ਚਕਿਤਸਕ, ਸੁੰਦਰਤਾ ਦੀਆਂ ਭਾਵਨਾਵਾਂ ਦਾ ਅਟੁੱਟ ਅੰਗ ਰਿਹਾ ਹੈ।

ਰਵਨਜੋਤ ਕੌਰ ਸਿੱਧੂ ‘ਰਾਵੀ ‘
ਪਿੰਡ ਜੱਬੋਵਾਲ, ਜ਼ਿਲਾਂ ਸ਼ਹੀਦ ਭਗਤ ਸਿੰਘ
8283066125

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...