ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 90 ਨਸ਼ੀਲੀਆ ਗੋਲੀਆ 6750 ਮਿ:ਲੀ ਸ਼ਰਾਬ ਨਜਾਇਜ਼ ਅਤੇ ਚੋਰੀ ਸੁਦਾ ਟਿਊੁਬਵੈਲ ਮੋਟਰ ਸਮੇਤ 01 ਚੋਰ ਅਤੇ 02 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਵਿੱਚ ਕੀਤੀ ਵੱਡੀ ਸਫਲਤਾ ਹਾਸਿਲ ਕੀਤੀ।

 

ਸ੍ਰੀ ਸਵਪਨ ਸ਼ਰਮਾ,ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸ਼੍ਰੀ ਜਸਬਿੰਦਰ ਸਿੰਘ,ਪੀ.ਪੀ.ਐਸ. ਉਪ ਪੁਲਿਸ ਕਪਤਾਨ,ਸਬ ਡਵੀਜਨ ਸ਼ਾਹਕੋਟ ਦੀ ਹਦਾਇਤ ਤੇ ਐਸ.ਆਈ ਮਹਿੰਦਰਪਾਲ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਅਗਵਾਈ ਹੇਠ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਰਟੀ ਨੇ ਉਮਰੇਵਾਲ ਬਿੱਲਾ ਮੋੜ ਤੋ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋ 09 ਬੋਤਲਾ ਨਜਾਇੰਜ ਸ਼ਰਾਬ ਬ੍ਰਾਮਦ ਕੀਤੀ।ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਹੇੜੂ ਪੁਲੀ ਤੋ ਇੱਕ ਨਸ਼ਾ ਤਸਕਰ ਪਾਸੋ 90 ਨਸ਼ੀਲੀਆ ਗੋਲੀਆ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਅਤੇ ਐਸ.ਆਈ ਭੁਪਿੰਦਰ ਸਿੰਘ ਵੱਲੋ ਚੋਰੀ ਸੁਦਾ ਟਿਉਬਲ ਦੀ ਮੋਟਰ ਬ੍ਰਾਮਦ ਕਰਕੇ ਇੱਕ ਚੋਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਸਬਿੰਦਰ ਸਿੰਘ,ਪੀ.ਪੀ.ਐਸ. ਉਪ ਪੁਲਿਸ ਕਪਤਾਨ,ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਅਸ਼ੀ ਬਲਵਿੰਦਰ ਸਿੰਘ ਸਮੇਤ ਪੁਲਿਸ ਪਰਟੀ ਨੇ ਉਮਰੇਵਾਲ ਬਿੱਲਾ ਮੋੜ ਤੋ ਸੁਭਾਸ਼ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਰਾਏਪੁਰ ਅਰਾਈਆ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ (ਦਿ) ਨੂੰ ਕਾਬੂ ਕਰਕੇ ਉਸ ਪਾਸੋ 09 ਬੋਤਲਾ ਨਜਾਇੰਜ ਸ਼ਰਾਬ ਬ੍ਰਾਮਦ ਕਰਕੇ ਮੁੱਕਮਦਾ ਨੰਬਰ 50 ਮਿਤੀ 18.05.2022 ਜੁਰਮ 61-1-14 ਆਬਕਾਰੀ ਐਕਟ ਥਾਣਾ ਮਹਿਤਪੁਰ ਜਿਲਾ ਜਲੰਧਰ(ਦਿ) ਦਰਜ ਰਜਿਸ਼ਟਰ ਕੀਤਾ ਗਿਆ
ਇਸੇ ਤਰਾਂ ਏ.ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਹੇੜੂ ਪੁਲੀ ਤੋ ਸਾਹਿਲ ਪੁਤੱਰ ਸੁਖਵਿੰਦਰ ਰਾਮ ਵਾਸੀ ਗੁਰੂ ਨਾਨਕਪੁਰਾ ਨਕੋਦਰ ਨੂੰ 90 ਨਸ਼ੀਲੀਆ ਗੋਲੀਆ ਸਮੇਤ ਕਾਬੂ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 18.05.2022 ਜੁਰਮ 22-61-85 ਂਧਫਸ਼ ਅਚਟ ਥਾਣਾ ਮਹਿਤਪੁਰ ਦਰਜ ਰਜਿਸ਼ਟਰ ਕੀਤਾ ਗਿਆ।

ਇਸੇ ਤਰਾਂ ਐਸ.ਆਈ ਭੁਪਿੰਦਰ ਸਿੰਘ ਪਾਸ ਸ਼੍ਰੀ ਕੁਲਵੰਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਰਾਏਪੁਰ ਅਰਾਈਆ ਥਾਂਣਾ ਮਹਿਤਪੁਰ ਨੇ ਬਰਖਿਲਾਫ ਜਸਵਿੰਦਰ ਸਿੰਘ ਉਰਫ ਮੰਗਾ ਪੁੱਤਰ ਭਲਵਾਨ ਸਿੰਘ ਵਾਸੀ ਰਾਏਪੁਰ ਅਰਾਈਆਂ ਮੰਡ ਤੇ ਬਲਵਿੰਦਰ ਸਿੰਘ ੳੇੁਰਫ ਕਾਕਾ ਪੁੱਤਰ ਲਾਲ ਸਿੰਘ ਵਾਸੀ ਗੋਸੂਵਾਲ ਵੱਲੋ ਪਿੰਡ ਰਾਏਪੁਰ ਅਰਾਈਆ ਦੇ ਸ਼ਮਸ਼ਾਨਘਾਟ ਵਿੱਚੋ ਪਾਣੀ ਵਾਲੀ ਟਿਊਬਵੈਲ਼ ਦੀ ਮੋਟਰ ਚੋਰੀ ਕਰਨ ਸਬੰਧੀ ਦਿਤੀ ਦਰਖਾਸਤ ਦੇ ਅਧਾਰ ਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਮੰਗਾ ਪੁੱਤਰ ਭਲਵਾਨ ਸਿੰਘ ਵਾਸੀ ਰਾਏਪੁਰ ਅਰਾਈਆਂ ਮੰਡ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀਸ਼ੁਦਾ ਪਾਣੀ ਵਾਲੀ ਟਿਊਬਵੈਲ਼ ਮੋਟਰ ਬ੍ਰਾਮਦ ਕੀਤੀ ਗਈ ਜਿਸ ਤੇ ਦੋਸ਼ੀ ਦੇ ਖਿਲਾਫ ਮੁੱਕਦਮਾ 52 ਮਿਤੀ 18.05.2022 ਅ/ਧ 379,411 ਭ:ਦ ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ।
ਬ੍ਰਾਮਦਗੀ
1. 09 ਬੋਤਲਾ ਨਜਾਇੰਜ ਸ਼ਰਾਬ
2. 90 ਨਸ਼ੀਲੀਆ ਗੋਲੀਆ
3. ਪਾਣੀ ਵਾਲੀ ਟਿਊਬਵੈਲ਼ ਮੋਟਰ

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...