ਆਮ ਆਦਮੀ ਪਾਰਟੀ ਦੇ ਨੇਤਾ-ਸਾਂਸਦ ਰਾਘਵ ਚੱਢਾ ਤੇ ਬਾਲੀਵੁੱਡ ਐਕਟ੍ਰੈਸ ਪਰਨੀਤੀ ਚੋਪੜਾ ਅੱਜ ਦਿੱਲੀ ਵਿਚ ਸਗਾਈ ਕਰਨ ਜਾ ਰਹੇ ਹਨ। ਇਹ ਪ੍ਰੋਗਾਰਮ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਆਯੋਜਿਤ ਹੋਣ ਜਾ ਰਿਹਾ ਹੈ।
ਦਿੱਲੀ ਵਿਚ ਬਾਲੀਵੁੱਡ ਥੀਮ ‘ਤੇ ਰੱਖੀ ਗਈ ਇਸ ਪਾਰਟੀ ਵਿਚ ਰਾਘਵ ਚੱਢਾ ਡਿਜ਼ਾਈਨਰ ਪਵਨ ਸਚਦੇਵਾ ਦੀ ਡਿਜ਼ਾਈਨ ਕੀਤੀ ਗਈ ਅਚਕਣ ਪਹਿਨਣਗੇ, ਦੂਜੇ ਪਾਸੇ ਪਰਨੀਤੀ ਚੋਪੜਾ ਬਾਲੀਵੁੱਡ ਸਟਾਰਸ ਦੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਡ੍ਰੈਅਸ ਵਿਚ ਦਿਖੇਗੀ। ਇਸ ਪਾਰਟੀ ਵਿਚ ਪੰਜਾਬ ਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦਿਖਣਗੇ, ਨਾਲ ਹੀ ਬਾਲੀਵੁੱਡ ਦੀਆਂ ਕਈ ਸੈਲੀਬ੍ਰਿਟੀਜ਼ ਸਣੇ ਪਰਨੀਤੀ ਦੀ ਕਜ਼ਨ ਪ੍ਰਿਯੰਕਾ ਚੋਪੜਾ ਦੇ ਵੀ ਪਾਰਟੀ ਵਿਚ ਪਹੁੰਚਣ ਦੀ ਸੰਭਾਵਨਾ ਹੈ।