ਸ਼ਾਇਰ ਦਿਲਰਾਜ ਦਰਦੀ ਦਾ ਕਾਵਿ ਸੰਗ੍ਰਹਿ “ਅਸ਼ਕ” ਲੋਕ ਅਰਪਿਤ

ਰਈਆ (ਕਮਲਜੀਤ ਸੋਨੂੰ)—ਅੱਜ ਇੱਥੇ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਕ ਸਮਾਗਮ ਬਬਲੀ ਏ.ਸੀ. ਹਾਲ, ਲੱਖੂਵਾਲ ਰੋਡ, ਬਾਬਾ ਬਕਾਲਾ ਸਾਹਿਬ ਵਿਖੇ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਮੱਖਣ ਕੋਹਾੜ, ਸਕੱਤਰ ਦੀਪ ਦਵਿੰਦਰ ਸਿੰਘ, ਹਰਮੇਸ਼ ਕੌਰ ਜੋਧੇੇ (ਸਾ: ਜ਼ਿਲ੍ਹਾ ਭਾਸ਼ਾ ਅਫਸਰ), ਸ਼ਾਇਰ ਬਲਜਿੰਦਰ ਮਾਂਗਟ ਅਤੇ ਅਤਰ ਸਿੰਘ ਤਰਸਿੱਕਾ ਕਰਮਵਾਰ ਪ੍ਰਧਾਨ ਅਤੇ ਸਰਪ੍ਰਸਤ ਪੰਜਾਬੀ ਸਾਹਿਤ ਸਭਾ ਤਰਸਿੱਕਾ, ਸ਼ਾਇਰ ਪ੍ਰਤਾਪ ਪਾਰਸ ਗੁਰਦਾਸਪੁਰੀ, ਗੀਤਕਾਰ ਪ੍ਰੀਤ ਲੱਧੜ ਨਕੋਦਰ, ਦਿਲਬਾਗ ਸਿੰਘ ਖਹਿਰਾ (ਇਟਲੀ), ਸਭਾ ਦੇ ਮੁੱੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਸ਼ੁਸ਼ੋਭਿਤ ਹੋਏ । ਇਸ ਮੌਕੇ ਸ਼ਾਇਰ ਦਿਲਰਾਜ ਸਿੰਘ ਦਰਦੀ ਦਾ ਕਾਵਿ ਸੰਗ੍ਰਹਿ “ਅਸ਼ਕ” ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਵੱਲੋਂ ਪੁਸਤਕ ਉਪਰ ਉਸਾਰੂ ਬਹਿਸ ਵੀ ਹੋਈ । ਇਸ ਮੌਕੇ ਗਾਇਕੀ ਦੇ ਦੌਰ ਵਿੱਚ ਨਾਮਵਰ ਗਾਇਕ ਮੱਖਣ ਭੈਣੀਵਾਲਾ, ਅੰਗਰੇਜ ਨੰਗਲੀ, ਗੁਰਮੇਜ ਸਹੋਤਾ, ਅਰਜਿੰਦਰ ਬੁਤਾਲਵੀ, ਜਗਦੀਸ਼ ਸਹੋਤਾ, ਅਜੀਤ ਸਠਿਆਲਵੀ, ਜਸਮੇਲ ਸਿੰਘ ਜੋਧੇ ਅਤੇ ਜੋਬਨ ਰਿਆੜ ਨੇ ਗਾਇਕੀ ਦੇ ਜੌਹਰ ਦਿਖਾਏ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਕਵੀ ਦਰਬਾਰ ਦੇ ਦੌਰ ਵਿੱਚ ਪੰਜਾਬੀ ਸਾਹਿਤ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਰਸ਼ਪਿੰਦਰ ਕੌਰ ਗਿੱਲ, ਨਵਜੋਤ ਕੌਰ ਨਵੀ ਭੁੱਲਰ, ਗੁਰਮੀਤ ਕੌਰ ਬੱਲ, ਹਰਪ੍ਰੀਤ ਕੌਰ ਫੇਰੂਮਾਨ, ਕੁਲਜੀਤ ਸਿੰਘ ਰੰਧਾਵਾ, ਮਨਜੀਤ ਸਿੰਘ ਵੱਸੀ, ਸਤਰਾਜ ਜਲਾਲਾਂਬਾਦੀ, ਕਪੂਰ ਸਿੰਘ ਘੰੁਮਣ, ਰਮੇਸ਼ ਕੁਮਾਰ ਜਾਨੂੰ, ਓਮ ਪ੍ਰਕਾਸ਼ ਭਗਤ, ਪ੍ਰੋ: ਜਸਵੀਰ ਸਿੰਘ ਨਕੋਦਰ, ਜਗਦੀਪ ਸਿੰਘ ਭੋਮਾ, ਬਲਵਿੰਦਰ ਸਿੰਘ ਅਠੌਲਾ, ਪਰਮਜੀਤ ਸਿੰਘ ਭੱਟੀ, ਕਰਨੈਲ ਸਿੰਘ ਰੰਧਾਵਾ, ਮੱਖਣ ਸਿੰਘ ਧਾਲੀਵਾਲ, ਸਰਬਜੀਤ ਸਿੰਘ ਪੱਡਾ, ਗਿਆਨੀ ਗੁਲਜ਼ਾਰ ਸਿੰਘ ਖੈੜਾ, ਦਵਿੰਦਰ ਸਿੰਘ ਭੋਲਾ ਘੱਣਗੱਸ, ਜਿੰਦ ਮਾਣਕਖੇੜੀ, ਬਲਵਿੰਦਰ ਸਿੰਘ ਠੱਠੀਆਂ, ਲਖਵਿੰਦਰ ਸਿੰਘ ਚੰਦਨ, ਸੰਨਪ੍ਰੀਤ ਸਿੰਘ ਮਣੀ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੱਦੋਵਾਲ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਤਿੱਮੋਵਾਲ, ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ । ਅਖੀਰ ਵਿੱਚ ਸਭਾ ਵੱਲੋਂ ਪੁਜੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...