ਜੰਡਿਆਲਾ ਗੁਰੂ -ਬਰਤਨ ਬਾਜ਼ਾਰ ਯੂਨੀਅਨ ਦੀ ਇਕ ਮੀਟਿੰਗ ਸਥਾਨਕ ਤੇਜ ਗਰਾਂਡ ਹੋਟਲ ਵਿਖੇ ਵਰਿੰਦਰ ਸਿੰਘ ਮਲਹੋਤਰਾ ਦੀ ਅਗਵਾਈ ਚ ਹੋਈ ਜਿਸ ਵਿਚ ਸ਼ਹਿਰ ਦੀਆਂ ਸਾਰੀਆਂ ਬਰਤਨ ਦੀਆਂ ਦੁਕਾਨਾਂ ਦੇ ਮਾਲਕ ਹਾਜਰ ਹੋਏ । ਇਸ ਦੌਰਾਨ ਸਮੂਹ ਦੁਕਾਨਦਾਰਾਂ ਵਲੋਂ ਵਪਾਰ ਨਾਲ ਸਬੰਧਤ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਦੋਨੋ ਭਰਾ ਸਤਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸੋਨੀ, ਡਿੰਪੀ ਜੀ ਸ਼ਹਿਰੀ ਪ੍ਰਧਾਨ, ਨਰੇਸ਼ ਪਾਠਕ ਨੂੰ ਚੇਅਰਮੈਨ ਰਾਜ ਮਲਹੋਤਰਾ , ਸੀਨੀਅਰ ਮੀਤ ਪ੍ਰਧਾਨ ਬਰਿਜ ਲਾਲ ਮਲਹੋਤਰਾ ਅਤੇ ਵਿਜੈ ਕੁਮਾਰ ਨੇ ਵਿਸਥਾਰਪੂਰਵਕ ਵਪਾਰ ਨਾਲ ਸਬੰਧਤ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਇਕ ਮੰਗ ਪੱਤਰ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਨਾਮ ਦਿੱਤਾ । ਇਸ ਦੌਰਾਨ ਮੰਤਰੀ ਸਾਹਿਬ ਵਲੋਂ ਭੇਜੀ ਟੀਮ ਨੇ ਕਿਹਾ ਕਿ ਆਪਜੀ ਦੀਆਂ ਮੰਗਾਂ ਜਾਇਜ਼ ਹਨ ਅਤੇ ਜਲਦੀ ਹੀ ਮੰਤਰੀ ਸਾਹਿਬ ਨੂੰ ਜਾਣੂ ਕਰਵਾਕੇ ਤੁਹਾਡੀ ਸਮੱਸਿਆ ਨੂੰ ਹੱਲ ਕਰਵਾ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਇਸਤੋਂ ਇਲਾਵਾ ਏਸ਼ੀਆ ਦੀ ਮਸ਼ਹੂਰ ਬਰਤਨਾਂ ਦੀ ਮੰਡੀ ਜੰਡਿਆਲਾ ਗੁਰੂ ਦੇ ਹੱਥ ਨਾਲ ਬਰਤਨ ਤਿਆਰ ਕਰਨ ਵਾਲੇ ਕਾਰੀਗਰਾਂ ਲਈ ਵੀ ਯੋਗ ਉਪਰਾਲੇ ਕਰਵਾਉਣਗੇ । ਸਮੁੱਚੀ ਟੀਮ ਨੇ ਕਿਹਾ ਕਿ ਇਸ ਮੰਡੀ ਨੂੰ ਵੱਧ ਤੋਂ ਵੱਧ ਉੱਪਰ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ । ਇਸ ਦੌਰਾਨ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਮੰਤਰੀ ਸਾਹਿਬ ਵਲੋਂ ਭੇਜੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਰਤਨ ਬਾਜ਼ਾਰ ਯੂਨੀਅਨ ਦੇ ਜਾਇਜ ਕੰਮ ਲਈ ਮੰਤਰੀ ਸਾਹਿਬ ਕੋਲੋ ਬੇਝਿਜਕ ਮਦਦ ਮੰਗਾਂਗੇ ਪਰ ਕਿਸੇ ਵੀ ਨਜਾਇਜ਼ ਕੰਮ ਲਈ ਕਦੀ ਸਿਫਾਰਸ਼ ਨਹੀਂ ਕੀਤੀ ਜਾਵੇਗੀ ਅਤੇ ਉਮੀਦ ਕਰਦਾ ਹਾਂ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਮੰਗ ਪੱਤਰ ਚ ਲਿਖੀਆਂ ਬਰਤਨ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ । ਇਸ ਮੌਕੇ ਜੰਡਿਆਲਾ ਗੁਰੂ ਬਰਤਨ ਦੀਆਂ ਦੁਕਾਨਾਂ ਵਾਲੇ ਸਾਰੇ ਦੇ ਸਾਰੇ ਮੈਂਬਰ ਮੌਜੂਦ ਸਨ ।