ਅਮਰੀਕਾ ਵਿਚ ਚਰਚ ਨੂੰ ਸਾੜਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਇਕ ਗ੍ਰਿਫਤਾਰ

* ਨਾਜ਼ੀ ਪੱਖੀ ਗਰੁੱਪ ਮੈਂਬਰ ਦਾ ਕਾਰਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਓਹੀਓ ਰਾਜ ਵਿਚ ਇਕ ਚਰਚ ਨੂੰ ਸਾੜਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਨਵ ਨਾਜ਼ੀ  ਗਰੁੱਪ ਦੇ ਮੈਂਬਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। 20 ਸਾਲਾ ਏਮਨ ਡੀ ਪੈਨੀ ਜੋ ਅਲਾਇੰਸ, ਓਹੀਓ ਦਾ  ਵਸਨੀਕ ਹੈ, ਵਿਰੁੱਧ ਕਲੈਵਲੈਂਡ ਦੀ ਯੂ ਐਸ ਡਿਸਟ੍ਰਿਕਟ ਕੋਰਟ ਵਿਚ ਬਦਨੀਤੀ ਤਹਿਤ ਧਮਾਕਾਖੇਜ਼ ਸਮਗਰੀ ਵਰਤਣ ਤੇ ਖਤਰਨਾਕ ਉਪਕਰਣ ਰਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪੈਨੀ ਨੇ ਚੈਸਟਰਲੈਂਡ ਵਿਚ ‘ਚਰਚ ਆਫ ਚੈਸਟਰਲੈਂਡ’ ਨੂੰ ਸਾੜਣ ਲਈ ‘ਮੋਲੋਟੋਵ ਕਾਕਟੇਲ’ ਦੀ ਵਰਤੋਂ ਕੀਤੀ। ਨਿਆਂ ਵਿਭਾਗ ਦੁਆਰਾ ਜਾਰੀ ਪ੍ਰੈਸ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਅਦਾਲਤ ਵਿਚ ਦਾਇਰ ਹਲਫੀਆ ਬਿਆਨ ਵਿਚ ਐਫ ਬੀ ਆਈ ਨੇ ਦਾਅਵਾ ਕੀਤਾ ਹੈ ਕਿ ਪੈਨੀ ਇਕ ਨਾਜ਼ੀ ਪੱਖੀ ਗਰੁੱਪ ‘ਵਾਈਟ ਲਿਵਜ਼ ਮੈਟਰ’ ਦਾ ਮੈਂਬਰ ਹੈ। ਐਫ ਬੀ ਆਈ ਅਨੁਸਾਰ ਇਹ ਗਰੁੱਪ ਨਸਲਵਾਦੀ ਤੇ ਨਾਜ਼ੀ ਸਮਰਥਕ ਹੈ। ਇਹ ਗਰੁੱਪ ਗੋਰਿਆਂ ਤੋਂ ਬਿਨਾਂ ਬਾਕੀ ਭਾਈਚਾਰਿਆਂ ਵਿਰੁੱਧ ਨਫ਼ਰਤ ਵਾਲੀ ਪਹੁੰਚ ਰਖਦਾ ਹੈ।  ਅਪਰਾਧਿਕ ਸ਼ਿਕਾਇਤ ਅਨੁਸਾਰ ਪੈਨੀ ਨੇ ਮੰਨਿਆ ਹੈ ਕਿ ਉਸ ਨੇ ‘ਮੋਲੋਟੋਵ ਕਾਕਟੇਲ’ ਦੀ ਵਰਤੋਂ ਕਰਕੇ ਚਰਚ ਨੂੰ ਸਾੜਣ ਦੀ ਕੋਸ਼ਿਸ਼ ਕੀਤੀ ਹੈ। ਯੈ ਐਸ ਅਟਾਰਨੀ ਦੇ ਦਫਤਰ ਦੇ ਚੀਫ ਡਿਪਟੀ ਕਲਰਕ ਮਿਸ਼ੈਲ ਸਜ਼ਟੁਲ ਅਨੁਸਾਰ ਉਸ ਵਿਰੁੱਧ ਸੁਣਵਾਈ ਵੀਰਵਾਰ ਨੂੰ ਹੋਵੇਗੀ।  ਪੈਨੀ ਇਸ ਸਮੇ ਰਿਮਾਂਡ ਤਹਿਤ ਪੁਲਿਸ ਹਿਰਾਸਤ ਵਿਚ ਹੈ। ਅਸਿਸਟੈਂਟ ਅਟਾਰਨੀ ਜਨਰਲ ਮੈਥੀਊ ਡੀ ਓਲਸਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਿਆਂ ਵਿਭਾਗ ਦਾ ਇਹ ਫਰਜ਼ ਹੈ ਕਿ ਉਹ ਸਾਰੇ ਅਮਰੀਕੀਆਂ ਦੇ ਹੱਕਾਂ ਦੀ ਰਾਖੀ ਕਰੇ। ਮੈ ਇਸ ਮਾਮਲੇ ਵਿਚ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੀ ਕਾਰਵਾਈ ਦੀ ਸ਼ਲਾਘਾ ਕਰਦਾ ਹਾਂ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...