ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਕੰਵਲਪ੍ਰੀਤ ਸਿੰਘ ਪੁਲਿਸ ਕਪਤਾਨ ਇੰਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਹਰਨੀਲ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਸਬ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਵੱਲੋਂ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਨੀਲ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਨੇ ਦੱਸਿਆ ਕਿ ਮਿਤੀ 12-05-2022 ਨੂੰ ਸ੍ਰੀ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਗੁਰਾਇਆ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਦੇ ਸਬ ਇੰਸਪੈਕਟਰ ਜਗਦੀਸ਼ ਰਾਜ ਥਾਣਾ ਗੁਰਾਇਆ ਜਲੰਧਰ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਬਾ-ਨਾਕਾਬੰਦੀ ਦੇ ਸੰਬੰਧ ਵਿੱਚ ਪੁੱਲ ਨਹਿਰ ਤਨੈਹਰਾ ਪੁੱਲ ਗੁਰਾਇਆ ਵਿਖੇ ਮੋਜੂਦ ਸੀ ਕਿ ਨਹਿਰ ਸੂਆ ਦੀ ਪਟੜੀ ਪੱਕੀ ਸੜਕ ਜੋ ਹਸਪਤਾਲ ਸਰਕਾਰੀ ਦੀ ਤਰਫੋ ਇੱਕ ਆਦਮੀ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛਾਹ ਨੂੰ ਮੁੜ ਪਿਆ। ਜਿਸ ਨੂੰ ਸਬ ਇੰਸਪੈਕਟਰ ਜਗਦੀਸ਼ ਰਾਜ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸ਼ਿੰਦਰਪਾਲ ਉਰਫ ਸ਼ਿੰਦੀ ਪੁੱਤਰ ਰੱਖਾ ਰਾਮ ਵਾਸੀ ਮੁਹੱਲਾ ਲਾਂਗੜ੍ਹੀਆ ਗੁਰਾਇਆ, ਥਾਣਾ ਗੁਰਾਇਆ ਦੱਸਿਆ।ਜਿਸ ਦੇ ਸੱਜੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਮੋਮੀ ਲਿਫਾਫੇ ਵਿੱਚੋਂ ਹੈਰੋਇਨ ਬ੍ਰਾਮਦ ਹੋਈ ਜਿਸ ਦਾ ਕੰਪਿਊਟਰ ਕੰਡਾ ਨਾਲ ਵਜਨ ਕਰਨ ਤੇ 10 ਗ੍ਰਾਮ ਹੈਰੋਇਨ ਹੋਈ।ਜਿਸ ਤੇ ਦੋਸੀ ਦੇ ਖਿਲਾਫ ਮੁਕੱਦਮਾ ਨੰਬਰ 58 ਮਿਤੀ 12-05-2022 ਜੁਰਮ 21(ਭ)-61-85 ਐਨ.ਡੀ.ਪੀ.ਐਸ. ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਸ਼ੀ ਉਕਤ ਪਾਸੋਂ ਡੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਸ਼ਿੰਦਰਪਾਲ ਉਰਫ ਸ਼ਿੰਦੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਂਧਫਸ਼ ਅਚਟ ਤਹਿਤ 07 ਮੁਕੱਦਮੇ ਦਰਜ ਰਜਿਸਟਰ ਹਨ।