ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਸ਼੍ਰੀ ਜਸਬਿੰਦਰ ਸਿੰਘ,ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਹਦਾਇਤ ਤੇ ਇੰਸਪੈਕਟਰ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਅਗਵਾਈ ਵਿੱਚ ਸਬ-ਇੰਸਪੈਕਟਰ ਨਿਰਮਲ ਸਿੰਘ ਥਾਣਾ ਮਹਿਤਪੁਰ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਬਾੜਾ ਸਲਾਮ ਤੋ 350 ਕਿਲੋ ਲਾਹਣ ਸਮੇਤ 02 ਡਰੰਮ ਪਲਾਸਟਿਕ ਅਤੇ 01 ਡਰੰਮੀ ਲੋਹਾ ਅਤੇ ਅਸ਼ੀ ਸਰਬਣ ਸਿੰਘ ਥਾਣਾ ਮਹਿਤਪੁਰ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਬਾੜਾ ਸਲਾਮ 01 ਚਾਲੂ ਭੱਠੀ ਅਤੇ 07 ਬੋਤਲਾ ਨਜਾਇਜ ਸ਼ਰਾਬ, 200 ਕਿਲੋ ਲਾਹਣ, 01 ਡਰੰਮ ਪਲਾਸਟਿਕ ਅਤੇ ਭੱਟੀ ਦਾ ਦਾ ਸਮਾਨ ਬ੍ਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਸਬਿੰਦਰ ਸਿੰਘ,ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਮਿਤੀ 21.04.2022 ਨੂੰ ਸਬ-ਇੰਸਪੈਕਟਰ ਨਿਰਮਲ ਸਿੰਘ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਅਤੇ ਐਕਸ਼ਾਇਜ ਪਾਰਟੀ ਨੇ ਬੂਟਾ ਰਾਮ ਪੁੱਤਰ ਸੰਤ ਰਾਮ ਵਾਸੀ ਬਾੜਾ ਸਲਾਮ ਥਾਣਾ ਮਹਿਤਪੁਰ ਦੀ ਘਰਦੀ ਰਸੋਈ ਵਿੱਚੋ ਪਿੰਡ ਬਾੜਾ ਸਲਾਮ ਤੋ 350 ਕਿਲੋ ਲਾਹਣ ਸਮੇਤ 02 ਡਰੰਮ ਪਲਾਸਟਿਕ ਅਤੇ 01 ਡਰੰਮੀ ਲੋਹਾ ਬ੍ਰਾਮਦ ਕੀਤਾ ਜਿਸ ਤੇ ਮੁੱਕਦਮਾ ਨੰ. 36 ਮਿਤੀ 21.04.2022 ਅ/ਧ 61-1-14 ਓਯ ਅਛਠ ਥਾਣਾ ਮਹਿਤਪੁਰ ਦਰਜ ਕੀਤਾ ਤੇ ਦੋਸ਼ੀ ਬੂਟਾ ਰਾਮ ਨੂੰ ਗ੍ਰਿਫਤਾਰ ਕੀਤਾ।
ਇਸੇ ਤਰਾ ਅਸ਼ੀ ਸਰਬਣ ਸਿੰਘ ਥਾਣਾ ਮਹਿਤਪੁਰ ਨੇ ਸੋਢੀ ਰਾਮ ਪੁੱਤਰ ਮੋਹਣ ਲਾਲ ਵਾਸੀ ਬਾੜਾ ਸਲਾਮ ਥਾਣਾ ਮਹਿਤਪੁਰ ਅਤੇ ਪ੍ਰਭਜੋਤ ਉਰਫ ਗੋਰੀ ਪੁੱਤਰ ਹਰਬੰਸ ਲਾਲ ਵਾਸੀ ਬਾੜਾ ਸਲਾਮ ਥਾਣਾ ਮਹਿਤਪੁਰ ਦੇ ਘਰ ਵਿੱਚੋ ਚਾਲੂ ਭੱਠੀ ਅਤੇ ਭੱਠੀ ਦਾ ਸਮਾਨ ਬ੍ਰਾਮਦ ਕੀਤੀ ਅਤੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 37 ਮਿਤੀ 21.04.2022 ਅ/ਧ 61-1-14 ਓਯ ਅਛਠ ਥਾਣਾ ਮਹਿਤਪੁਰ ਦਰਜ ਰਜਿਸ਼ਟਰ ਕੀਤਾ ਅਤੇ ਸੋਢੀ ਰਾਮ ਅਤੇ ਪ੍ਰਭਜੋਤ ਉਰਫ ਗੋਰੀ ਨੂੰ ਗ੍ਰਿਫਤਾਰ ਕੀਤਾ ਗਿਆ।
ਬ੍ਰਾਮਦਗੀ:-
550 ਕਿਲੋ ਗ੍ਰਾਮ ਲਾਹਣ, 01 ਚਾਲੂ ਭੱਠੀ, 07 ਬੋਤਲਾ ਨਜਾਇਜ ਸ਼ਰਾਬ ਤੇ 03 ਡਰੰਮ ਪਲਾਸਟਿਕ, 01 ਡਰੰਮੀ ਲੋਹਾ