ਸਰਕਾਰੀ ਪ੍ਰਾਇਮਰੀ ਸਕੂਲ ਗਹਿਰੀ ਬਾਰਾ ਸਿੰਘ ਬਲਾਕ ਮੌੜ (ਬਠਿੰਡਾ) ਵਿਖੇ ਸ਼ਾਨਦਾਰ ਸਾਲਾਨਾ ਇਨਾਮ ਵੰਡ ਸਮਾਰੋਹ

ਚੰਡੀਗੜ (ਪ੍ਰੀਤਮ ਲੁਧਿਆਣਵੀ),- ਸਰਕਾਰੀ ਪ੍ਰਾਇਮਰੀ ਸਕੂਲ ਗਹਿਰੀ ਬਾਰਾ ਸਿੰਘ ਬਲਾਕ ਮੌੜ (ਬਠਿੰਡਾ) ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਸਫ਼ਲਤਾ ਪੂਰਵਕ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਹਲਕਾ ਮੌੜ ਦੇ ਐਮ. ਐਲ. ਏ. ਸ੍ਰੀ ਸੁਖਬੀਰ ਸਿੰਘ ਮਾਈਸਰਖਾਨਾ, ਹਲਕਾ ਭੁੱਚੋ ਦੇ ਐਮ. ਐਲ. ਏ. ਸ੍ਰੀ ਜਗਸੀਰ ਸਿੰਘ ਜੀ, ਜਿਲਾ ਸਿੱਖਿਆ ਅਧਿਕਾਰੀ ਸ੍ਰੀ ਸ਼ਿਵਪਾਲ ਗੋਇਲ ਅਤੇ ਪੜੋ ਪੰਜਾਬ ਪੜਾਓ ਪੰਜਾਬ ਦੇ ਜਿਲਾ ਕੋਆਰਡੀਨੇਟਰ ਸ੍ਰੀ ਰਣਜੀਤ ਸਿੰਘ ਮਾਨ, ਸਮਾਰਟ ਸਕੂਲਜ਼ ਜਿਲਾ ਕੋਆਰਡੀਨੇਟਰ ਸ੍ਰੀ ਨਿਰਭੈ ਸਿੰਘ, ਸਮਾਰਟ ਸਕੂਲਜ਼ ਜਿਲਾ ਸਹਾਇਕ ਕੋਆਰਡੀਨੇਟਰ ਸ੍ਰੀ ਜਤਿੰਦਰ ਕੁਮਾਰ, ਬਲਾਕ ਪ੍ਰਾਇਮਰੀ ਅਫਸਰ ਮੌੜ ਸ੍ਰੀ ਲਖਵਿੰਦਰ ਸਿੰਘ, ਰੀਟਾ. ਬਲਾਕ ਪ੍ਰਾਇਮਰੀ ਅਫਸਰ ਤਲਵੰਡੀ ਜਗਜੀਤ ਸਿੰਘ ਚੀਮਾਂ, ਰੀਟਾ. ਬਲਾਕ ਪ੍ਰਾਇਮਰੀ ਅਫ਼ਸਰ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਸ੍ਰੀ ਹਰਮੰਦਰ ਸਿੰਘ ਬਰਾੜ ਸੀ ਐਚ ਟੀ ਚਨਾਰਥਲ ਸ੍ਰੀ ਗੁਰਜਿੰਦਰ ਕੁਮਾਰ, ਪਿੰਡ ਦੀ ਸਮੂਹ ਪੰਚਾਇਤ ਅਤੇ ਸਮੂਹ ਐਸ ਐਮ ਸੀ ਕਮੇਟੀ ਅਤੇ ਪਿੰਡ ਦੇ ਨਿਵਾਸੀਆਂ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ, ਗਿੱਧਾ ਭੰਗੜਾ, ਕੋਰੀਓਗ੍ਰਾਫੀ ਬੀ ਟੀ ਐਸ, ਸਕਿੱਟ ਅਤੇ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਐਮ ਐਲ ਏ ਸੁਖਬੀਰ ਸਿੰਘ ਜੀ ਵੱਲੋਂ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰਭਾਵਸ਼ਾਲੀ ਸਪੀਚ ਦਿੱਤੀ ਗਈ। ਸ੍ਰੀ ਸ਼ਿਵਪਾਲ ਗੋਇਲ, ਚੀਮਾਂ ਅਤੇ ਬਰਾੜ ਵੱਲੋਂ ਵੀ ਸੰਬੋਧਨ ਕੀਤਾ ਗਿਆ। ਬਰਾੜ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਕੂਲ ਹੈੱਡ ਸ੍ਰੀਮਤੀ ਹਰਸ਼ਰਨ ਕੌਰ ਵੱਲੋਂ ਥੋੜੇ ਸਮੇ ਵਿੱਚ ਅਣਥੱਕ ਯਤਨਾਂ ਸਦਕਾ ਸਕੂਲ ਨੂੰ ਪਹਿਲੇ ਨੰਬਰਾਂ ਵਿੱਚ ਲਿਆਉਣ ਅਤੇ ਦੁੱਗਣੀ ਗਿਣਤੀ ਬੱਚਿਆਂ ਦੀ ਵਧਾ ਕੇ ਦੋ ਟੀਚਰ ਦੀਆਂ ਅਸਾਮੀਆਂ ਪੈਦਾ ਕੀਤੀਆਂ ਗਈਆਂ, ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਖੀਰ ਵਿੱਚ ਜਿੱਥੇ ਮੁੱਖ ਮਹਿਮਾਨਾ ਵੱਲੋਂ ਪੜਾਈ ਦੇ ਖੇਤਰ ਵਿੱਚ ਅੱਵਲ਼ ਰਹਿਣ ਵਾਲੇ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਹੋਰ ਇਨਾਮ ਦੇਕੇ ਹੌਸਲਾ ਅਫ਼ਜਾਈ ਕੀਤੀ ਗਈ ਉਥੇ ਇਸ ਸੁਭਾਗੇ ਅਵਸਰ ’ਤੇ ਮੁੱਖ ਮਹਿਮਾਨਾਂ ਨੂੰ ਵੀ ਵਿਸ਼ੇਸ਼ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾਕੇ ਸਮਾਗਮ ਯਾਦਗਾਰੀ ਪੈੜਾਂ ਛੱਡਦਾ ਸੰਪਨ ਹੋਇਆ, ਜਿਸਦੀ ਇਲਾਕੇ ਵਿਚ ਖੂਬ ਚਰਚਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की