ਜਲੰਧਰ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਗਿਣਤੀ ਕਪੂਰਥਲਾ ਰੋਡ ‘ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ ਐਂਡ ਸਪੋਰਟਸ ਕਾਲਜ ਕੰਪਲੈਕਸ ਵਿਚ ਬਣਾਏ ਗਏ ਕਾਊਂਟਿੰਗ ਸੈਂਟਰ ਵਿਚ ਹੋ ਰਹੀ ਹੈ। ਸ਼ੁਰੂਆਤ ਬੈਲੇਟ ਪੇਪਰ ਕਾਊਂਟਿੰਗ ਤੋਂ ਹੋਈ ਹੈ ਜਿਸ ਵਿਚ ਦੂਜੇ ਗੇੜ ‘ਚ ਵੀ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਸਾਢੇ 20 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵਧ ਰਹੀ ਹੈ। ਇਸ ਸਮੇਂ ਉਹ ਕਾਂਗਰਸ ਤੋਂ 20156 ਵੋਟਾਂ ਅੱਗੇ ਹੈ। ਇਸ ਸੀਟ ‘ਤੇ ਆਪ ਤੇ ਕਾਂਗਰਸ ਵਿਚ ਸਖਤ ਮੁਕਾਬਲਾ ਚੱਲ ਰਿਹਾ ਹੈ। ਹੁਣ ਤੱਕ ਆਪ ਦੇ ਉਮੀਦਵਾਰ ਰਿੰਕੂ ਨੂੰ 121710, ਕਾਂਗਰਸ ਦੀ ਕਰਮਜੀਤ ਕੌਰ ਨੂੰ 101256, ਅਕਾਲੀ-ਬਸਪਾ ਦੇ ਡਾ. ਸੁੱਖੀ 59307 ਤੇ ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 66832 ਵੋਟਾਂ ਮਿਲ ਚੁੱਕੀਆਂ ਹਨ।