ਸੰਤ ਮੋਹਨ ਬਾਬਾ ਜੀ ਨੇ 88 ਕਿਲੋ ਦਾ ਕੇਕ ਕੱਟਿਆ
ਸੰਗਤਾਂ ਵੱਲੋਂ ਬਾਬਾ ਜੀ ਨੂੰ 80 ਕਿਲੋ ਲੱਡੂਆਂ ਦੇ ਨਾਲ ਤੋਲਿਆ
ਜਲੰਧਰ – ਜੰਜਘਰ ਕਮੇਟੀ ਅਤੇ ਕੁਟੀਆ ਟਰੱਸਟ ਕਮੇਟੀ ਵੱਲੋਂ ਸੰਤ ਬਾਬਾ ਮੋਹਨ ਸਿੰਘ ਜੀ ਦਾ 88ਵਾਂ ਜਨਮ ਦਿਹਾੜਾ ਐਤਵਾਰ ਨੂੰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸੰਤ ਮੋਹਨ ਬਾਬਾ ਜੀ ਦੇ ਜਨਮਦਿਨ ਦੇ ਸਮਾਗਮ ਵਿਚ ਸਭ ਤੋਂ ਪਹਿਲਾਂ ਕੁਟੀਆ ’ਚ ਪੰਜਾਂ ਬਾਣੀਆਂ ਦਾ ਪਾਠ ਅਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਉਪਰੰਤ ਟਰੱਸਟ ਦੇ ਮੈਂਬਰਾਂ ਜੰਜ ਘਰ ਕਮੇਟੀ ਵਾਲੀ ਅਤੇ ਸੰਗਤਾਂ ਨੇ ਸੰਤ ਮੋਹਨ ਬਾਬਾ ਜੀ ਨੂੰ 80 ਕਿੱਲੋ ਲੱਡੂਆਂ ਦੇ ਨਾਲ ਤੋਲਿਆ। ਬਾਬਾ ਜੀ ਦੀ ਕੁਟੀਆ ਤੋਂ ਲੈ ਕੇ ਬਸ਼ੀਰਪੁਰਾ ਗਰਾਉਂਡ ਤੱਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਅਤੇ ਫੁੱਲਾਂ ਦੇ ਹਾਰ ਪਾ ਕੇ ਬਾਬਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਪੂਰੇ ਭਾਰਤ ਤੋਂ ਸੰਤ ਮਹਾਪੁਰਖ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਸਵਾਮੀ ਸ਼ਾਂਤਾ ਨੰਦ ਜੀ ਗੋਪਾਲ ਨਗਰ ਵਾਲੇ,ਸੰਤ ਜਗਜੀਤ ਸਿੰਘ ਜੀ ਹਰਿਦਵਾਰ ਵਾਲੇ,ਸੰਤ ਰਣਜੀਤ ਸਿੰਘ ਜੀ,ਸੰਤ ਗੁਰਵਿੰਦਰ ਪਾਲ ਸਿੰਘ ਜੀ,ਸੰਤ ਜਸਵਿੰਦਰ ਸਿੰਘ ਜੀ, ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਰਮਨ ਅਰੋੜਾ,ਰਾਜਿੰਦਰ ਬੇਰੀ, ਜਸਵਿੰਦਰ ਸਿੰਘ ਮੱਕੜ,ਕਿਸ਼ਨ ਲਾਲ ਸ਼ਰਮਾ,ਮਨੋਜ ਅੱਗਰਵਾਲ,ਮਨਜੀਤ ਸਿੰਘ ਸਿਮਰਨ ਆਦਿ ਨੇ ਪਹੁੰਚ ਕੇ ਬਾਬਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਕੁਟੀਆ ਟਰੱਸਟ ਦੇ ਸਮੂਹ ਮੈਂਬਰ ਸੁਖਵਿੰਦਰ ਸਿੰਘ,ਮਨਿੰਦਰ ਸਿੰਘ,ਪ੍ਰੀਤਮ ਸਿੰਘ, ਸੁਰਿੰਦਰ ਸਿੰਘ, ਬੰਟੀ ਅਹੂਜਾ,ਰਾਜਿੰਦਰ ਸਿੰਘ,ਬਲਜੀਤ ਸਿੰਘ, ਗੁਲਸ਼ਨ ਗੁਗਨਾਨੀ,ਸੰਜਯ ਗੁਗਣਾਨੀ,ਸਤਨਾਮ ਸਿੰਘ, ਕਪਿਲ ਸ਼ਰਮਾ, ਆਦਿ ਸ਼ਾਮਲ ਸਨ।