ਸ੍ਰੀ ਸਵਪਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਕੰਵਰਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਜਸਬਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਨਸ਼ਾ ਤਸਕਰਾ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਨੇ ਕਾਰ ਸਵਿੱਫਟ ਡਿਜਾਇਰ ਨੰਬਰ ਫਭ-61-ਧ-3591 ਵਿੱਚੋ 01 ਆਦਮੀ ਤੇ 01 ਔਰਤ ਪਾਸੋ 07 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਸਬਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮਿਤੀ 21.04.2022 ਨੂੰ ਅਸ਼ੀ ਕਸ਼ਮੀਰ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਨੇ ਨਜਦੀਕ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਨੰਗਲ ਅੰਬੀਆ ਮੌਜੂਦ ਸੀ ਤਾਂ ਪਿੰਡ ਬੱਗਾ ਸਾਈਡ ਵੱਲੋ ਇੱਕ ਕਾਰ ਸਵਿੱਫਟ ਡਿਜਾਇਰ ਨੰਬਰ ਫਭ-61-ਧ-3591 ਆਈ, ਜਿਸ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਸਵਾਰ ਸਨ। ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਚਾਲਕ ਅਜੈ ਉਰਫ ਗੋਰਾ ਪੁੱਤਰ ਅਸ਼ੋਕ ਕੁਮਾਰ ਵਾਸੀ ਮੋਹਣ ਕੇ ਉਤਾੜ ਥਾਣਾ ਗੁਰੂ ਹਰਸਰਾਏ ਜਿਲਾ ਫਿਰੋਜਪੁਰ ਪਾਸੋ 04 ਗ੍ਰਾਮ ਹੈਰੋਇਨ ਅਤੇ ਔਰਤ ਰੀਤਕਾ ਉਰਫ ਰੀਤਾ ਪਤਨੀ ਸੰਜੀਵ ਕੁਮਾਰ ਵਾਸੀ ਰੇਲਵੇ ਬਸਤੀ ਗੁਰੂ ਹਰਸਰਾਏ ਥਾਣਾ ਗੁਰੂ ਹਰਸਰਾਏ ਜਿਲਾ ਫਿਰੋਜਪੁਰ ਪਾਸੋ 03 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 91 ਮਿਤੀ 21-04-2022 ਅ/ਧ 21-61-85 ਂਧਫਸ਼ ਅਚਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਬ੍ਰਾਮਦਗੀ:-
1) 07 ਗ੍ਰਾਮ ਹੈਰੋਇਨ
2) ਕਾਰ ਸਵਿੱਫਟ ਡਿਜਾਇਰ ਨੰਬਰ ਫਭ-61-ਧ-3591