ਨਾਮਵਰ ਗਾਇਕ ਦੀਪਾ ਅਰਸ਼ੀ ਅਤੇ ਗਾਇਕਾ ਨਿਮਰ ਗਿੱਲ, ਗਾਇਕ-ਜੋੜੀ ਤੋਂ ਬਣੇ ਪਤੀ-ਪਤਨੀ

ਚੰਡੀਗੜ (ਪ੍ਰੀਤਮ ਲੁਧਿਆਣਵੀ),- ਸੱਭਿਆਚਾਰ ਦੇ ਸਟੇਜੀ ਖੇਤਰ ਵਿਚ ਅਨੇਕਾਂ ਉਦਾਹਰਣਾਂ ਐਸੀਆਂ ਮਿਲਦੀਆਂ ਹਨ, ਜਿੱਥੇ ਗਾਇਕ ਜੋੜੀਆਂ ਇਕ ਦੂਜੇ ਨੂੰ ਨਾ ਸਿਰਫ ਸਮਝ ਹੀ ਲੈਂਦੀਆਂ ਹਨ, ਬਲਕਿ ਉਨਾਂ ਦੀ ਆਪਸੀ ਸੋਚ ਅਤੇ ਸਟੇਜੀ ਪ੍ਰਾਪਤੀਆਂ ਦੀ ਸਾਂਝ ਵੀ ਮਜ਼ਬੂਤ ਬਣ ਜਾਂਦੀ ਹੈ। ਉਨਾਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਇਕ ਦੂਜੇ ਸਿਰ ਜਾਂਦਾ ਹੋਣ ਸਦਕਾ ਫਿਰ ਐਸੀਆਂ ਜੋੜੀਆਂ ਗ੍ਰਹਿਸਥੀ ਬੰਧਨਾਂ ਵਿਚ ਬੱਝਕੇ ਅੰਬਰਾਂ ਵੱਲ ਨੂੰ ਹੋਰ ਵੀ ਉਚੀਆਂ ਉਡਾਣਾ ਭਰਨ ਦੇ ਸਮਰੱਥ ਹੋ ਜਾਂਦੀਆਂ ਹਨ। ਇਹੋ ਜਿਹੀਆਂ ਸੁਭਾਗੀਆਂ ਜੋੜੀਆਂ ਵਿਚ ਇੰਟਰਨੈਸ਼ਨਲ ਗਾਇਕ ਜੋੜੀ ਅਮਰ ਅਰਸ਼ੀ ਅਤੇ ਨਰਿੰਦਰ ਜੋਤ ਦੇ ਲਾਡਲੇ ਸ਼ਗਿਰਦ ਗਾਇਕ ਦੀਪਾ ਅਰਸ਼ੀ ਅਤੇ ਗਾਇਕਾ ਨਿਮਰ ਗਿੱਲ ਦੇ  ਵਿਆਹ ਦੇ ਬੰਧਨਾਂ ਵਿੱਚ ਬੰਨੇ ਜਾਣ ਦੀ ਖ਼ਬਰ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਗੀਤ-ਸੰਗੀਤ ਪ੍ਰੇਮੀਆਂ ਲਈ ਬੜੀ ਖੁਸ਼ੀ ਵਾਲੀ ਖ਼ਬਰ ਹੈ। ਜਿਨਾਂ ਦੇ ਵਿਆਹ ਦੀ ਰਸਮ ਜਲੰਧਰ ਵਿੱਚ ਬੜੇ ਧੂਮਧਾਮ ਨਾਲ ਸੰਪੂਰਨ ਹੋਈ। 

          ਜੋੜੀ ਦੇ ਨੇੜਲੇ ਪੁਰਾਣੇ ਵਾਕਫਕਾਰ ਤੇ ਨਾਮਵਰ ਗੀਤਕਾਰ ਰਾਜੂ ਨਾਹਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜੋੜੀ ਕਾਫੀ ਸਮੇਂ ਤੋਂ ਇਕੱਠਿਆਂ ਸੱਭਿਆਚਾਰ ਦੀ ਸੇਵਾ ਕਰਦੀ ਆ ਰਹੀ ਸੀ। ਜਿਨਾਂ ਵੱਲੋਂ ਹੁਣ ਪੂਰੇ ਰੀਤੀ ਰਿਵਾਜਾ ਨਾਲ ਮਰਿਆਦਾ ਵਿਚ ਰਹਿ ਕੇ ਵਿਆਹ ਦੀ ਰਸਮ ਪੂਰੀ ਕੀਤੀ ਗਈ ਹੈ। ਇਸ ਖੁਸ਼ੀ ਦੇ ਮੌਕੇ ’ਤੇ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਗਾਇਕ ਅਮਰ ਅਰਸ਼ੀ, ਨਰਿੰਦਰ ਜੋਤ, ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਬੰਟੀ ਕਵਾਲ, ਮੁਕੇਸ਼ ਅਨਾਹਿਤ ਤੇ ਕੁਲਵਿੰਦਰ ਕਿੰਦਾਂ ਆਦਿ ਦੇ ਨਾਲ-ਨਾਲ ਕਾਫੀ ਪੱਤਰਕਾਰ ਵੀ ਸ਼ਾਮਲ ਹੋਏ। ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਵੱਲੋਂ ਵੀ ਨਵੀਂ ਵਿਆਹੀ ਜੋੜੀ ਨੂੰ ਰੱਜਵਾਂ ਪਿਆਰ ਮਿਲਿਆ। ਅਸੀਂ ਵੀ ਜੋੜੀ ਦੇ ਚੜਦੀ ਕਲਾ ’ਚ ਰਹਿਣ ਅਤੇ ਬੁਲੰਦੀਆਂ ਵੱਲ ਸੱਭਿਆਚਾਰਕ ਉਡਾਣਾਂ ਭਰਦੇ ਰਹਿਣ ਦੀ ਦਿਲੀ ਦੁਆ ਕਰਦੇ ਹਾਂ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी