ਐੱਨ.ਸੀ.ਏ.ਆਈ.ਏ ਤੇ ਸਿੱਖਸ ਆਫ ਅਮੈਰਿਕਾ ਨੇ ਭਾਰਤੀ ਅੰਬੈਸੀ ਵਾਸ਼ਿੰਗਟਨ ਡੀ.ਸੀ ਦੇ ਫਸਟ ਸੈਕ੍ਰਟਰੀ  ਸ਼੍ਰੀ ਵਿਨਾਇਕ ਪ੍ਰਤਾਪ ਰਾੳ ਚਵਾਨ ਨੂੰ ਦਿੱਤੀ ਨਿੱਘੀ ਵਿਦਾਇਗੀ

• ਬਲਜਿੰਦਰ ਸ਼ੰਮੀ ਸਿੰਘ, ਜਸਦੀਪ ਸਿੰਘ ਜੱਸੀ, ਕੰਵਲਜੀਤ ਸਿੰਘ ਸੋਨੀ ਅਤੇ ਪਵਨ ਬੇਜਵਾਡਾ ਨੇ ਸ਼੍ਰੀ ਚਵਾਨ ਦੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ
ਵਾਸ਼ਿੰਗਟਨ,  ਡੀ.ਸੀ,   (ਰਾਜ ਗੋਗਨਾ )—ਨੈਸ਼ਨਲ ਕੌਂਸਲ ਆਫ ਏਸ਼ੀਅਨ ਇੰਡੀਅਨ ਐਸੋਸੀਏਸ਼ਨ (ਐੱਨ.ਸੀ.ਏ.ਆਈ.ਏ) ਅਤੇ ਸਿੱਖਸ ਆਫ ਅਮੈਰਿਕਾ ਨਾਂ ਓਡੀ ਸੰਸਥਾ ਵੱਲੋਂ ਭਾਰਤੀ ਅੰਬੈਸੀ ਵਾਸ਼ਿੰਗਟਨ ਡੀ.ਸੀ. ਵਿਚ 3 ਸਾਲ 9 ਮਹੀਨੇ ਫਸਟ ਸੈਕ੍ਰਟਰੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸ਼੍ਰੀ ਵਿਨਾਇਕ ਪ੍ਰਤਾਪਰਾੳ  ਚਵਾਨ ਨੂੰ ਭਾਰਤ ਰਵਾਨਗੀ ਸਮੇਂ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।  ਮੈਰੀਲੈਂਡ ਸੂਬੇ ਦੇ ਹੋਟਲ ਰੌਇਲ ਤਾਜ ਵਿੱਚ ਕਰਵਾਏ ਗਏ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿਚ ਸ਼੍ਰੀ ਵਿਨਾਇਕ ਪ੍ਰਤਾਪਰਾੳ  ਚਵਾਨ ਦਾ ਐੱਨ.ਸੀ.ਏ.ਆਈ.ਏ ਦੇ ਪ੍ਰਧਾਨ ਬਲਜਿੰਦਰ ਸ਼ੰਮੀ ਸਿੰਘ, ਪਵਨ ਬੇਜ਼ਵਾਡਾ ਚੇਅਰਮੈਨ, ਡਾ. ਸੁਰੇਸ਼ ਕੁਮਾਰ ਗੁਪਤਾ ਐੱਮ.ਡੀ. ਚੇਅਰਮੈਨ (ਬੀ.ਓ.ਟੀ) ਅਤੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਵਿੱਚ ਸ਼੍ਰੀ ਚਵਾਨ ਦੇ ਨਾਲ ਅੰਸ਼ੁਲ ਸ਼ਰਮਾ ਐਜੂਕੇਸ਼ਨ ਐਂਡ ਕਮਿਉਨਿਟੀ ਅਫੇਅਰਜ਼ ਅਤੇ ਰਾਜੀਵ ਅਹੂਜਾ ਸੈਕੰਡ ਸੈਕ੍ਰਟਰੀ ਵੀਜ਼ਾ ਸੈਕਸ਼ਨ ਵੀ ਨਾਲ  ਮੋਜੂਦ ਸਨ। ਇਸ ਮੌਕੇ ਬਲਜਿੰਦਰ ਸ਼ੰਮੀ ਸਿੰਘ ਪ੍ਰਧਾਨ ਐੱਨ.ਸੀ.ਏ.ਆਈ.ਏ ਨੇ ਕਿਹਾ ਕਿ, ਸ਼੍ਰੀ ਵਿਨਾਇਕ ਪ੍ਰਤਾਪਰਾੳ  ਚਵਾਨ ਵਲੋਂ ਭਾਰਤੀ ਭਾਈਚਾਰੇ ਨੂੰ ਬਹੁਤ ਹੀ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜਦੋਂ ਵੀ ਸ਼੍ਰੀ ਚਵਾਨ ’ਤੇ ਕਿਸੇ ਕੰਮ ਦੀ ਲੋੜ ਪਈ ਹੈ ਤਾਂ ਉਹਨਾਂ ਆਪ ਫੋਨ ਕਰਕੇ ਉਸ ਕੰਮ ਦੇ ਮੁਕੰਮਲ ਹੋਣ ਦੀ ਭਾਚੀਚਾਰੇ ਨੂੰ ਜਾਣਕਾਰੀ ਦਿੱਤੀ ਹੈ। ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸ਼੍ਰੀ ਚਵਾਨ ਵਰਗੇ ਅਧਿਕਾਰੀ ਦੇਸ਼ ਦਾ ਵਿਦੇਸ਼ਾਂ ਵਿਚ ਮਾਣ ਵਧਾਉਂਦੇ ਹਨ ਤੇ ਅਜਿਹੇ ਅਧਿਕਾਰੀਆਂ ’ਤੇ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੂੰ ਮਾਣ ਹੁੰਦਾ ਹੈ। ਕੰਵਲਜੀਤ ਸਿੰਘ ਸੋਨੀ ਪ੍ਰਧਾਨ ਸਿੱਖਸ ਆਫ ਅਮੈਰਿਕਾ ਨੇ ਕਿਹਾ ਕਿ ਸ਼੍ਰੀ ਪ੍ਰਤਾਪਰਾੳ  ਚਵਾਨ ਨੇ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਇਆ ਜਿਸ ਕਾਰਨ ਇੱਥੋਂ ਦੇ ਭਾਰਤੀ ਭਾਈਚਾਰੇ ਨੂੰ ਕੋਈ ਵੀ ਸਮੱਸਿਆ ਨਹੀਂ ਆਈ।ਅਤੇ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਲਾਘਾਯੋਗ ਰਹੀ। ਆਪਣੇ ਸੰਬੋਧਨ ਚ’ ਸ਼੍ਰੀ ਵਿਨਾਇਕ ਪ੍ਰਤਾਪਰਾੳ ਚਵਾਨ ਨੇ ਕਿਹਾ ਕਿ ਉਨਾਂ ਜਿੰਨਾ ਚਿਰ ਵੀ ਭਾਰਤੀ ਅੰਬੈਸੀ ਵਾਸ਼ਿੰਗਟਨ ਡੀ.ਸੀ. ਵਿੱਚ ਸੇਵਾਵਾਂ ਦਿੱਤੀਆਂ ਹਨ ਉਨਾਂ ਨੂੰ ਭਾਰਤੀ ਭਾਈਚਾਰੇ ਵਲੋਂ ਵੱਡਾ ਸਹਿਯੋਗ ਮਿਲਿਆ ਹੈ ਅਤੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਆਪ ਸਭ ਨੂੰ ਯਾਦ ਰੱਖਣਗੇ। ਉਨਾਂ ਕਿਹਾ ਕਿ ਤੁਹਾਡੇ ਵਰਗੇ ਪ੍ਰਵਾਸੀਆਂ ਕਾਰਨ ਹੀ ਅਮਰੀਕਾ ਵਰਗੇ ਅੱਤ ਅਧੁਨਿਕ ਮੁਲਕ ਵਿਚ ਭਾਰਤੀ ਭਾਈਚਾਰਾ ਮਾਣ ਖੱਟ ਰਿਹਾ ਹੈ ਤੇ ਮੈਂ ਤੁਹਾਡੀ ਸਭ ਦੀ ਤਰੱਕੀ ਲਈ ਸ਼ੁਭ ਇੱਛਾਵਾਂ ਭੇਂਟ ਕਰਦਾ ਹਾਂ।
ਸਮਾਗਮ ਦੇ ਪ੍ਰਬੰਧਾਂ ਵਿਚ ਬਲਜਿੰਦਰ ਸ਼ੰਮੀ ਸਿੰਘ ਪ੍ਰਧਾਨ ਐੱਨ.ਸੀ.ਏ.ਆਈ.ਏ, ਪਵਨ ਬੇਜਵਾਡਾ ਚੇਅਰਮੈਨ, ਸ੍ਰ. ਨਾਗੇਂਦਰ ਮਾਦਵਰਮ, ਅੰਜਨਾ ਬੋਰਡੋਲੋਈ, ਰਮਾ ਸ਼ਰਮਾ, ਅਲਪਨਾ ਬਰੂਆ, ਸੋਮਾ ਬਰਮਨ, ਮਾਈਕ ਗਾਊਸ, ਸਿੱਖਸ ਆਫਰ ਅਮੈਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ, ਕਮਲਜੀਤ ਸੋਨੀ ਪ੍ਰਧਾਨ ਸਿੱਖਸ ਆਫ ਅਮੈਰਿਕਾ, ਮਨਿੰਦਰ ਸੇਠੀ, ਹਰਬੀਰ ਬੱਤਰਾ, ਇੰਦਰਜੀਤ ਗੁਜਰਾਲ, ਸੁਖਵਿੰਦਰ ਸਿੰਘ ਜੌਨੀ, ਸਰਬਜੀਤ ਬਖਸ਼ੀ, ਚਤਰ ਸਿੰਘ ਸੈਣੀ, ਸੁਖਪਾਲ ਸਿੰਘ ਧਨੋਆ ਅਤੇ ਵਰਿੰਦਰ ਸਿੰਘ ਵੀ ਇਸ ਮੋਕੇ ਨਾਲ ਮੌਜੂਦ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की