ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖ ਨਵੀਂ ਬਿਲਡਿੰਗ ਦੇ ਉਦਘਾਟਨ ਮੌਕੇ ਸ਼੍ਰੀ ਸੁਖਮਣੀ ਸਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ

ਵਿਿਦਆਰਥੀਆਂ ਨੂੰ ਇਨਾਮਾ ਦੀ ਵੰਡ ਕੀਤੀ ਗਈ।

ਜੰਡਿਆਲਾ ਗੁਰੂ :- ਤਰਨਾ ਦਲ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਸਹਿਬ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਤੇ ਬਣਾਈ ਗਈ ਨਵੀਂ ਬਿਲਡਿੰਗ ਦੇ ਉਦਘਾਟਨ ਮੌਕੇ ਸ਼੍ਰੀ ਸੁੱਖਮਣੀ ਸਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਦਸਵੀਂ ਦੇ ਬਾਹਰਵੀਂ ਜਮਾਤ ਦੀ ਪ੍ਰੀਖਿਆ ਵਿੱਚ ਵਿਿਦਆਰਥੀਆਂ ਦੇ ਚੰਗੇ ਨੰਬਰ ਲੈ ਕੇ ਪਾਸ ਹੋਣ ਦੀ ਅਰਦਾਸ ਕੀਤੀ ਗਈ।ਸਕੂਲ ਦੇ ਵਿਿਦਆਰਥੀਆਂ ਵੱਲੋਂ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਸਕੂਲ ਵਿੱਚ ਪੜਦੇ ਨਿਹੰਗ ਸਿੰਘ ਵਿਿਦਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ।ਮੁੱਖ ਮਹਿਮਾਨ ਤੌਰ ਦੇ ਟਰੈਫਿਕ ਸੈਲ ਦੇ ਇੰਚਾਰਜ ਸੁਰਜੀਤ ਸਿੰਘ ਵੱਲੋਂ ਵਿਸੇਸ਼ ਤੌਰ ਤੇ ਹਾਜਰੀਆਂ ਭਰੀਆਂ ਗਈਆਂ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਕਿਹਾ ਕੇ ਸਕੂਲ ਵੱਲੋਂ ਜੋ ਨਵਾਂ ਸ਼ੈਸ਼ਨ ਸ਼ੁਰੂ ਕੀਤਾ ਗਿਆ ਹੈ ਉਸ ਦੀ ਸ਼ੁਰੂਆਤ ਗੁਰੁ ਸਹਿਬ ਜੀ ਦੇ ਨਾਮ ਤੋ ਉਹਨਾ ਦੇ ਚਰਨ ਪਵਾ ਕੇ ਸ਼ੁਰੂ ਕੀਤੀ ਗਈ ਹੈ। ਉਹਨਾ ਕਿਹਾ ਕਿ 2019 ਅਤੇ 20-21 ਵਿੱਚ ਜੋ ਇਮਤਿਹਾਨ ਹੋਏ ਸਨ ਅਤੇ ਕੋਰੋਨਾ ਕਾਰਨ ਉਹਨਾ ਬੱਚਿਆ ਨੂੰ ਸਨਮਾਨਿਤ ਨਹੀ ਕੀਤਾ ਗਿਆ ਸੀ ਅੱਜ ਉਹਨਾ ਬੱਚਿਆਂ ਨੂੰ ਵੀ ਇਨਾਮਾ ਦੀ ਵੰਡ ਕੀਤੀ ਗਈ ਹੈ।ਇਸ ਮੌਕੇ ਬਾਬਾ ਗੱਜਣ ਸਿੰਘ ਨੇ ਦੱਸਿਆ ਕਿ ਇਹ ਸਕੂਲ ਮਿਸਲ ਸ਼ਹੀਦਾਂ ਤਰਨਾ ਦਲ ਮਿਸ਼ਲ ਬਾਬਾ ਦੀਪ ਸਿੰਘ ਜੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।ਉਹਨਾ ਕਿਹਾ ਕਿ ਜੇਕਰ ਕੋਈ ਗਰੀਬ ਵਿਿਦਆਰਥੀ ਜਿਸ ਦੇ ਮਾਪੇ ਉਸ ਦੀ ਪੜਾਈ ਦਾ ਖਰਚਾ ਚੁਕਣ ਤੋ ਅਸਮਰਥ ਹੋਣ ਤਾਂ ਉਹ ਉਸ ਦੀ ਪੜਾਈ ਵੀ ਫਰੀ ਕਰਵਾ ਦੇਣਗੇ।ਸ਼ਰਤ ਇਹ ਹੈ ਕਿ ਬੱਚੇ ਦਾ ਪਿਤਾ ਕੋਈ ਨਸ਼ਾ ਨਾ ਕਰਦਾ ਹੋਵੇ ਅਤੇ ਦਾੜੀ ਮੁੱਛ ਨਾ ਮਨਾਉਂਦਾ ਹੋਵੇ।ਨਵੀਂ ਬਿਲਡਿੰਗ ਦਾ ਉਦਘਾਟਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਤਰਨਾ ਦਲ ਦੇ ਮੁਖੀ ਸਿੰਘ ਸਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ 2021-22 ਦੀ ਪ੍ਰੀਖਿਆ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਬਾਬਾ ਗੱਜਣ ਸਿੰਘ ਜੀ, ਪ੍ਰਿੰਸੀਪਲ ਪਲਵਿੰਦਰਪਾਲ ਸਿੰਘ,ਸਬ ਇੰਸਪੈਕਟਰ ਸੁਰਜੀਤ ਸਿੰਘ, ਇੰਸਪੈਕਟਰ ਪ੍ਰਭਦਿਆਲ ਸਿੰਘ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਦੇ 70 ਵਿਿਦਆਰਥੀਆਂ ਵੱਲੋਂ ਸ਼੍ਰੀ ਸਹਿਜ ਪਾਠ ਦੀ ਅਰੰਭਤਾ ਕੀਤੀ ਗਈ।ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਿਆ ਗਿਆ।ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾ ਨੂੰ ਸਿਰੋਪਾਓ ਪਾ ਕੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਰਵਨੀਤ ਕੌਰ ਅਤੇ ਅਮਨਜੀਤ ਕੌਰ ਨੇ ਬਾਖੂਬੀ ਨਿਭਾਈ।ਇਸ ਮੌਕੇ ਇੰਦਰਪਾਲ ਸਿੰਘ, ਟਰੈਫਿਕ ਇੰਚਾਰਜ ਸੁਰਜੀਤ ਸਿੰਘ, ਇੰਸਪੈਕਟਰ ਪ੍ਰਭਦਿਆਲ ਸਿੰਘ ਕਾਹਲੋਂ, ਏ ਐਸ ਆਈ ਕਮਲਜੀਤ, ਏ ਐਸ ਆਈ ਰਣਜੀਤ ਸਿੰਘ, ਏ ਐਸ ਆਈ ਡੈਨਿਸ, ਮੁੰਨਸ਼ੀ ਟਰੈਫਿਕ ਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਅਤੇ ਵਿਿਦਆਰਥੀਆਂ ਦੇ ਮਾਤਾ ਪਿਤਾ ਹਾਜਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की