ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੀਪੀਆਈ ( ਐਮ ) ਅਤੇ ਸੀਪੀਆਈ ਵੱਲੋਂ ਵਿਸ਼ਾਲ ਰੈਲੀ
ਸੀਪੀਆਈ ( ਐਮ ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ , ਕਾਮਰੇਡ ਸੁਖਵਿੰਦਰ ਸਿੰਘ ਸੇਖੋਂ , ਕਾਮਰੇਡ ਬੰਤ ਸਿੰਘ ਬਰਾੜ ਅਤੇ ਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ ਵੱਲੋਂ ਸੰਬੋਧਨ ਕੀਤਾ
‘ ਮੋਦੀ ਸਰਕਾਰ ਹਰਾਓ – ਦੇਸ਼ ਬਚਾਓ ‘ ਦੇ ਨਾਅਰੇ ਨਾਲ ਚੋਣ ਮੁਹਿੰਮ ਤੇਜ਼
ਜਲੰਧਰ : ਸੀਪੀਆਈ ( ਐਮ ) ਅਤੇ ਸੀਪੀਆਈ ਦੇ ਸਾਂਝੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੇ ਜਲੰਧਰ ਚੋਣ ਦਫਤਰ ਵਿਖੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ। ਦੋਵੇਂ ਖੱਬੇ ਪੱਖੀ ਪਾਰਟੀਆਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਚੋਣਾਂ ਸਬੰਧੀ ਵਿਸ਼ਾਲ ਰੈਲੀ ਕਰਕੇ ਮੋਦੀ ਹਰਾਓ ਦੇਸ਼ ਬਚਾਓ ਦੇ ਨਾਅਰੇ ਨਾਲ ਚੋਣ ਮੁਹਿੰਮ ਤੇਜ਼ ਕੀਤੀ ਗਈ । ਸੀਪੀਆਈ ( ਐਮ ) ਦੇ ਕੇਂਦਰੀ ਆਗੂ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ , ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ,ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ ਵੱਲੋਂ ਸੰਬੋਧਨ ਕੀਤਾ । ਇਸ ਮੌਕੇ ਤੇ ਸੀਪੀਆਈ ( ਐਮ ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ , ਕਾਮਰੇਡ ਮੇਜਰ ਸਿੰਘ ਭਿੱਖੀਵਿੰਡ , ਕਾਮਰੇਡ ਗੁਰਨੇਕ ਸਿੰਘ ਭੱਜਲ , ਕਾਮਰੇਡ ਬਲਵੀਰ ਸਿੰਘ ਜਾਡਲਾ , ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ , ਕਾਮਰੇਡ ਸੁੱਚਾ ਸਿੰਘ ਅਜਨਾਲਾ , ਕਾਮਰੇਡ ਰੂਪ ਬਸੰਤ ਬੜੈਚ , ਕਾਮਰੇਡ ਰਾਮ ਸਿੰਘ ਨੂਰਪੁਰੀ , ਕਾਮਰੇਡ ਅਬਦੁਲ ਸਤਾਰ, ਕਾਮਰੇਡ ਸਵਰਨਜੀਤ ਦਲਿਓ , ਕਾਮਰੇਡ ਜਤਿੰਦਰਪਾਲ , ਕਾਮਰੇਡ ਸੁਖਪ੍ਰੀਤ ਜੋਹਲ , ਸੀਪੀਆਈ ਦੇ ਸੂਬਾਈ ਤੇ ਜ਼ਿਲ੍ਹਾ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਇਸ ਮੌਕੇ ਸੀਪੀਆਈ ਦੇ ਜ਼ਿਲਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ , ਮਹਿੰਦਰਪਾਲ ਸਿੰਘ ਸੂਬਾ ਕਮੇਟੀ ਮੈਂਬਰ , ਹਰਜਿੰਦਰ ਸਿੰਘ ਮੌਜੀ ਸਹਾਇਕ ਸਕੱਤਰ ਜ਼ਿਲ੍ਹਾ ਜਲੰਧਰ ਸੀਪੀਆਈ , ਤਰਸੇਮ ਜੰਡਿਆਲਾ , ਮਹਿੰਦਰ ਸਿੰਘ ਘੋੜਾਬਾਹੀ , ਸਿਕੰਦਰ ਸੰਘੂ , ਗਿਆਨ ਸੈਦਪੁਰੀ , ਪਰਮਜੀਤ ਸਮਰਾਏ , ਵੀਰ ਕੁਮਾਰ , ਜਗੀਰ ਸਿੰਘ , ਸੋਡੀ ਰਾਮ ਕਤਪਾਲੋ , ਪਰਵਿੰਦਰ ਕੁਮਾਰ ਫਲਪੋਤਾ ਹਾਜ਼ਰ ਸਨ।