(ਰਛਪਾਲ ਸਹੋਤਾ) ਥਾਣਾ ਸਮਰਾਲਾ ਆਉਦੇ ਪਿੰਡ ਕੋਟਲਾ ਭੜੀ ਇੱਕ ਇੱਟਾਂ ਦੇ ਭੱਠੇ ਤੇ ਕੰਮ ਕਰਨ ਵਾਲੀ ਲੜਕੀ ਨੂੰ ਉਸ ਦੇ ਮੰਗੇਤਰ ਨੇ ਗੋਲੀ ਮਾਰ ਦਿੱਤੀ ਤੇ ਖੁਦ ਵੀ ਆਪਣੀ ਕਨਪਟੀ ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ । ਮਿ੍ਤਕ ਲੜਕੀ ਦੀ ਪਛਾਣ ਮਨੀਸ਼ਾ ਉਮਰ 22 ਸਾਲ ਪੁੱਤਰੀ ਓਮ ਸਿੰਘ ਅਤੇ ਖੁਦਕਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਸੰਨੀ ਵਾਸੀ ਮੁਜੱਫਰ ਨਗਰ ਵੱਜੋ ਹੋਈ। ਮੋਕੇ ਤੇ ਪਹੁੰਚੇ ਥਾਣਾ ਸਮਰਾਲਾ ਦੇ ਐਸ ਐਚ ਓ ਸੁਰਜੀਤ ਸਿੰਘ ਨੇ ਲਾਸ਼ਾ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿੱਚ ਭੇਜ ਦਿਤੀਆ। ਜਿਕਰਯੋਗ ਹੈ ਕਿ ਮਨੀਸ਼ਾ ਤੇ ਸ਼ਨੀ ਦੀ 7 ਮਹੀਨੇ ਪਹਿਲਾ ਮੰਗਣੀ ਹੋਈ ਸੀ, ਤੇ ਜੁਲਾਈ ਵਿੱਚ ਦੋਨਾਂ ਦੀ ਸ਼ਾਦੀ ਸੀ, ਸ਼ਨੀ ਯੂ ਪੀ ਤੋ ਪੰਜਾਬ ਮਨੀਸ਼ਾ ਨੂੰ ਮਿਲਣ ਆਇਆ ਸੀ, ਜਿਸਨੇ ਦੁਪਹਿਰ 1 ਵੱਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।