ਬਠਿੰਡਾ ਦੀ ਟੀਮ ਨੇ ਸਖਤ ਮੁਕਾਬਲੇ ਤੋਂ ਬਾਅਦ ਜਲੰਧਰ ਦੀ ਟੀਮ ਨੂੰ ਇਕ ਗੋਲ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ 2024 ਦੇ ਜੂਨੀਅਰ ਵਰਗ (ਲੜਕੇ) ਦੇ ਫਾਇਨਲ ਵਿੱਚ ਪ੍ਰਵੇਸ਼ ਕੀਤਾ।ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੀ ਚੈਂਪੀਅਨਸ਼ਿਪ ਜੂਨੀਅਰ ਲੜਕੇ ਅਤੇ ਜੂਨੀਅਰ ਲੜਕੀਆਂ ਦੇ ਵਰਗ ਦੇ ਮੁਕਾਬਲੇ ਕਰਵਾਏ ਗਏ। ਜੂਨੀਅਰ ਵਰਗ ਦੇ ਫਾਇਨਲ ਮੁਕਾਬਲੇ ਸ਼ਨੀਵਾਰ ਨੂੰ ਖੇਡੇ ਜਾਣਗੇ। ਜਦਕਿ ਸੀਨੀਅਰ ਵਰਗ (ਅੰਡਰ 25) ਦੇ ਮੁਕਾਬਲੇ ਸ਼ਨੀਵਾਰ ਨੂੰ ਸ਼ੁਰੂ ਹੋਣਗੇ।
ਜੂਨੀਅਰ ਲੜਕਿਆਂ ਦੇ ਕਵਾਰਟਰ ਫਾਇਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਪਟਿਆਲਾ ਨੂੰ ਸਖਤ ਮੁਕਾਬਲੇ ਮਗਰੋਂ 3-2 ਦੇ ਫਰਕ ਨਾਲ ਹਰਾਇਆ। ਸ਼ਹੀਦ ਭਗਤ ਸਿੰਘ ਨਗਰ ਨੇ ਗੁਰਦਾਸਪੁਰ ਨੂੰ ਸਖਤ ਮੁਕਾਬਲੇ ਮਗਰੋਂ 3-2 ਨਾਲ ਹਰਾਇਆ। ਤਰਨਤਾਰਨ ਨੇ ਅੰਮ੍ਰਿਤਸਰ ਨੂੰ 7-0 ਨਾਲ ਹਰਾਇਆ। ਬਠਿੰਡਾ ਨੇ ਲੁਧਿਆਣਾ ਨੂੰ 7-2 ਦੇ ਫਰਕ ਨਲਾ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ ਸੀ।
ਇਸ ਤੋਂ ਪਹਿਲਾਂ ਜੂਨੀਅਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਤਰਨ ਤਾਰਨ ਨੇ ਫਰੀਦਕੋਟ ਨੂੰ 8-0 ਨਾਲ, ਮੁਕਤਸਰ ਨੇ ਹੁਸ਼ਿਆਰਪੁਰ ਨੂੰ 6-1 ਨਾਲ, ਪਟਿਆਲਾ ਨੇ ਮਾਨਸਾ ਨੂੰ 8-0 ਦੇ ਫਰਕ ਨਾਲ ਅਤੇ ਬਠਿੰਡਾ ਨੇ ਲੁਧਿਆਣਾ ਨੂੰ 11-0 ਦੇ ਫਰਕ ਨਾਲ ਹਰਾਇਆ।
ਅੱਜ ਦੇ ਮੈਚਾਂ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕਉਲਾ ਖਾਨ, ਸੁਰਿੰਦਰ ਸਿੰਘ ਭਾਪਾ ਖੇਡ ਪ੍ਰਮੋਟਰ, ਡਾਕਟਰ ਨਵਜੋਤ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ, ਡਾਕਟਰ ਸ਼ਿਲਪੀ ਜੇਤਲੀ ਪ੍ਰਿੰਸੀਪਲ ਡੀਏਵੀ ਇੰਸਟੀਚਿਊਟ ਆਫ ਫਿਿਜਓਥਰੈਪੀ ਐਂਡ ਰੀਹੈਬਲੀਟੇਸ਼ਨ ਜਲੰਧਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਹਰਿੰਦਰ ਸਿੰਘ ਸੰੰਘਾ, ਕੁਲਬੀਰ ਸਿੰਘ ਸੈਣੀ, ਗੁਰਿੰਦਰ ਸਿੰਘ ਸੰਘਾ, ਬਲਵਿੰਦਰ ਸਿੰਘ, ਅਵਤਾਰ ਸਿੰਘ, ਰਿਤੂ ਰਾਣੀ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ, ਪਰਮਿੰਦਰ ਕੌਰ, ਨਵਜੋਤ ਕੌਰ, ਕੰਚਨ, ਡਾਕਟਰ ਸ਼ੋਮਿਕ ਸ਼ਾਹਾ, ਡਾਕਟਰ ਰਮਨੀਤ ਸਿੰਘ, ਡਾਕਟਰ ਕ੍ਰਿਿਤਕਾ ਸ਼ਰਮਾ, ਡਾਕਟਰ ਪਾਰਿਕਾ ਸਿੰਘ, ਡਾਕਟਰ ਮੁਸਕਾਨ ਦੂਬੇ ਅਤੇ ਡਾਕਟਰ ਸੁਮਨਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।