ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸੰਗਠਿਤ ਅਪਰਾਧਾ ਅਤੇ ਗੈਗਸਟਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜਲੰਧਰ ਦਿਹਾਤੀ ਦੀ ਪੁਲਿਸ ਨੇ ਹਥਿਆਰਬੰਦ ਡਕੈਤੀਆ, ਕਤਲ, ਹਾਈਵੇਅ ਤੇ ਲੁੱਟਾ ਖੋਹਾ, ਕਰਨ ਵਾਲੇ 02 ਗਿਰੋਹਾ ਦੇ 04 ਦੋਸ਼ੀਆ ਨੂੰ 03 ਦੇਸੀ ਹਥਿਆਰਾ ਅਤੇ 02 ਵਾਹਨਾ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਹ ਗਿਰੋਹ ਪਿਛਲੇ 02 ਸਾਲਾ ਤੋ ਹੁਸ਼ਿਆਰਪੁਰ, ਕਪੂਰਥਲਾ, ਫਿਰੋਜਪੁਰ, ਲੁਧਿਆਣਾ, ਪਟਿਆਲਾ, ਅਤੇ ਨਵਾ ਸ਼ਹਿਰ ਦੇ ਆਮ ਖੇਤਰ ਵਿੱਚ ਸਰਗਰਮ ਹਨ। ਉਹ ਤਿੰਨ ਸਾਲਾ ਤੋ ਆਪਣੇ ਘਰਾ ਵਿੱਚ ਨਹੀ ਰਹਿ ਰਹੇ ਹਨ।ਇਸ ਲਈ ਇਨ੍ਹਾ ਨੂੰ ਟਰੈਕ ਕਰਨਾ ਅਤੇ ਫੜਨਾ ਇੱਕ ਚੁਣੌਤੀ ਸੀ।ਮਿਤੀ 16-04-2022 ਨੂੰ ਭੁਵਨੇਸ਼ਵਰ ਕੁਮਾਰ ਨੂੰ 03 ਵਿਅਕਤੀਆ ਵੱਲੋ ਲੱਤ ਵਿੱਚ ਗੋਲੀ ਮਾਰ ਦਿੱਤੀ ਸੀ।ਜਦੋ ਉਹ ਆਪਣੇ ਭਰਾ ਸਮੇਤ ਤਲਵਣ ਰੋਡ ਤੇ ਮੋਟਰਸਾਇਕਲ ਤੇ ਜਾ ਰਿਹਾ ਸੀ।ਮੁੱਖ ਅਫਸਰ ਥਾਣਾ ਥਾਣਾ ਪਤਾਰਾ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ 48 ਘੰਟੇ ਦੇ ਅੰਦਰ-ਅੰਦਰ 03 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾ ਦੋਸ਼ੀਆ ਪਾਸੋ 03 ਦੇਸੀ ਹਥਿਆਰ ਅਤੇ ਅਪਰਾਧ ਵਿੱਚ ਵਰਤੇ ਗਏ ਦੋ ਵਾਹਨ ਬ੍ਰਾਮਦ ਕੀਤੇ ਗਏ ਹਨ। ਸਾਹਿਲ, ਅਵਤਾਰ ਅਤੇ ਜਤਿਨ ਤਿੰਨੋ 18-20 ਸਾਲ ਦੀ ਉਮਰ ਦੇ ਹਨ।ਇਹਨਾ ਦੇ ਖਿਲਾਫ ਜਲੰਧਰ ਅਤੇ ਫਰੀਦਕੋਟ ਜਿਲਿ੍ਹਆ ਵਿੱਚ ਲੁੱਟ-ਖੋਹ ਦੇ ਕਈ ਮੁਕੱਦਮੇ ਦਰਜ ਹਨ।ਮਿਤੀ 10-04-2022 ਨੂੰ ਗੁਰਾਇਆ ਨੇੜੇ 03 ਹਥਿਆਰਬੰਦ ਲੁਟੇਰਿਆ ਵੱਲੋ ਕਰੇਟਾ ਕਾਰ ਲੁੱਟੀ ਗਈ ਸੀ ਇਸੇ ਦਿਨ ਇਸ ਗਿਰੋਹ ਨੇ ਇਸੇ ਇਲਾਕੇ ਵਿੱਚ ਕਈ ਲੁੱਟਾ-ਖੋਹਾ ਦੀਆ ਵਾਰਦਾਤਾ ਨੂੰ ਅੰਜਾਮ ਦਿੱਤਾ ਸੀ ।ਗਿਰੋਹ ਦੇ ਸਰਗਨਾ ਅਜਮੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਅਜਮੇਰ ਦੇ ਖਿਲਾਫ ਜਲੰਧਰ ਦੇ ਆਸ ਪਾਸ ਦੇ ਸਾਰੇ ਜਿਲਿ੍ਹਆ ਵਿੱਚ ਕਤਲ, ਫਿਰੌਤੀ ਮੰਗਣ ਅਤੇ ਹਥਿਆਰਬੰਦ ਲੁੱਟਾ ਖੋਹਾ ਦੇ 35 ਮੁਕੱਦਮੇ ਦਰਜ ਹਨ।ਇਸ ਕੋਲੋ ਇੱਕ ਦੇਸੀ ਹਥਿਆਰ ਅਤੇ ਕ੍ਰੇਟਾ ਕਾਰ ਬ੍ਰਾਮਦ ਹੋਈ ਹੈ। ਇਹਨਾ ਦੋਸ਼ੀਆ ਦੇ ਫੜੇ ਜਾਣ ਨਾਲ ਇਲਾਕੇ ਵਿੱਚ ਸੰਗਠਿਤ ਅਪਰਾਧਾ ਨੂੰ ਠੱਲ ਪਵੇਗੀ ਅਤੇ ਇਹਨਾ ਲੁੱਟਾ ਖੋਹਾ ਕਰਨ ਵਾਲੇ ਸੰਗਠਿਤ ਗਰੋਹਾ ਦਾ ਡਾਟਾਬੇਸ ਬਣਾਇਆ ਜਾ ਰਿਹਾ ਹੈ ਇਸ ਨਾਲ ਪੁਲਿਸ ਕਾਰਵਾਈ ਵਿੱਚ ਸੁੱਧਤਾ ਅਤੇ ਕੁਸ਼ਲਤਾ ਆਵੇਗੀ।
ਬ੍ਰਾਮਦਗੀ:-
1. ਇੱਕ ਦੇਸੀ ਕੱਟਾ 01 ਜਿੰਦਾ ਰੌਦ, ਇੱਕ ਰਿਵਾਲਵਰ 32 ਬੋਰ 02 ਜਿੰਦਾ ਰੌਦ, ਇੱਕ 315 ਬੋਰ ਦੇਸੀ ਕੱਟਾ 01 ਜਿੰਦਾ ਰੋਦ
2. ਗੱਡੀ ਕਰੇਟਾ ਨੰਬਰ ਫਭ08-ਓਾਂ-8169
3. ਸਪਲੈਡਰ ਮੋਟਰਸਾਇਕਲ ਨੰਬਰ ਫਭ08-ਛਅ-5827