ਲੋਕਤੰਤਰ ਦੇ ਦੋ ਥੰਮ੍ਹ ਲੜਦੇ ਸਹੀ ਨਹੀਂ ਲਗਦੇ :- ਵਰਿੰਦਰ ਮਲਹੋਤਰਾ
ਵਕੀਲ ਸੰਦੀਪ ਗੋਰਸੀ ਇਕ ਟੇਬਲ ਤੇ ਬੈਠਕੇ ਮੀਡੀਆ ਨਾਲ ਗੱਲਬਾਤ ਕਰਨ :- ਵਰਿੰਦਰ ਮਲਹੋਤਰਾ
ਮੀਡੀਆ ਤੇ ਝੂਠੇ ਪਰਚਿਆਂ ਸਬੰਧੀ ਮੁੱਖ ਮੰਤਰੀ ਨੂੰ ਦੇਵਾਂਗੇ ਮੰਗ ਪੱਤਰ :- ਵਰਿੰਦਰ ਮਲਹੋਤਰਾ
ਜੰਡਿਆਲਾ ਗੁਰੂ (Sonu Miglani)- :- ਪੰਜਾਬ ਚ ਨਵੀ ਆਈ ਸਰਕਾਰ ਨੇ ਵਾਅਦਾ ਕੀਤਾ ਸੀ ਅਕਾਲੀ ਕਾਂਗਰਸ ਸਰਕਾਰਾਂ ਵਾਂਗ ਕਿਸੇ ਵੀ ਵਿਅਕਤੀ ਤੇ ਜਾਂਚ ਪੜਤਾਲ ਕਰਨ ਤੋਂ ਬਿਨਾਂ ਪਰਚਾ ਦਰਜ ਨਹੀਂ ਹੋਵੇਗਾ ਤਾਂ ਜੋ ਕੋਈ ਝੂਠੇ ਪਰਚੇ ਦੀ ਮਾਰ ਹੇਠ ਅਦਾਲਤਾਂ ਵਿੱਚ ਅਪਨੀ ਅੱਧੀ ਜਿੰਦਗੀ ਨਾ ਲੰਘਾ ਦੇਵੇ ਪਰ ਅੱਜ ਮੀਡੀਆ ਉੱਪਰ ਹੀ ਨਜਾਇਜ਼ ਪਰਚੇ ਨੇ ਜ਼ਮੀਨ ਹਿਲਾਕੇ ਰੱਖ ਦਿੱਤੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜੰਡਿਆਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਐਡਵੋਕੇਟ ਸੰਦੀਪ ਗੌਰਸੀ ਦੇ ਬਿਆਨਾਂ ‘ਤੇ ਨਿੱਜੀ ਰੰਜਿਸ਼ ਦੇ ਮਾਮਲੇ ‘ਚ ਪੁਲਿਸ ਵੱਲੋਂ ਬਿਨਾਂ ਕਿਸੇ ਠੋਸ ਜਾਂਚ ਦੇ ਅੰਮਿ੍ਤਸਰ ਦੀ ਮਹਿਲਾ ਪੱਤਰਕਾਰ ਮਮਤਾ ਦੇਵਗਨ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਇਕ ਮਹਿਲਾ ਪੱਤਰਕਾਰ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਪਰ ਵਕੀਲ ਗੋਰਸੀ ਨੇ ਇਕ ਔਰਤ ਨੂੰ ਨੀਵਾਂ ਦਿਖਾਉਣ ਲਈ ਇਹ ਗਲਤ ਹਰਕਤ ਕੀਤੀ ਹੈ। ਮਲਹੋਤਰਾ ਨੇ ਕਿਹਾ ਕਿ ਜਲਦੀ ਹੀ ਅੰਮ੍ਰਿਤਸਰ ਦੇ ਮਾਨਯੋਗ ਪੁਲਿਸ ਕਮਿਸ਼ਨਰ ਅਤੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਬਿਜਲੀ ਅਤੇ ਪੀ ਡਬਲਯੂ ਡੀ ਵਿਭਾਗ ਨੂੰ ਮੁਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਨਾਮ ਇਕ ਮੰਗ ਪੱਤਰ ਦੇਕੇ ਨਿਰਪੱਖ ਜਾਂਚ ਦੀ ਮੰਗ ਰੱਖਾਂਗੇ ਅਤੇ ਪੱਤਰਕਾਰਾਂ ਤੇ ਝੂਠੇ ਪਰਚੇ ਬਰਦਾਸ਼ਤ ਨਹੀਂ ਕਰਾਂਗੇ । ਉਹਨਾਂ ਕਿਹਾ ਕਿ ਜੰਡਿਆਲਾ ਪ੍ਰੈਸ ਕਲੱਬ ਦਾ ਸਮੂਹ ਟੀਮ ਮਹਿਲਾ ਪੱਤਰਕਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਘਰਸ਼ ਚ ਅੰਮ੍ਰਿਤਸਰ ਮੀਡੀਆ ਕਰਮਚਾਰੀਆਂ ਦਾ ਸਾਥ ਦੇਵੇਗਾ । ਮਲਹੋਤਰਾ ਨੇ ਕਿਹਾ ਕਿ ਪੱਤਰਕਾਰਾਂ ਨੇ ਤਾਂ ਖੁਦ ਲੋੜਵੰਦ ਵਿਅਕਤੀਆਂ ਨੂੰ ਸਰਕਾਰੇ ਦਰਬਾਰੇ ਇਨਸਾਫ ਦਿਵਾਉਨਾ ਹੁੰਦਾ ਹੈ ਔਰ ਅੱਜ ਖੁਦ ਬੇਕਸੂਰ ਪੱਤਰਕਾਰ ਸਰਕਾਰੇ ਦਰਬਾਰੇ ਇਨਸਾਫ ਦੀ ਮੰਗ ਕਰ ਰਿਹਾ ਹੈ ਜਿਸਦੇ ਸਿੱਟੇ ਮਾੜੇ ਵੀ ਨਿਕਲ ਸਕਦੇ ਹਨ । ਮਲਹੋਤਰਾ ਨੇ ਵਕੀਲ ਸੰਦੀਪ ਗੋਰਸੀ ਦਾ ਸੰਪਰਕ ਨੰਬਰ ਨਾ ਹੋਣ ਤੇ ਮੀਡੀਆ ਰਾਹੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਕ ਟੇਬਲ ਤੇ ਬੈਠਕੇ ਇਸ ਮਸਲੇ ਨੂੰ ਹੱਲ ਕਰ ਲਓ, ਕਿਉਂਕਿ ਮੀਡੀਆ ਦੀ ਤੁਹਾਡੇ ਨਾਲ ਵੀ ਕੋਈ ਨਿਜੀ ਦੁਸ਼ਮਣੀ ਨਹੀਂ, ਸ਼ਾਇਦ ਕਿਸੇ ਰੰਜਿਸ਼ਬਾਜ਼ੀ ਚ ਤੁਸੀ ਮਹਿਲਾ ਪੱਤਰਕਾਰ ਤੇ ਮਾਮਲਾ ਦਰਜ ਕਰਵਾ ਦਿੱਤੇ । ਮਲਹੋਤਰਾ ਨੇ ਕਿਹਾ ਕਿ ਲੋਕਤੰਤਰ ਦੇ ਦੋ ਥੰਮ੍ਹ ਲੜਦੇ ਸਹੀ ਨਹੀਂ ਲਗਦੇ ।