ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਦੋ ਲੁਟੇਰਿਆਂ ਨੇ ਰੇਹੜੀ ਚਾਲਕ ਨੂੰ ਜਖਮੀ ਕਰ ਕੇ 12500 ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ 

ਰਈਆ (ਕਮਲਜੀਤ ਸੋਨੂੰ)—ਸਥਾਨਕ ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਆਈ ਤੇਜੀ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ ਤੇ ਪੁਲੀਸ ਪ੍ਰਸ਼ਾਸ਼ਨ ਇਨ੍ਹਾਂ ਤੇ ਰੋਕ ਲਾਉਣ ਵਿੱਚ ਅਸਮਰਥ ਨਜਰ ਆ ਰਿਹਾ ਹੈ ।ਆਮ ਜਨਤਾ ਸਹਿਮ ਦੀ ਜਿੰਦਗੀ ਜਿਊਣ ਲਈ ਮਜਬੂਰ ਹੈ। ਅੱਜ ਦਿਨੇ ਪਿੰਡ ਵਜੀਰ ਭੁੱਲਰ ਨੇੜੇ ਦੋ ਲੁਟੇਰਿਆਂ ਦੁਆਰਾ ਇੱਕ ਮੋਟਰਸਾਈਕਲ ਰੇਹੜੀ ਚਾਲਕ ਨੂੰ ਜਖਮੀ ਕਰਕੇ ਉਸ ਕੋਲੋਂ 12500 ਖੋਹ ਕੇ ਲੈ ਜਾਣ ਦਾ ਸਮਾਚਾਰ
ਹੈ।ਸਾਬਕ ਚੇਅਰਮੈਨ ਜਥੇਦਾਰ ਗੁਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜ੍ਹਤ ਬਲਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਲੇਰ ਘੁਮਾਣ ਆਪਣੀ ਮੋਟਰਸਾਈਕਲ ਰੇਹੜੀ ਤੇ ਸਾਡੇ ਸ਼ੋਅਰੂਮ ਤੋਂ ਟਾਇਲਾਂ ਲੱਦ ਕੇ ਪਿੰਡ ਵਜੀਰ ਭੁੱਲਰ ਲਾਹ ਕੇ ਵਾਪਸ ਆ ਰਿਹਾ ਸੀ।ਇਸੇ ਦੌਰਾਨ ਪਿਛੇ ਤੋਂ ਮੋਟਰਸਾਈਕਲ ਤੇ ਆਏ ਲੁਟੇਰਿਆਂ ਜਿੰਨ੍ਹਾਂ ਆਪਣੇ ਮੂੰਹ  ਬੰਨੇ ਹੋਏ ਸਨ ਉਸ ਨੂੰ ਧੱਕਾ ਦੇ ਕੇ ਸੁੱਟ ਦਿਤਾ ਤੇ ਉਸ ਦੀ ਬਾਂਹ ਤੇ ਕਿਰਚ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ।ਲੁਟੇਰੇ ਉਸ ਦੀ ਜੇਬ ਵਿਚੋਂ 12500 ਰੁਪਏ ਜੋ ਟਾਇਲਾਂ ਦੇ ਲੈ ਕੇ  ਆਇਆ ਸੀ ਖੋਹ ਕੇ ਫਰਾਰ ਹੋ ਗਏ।ਉਨ੍ਹਾਂ ਨੇ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ  ਇਨ੍ਹਾਂ ਘਟਨਾਵਾਂ ਤੇ ਕਾਬੂ ਪਾਇਆ ਜਾਵੇ ।ਜੇ ਇਹ ਹਲਾਤ ਇਸੇ ਤਰਾਂ ਰਹੇ ਤਾਂ  ਵਪਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ।ਇਸ ਸੂਚਨਾ ਬਿਆਸ ਪੁਲੀਸ ਨੂੰ ਦੇ ਦਿੱਤੀ ਗਈ ਹੈ।

Loading

Scroll to Top