ਲੁਧਿਆਣਾ (ਰਛਪਾਲ ਸਹੋਤਾ) ਰੌਸਨੀ ਦੀ ਕਿਰਨ ਵੈਲਫੇਅਰ ਸੁਸਾਇਟੀ ਰਜਿ ਦੇ ਦਫਤਰ ਵਿਖੇ ਚੀਫ ਐਡੀਟਰ ਫ਼ਿਲਮੀ ਫੋਕਸ ਨਰਿੰਦਰ ਨੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਮੈਗਜ਼ੀਨ ਫ਼ਿਲਮੀ ਫੋਕਸ ਵੱਲੋਂ ਕੁਝ ਖਾਸ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਸਮਾਰੋਹ ਰੌਸ਼ਨੀ ਦੀ ਕਿਰਨ ਵੈਲਫੇਅਰ ਸੁਸਾਇਟੀ ਰਜਿ ਦੇ ਦਫਤਰ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਵਿਖੇ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੀ ਲੁਧਿਆਣਾ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਅਦਾਰਾ ਜੁਝਾਰ ਟਾਈਮਜ਼ ਦੇ ਪੱਤਰਕਾਰ ਸਰਬਜੀਤ ਸਿੰਘ ਖਾਲਸਾ ਗੀਤਕਾਰ (ਬੱਬੀ ਮਾਣਕਵਾਲੀਆ) ਨੂਂ ਵਿਸ਼ੇਸ਼ ਸਨਮਾਨਿਤ ਕੀਤਾ ਅਤੇ ਓਹਨਾ ਨਾਲ ਪੰਜਾਬ ਦੀਆਂ ਛੇ ਨਾਮਵਰ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਗੀਤਕਾਰ ਲੇਖਕ ਤੇ ਪੱਤਰਕਾਰ ਸਰਬਜੀਤ ਸਿੰਘ ਬੱਬੀ ਮਾਣਕਵਾਲੀਆ ਨੂੰ ਕਲਮ ਦਾ ਧਨੀ ਵਿਸ਼ੇਸ਼ ਐਵਾਰਡ ,ਕੋ ਸਿੰਗਰ ਹਰਪ੍ਰੀਤ ਸਿੰਘ ਨੂੰ ਮਾਣ ਪੰਜਾਬ ਦਾ ਵਿਸ਼ੇਸ਼ ਐਵਾਰਡ, ਹਰਜੀਤ ਕੌਰ ਨੂੰ ਧੀ ਪੰਜਾਬ ਦੀ ਵਿਸ਼ੇਸ਼ ਐਵਾਰਡ ,ਮਨਪ੍ਰੀਤ ਸਿੰਘ ਕੀ ਬੋਰਡ ਪਲੇਅਰ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ,ਪੈੜ ਪਲੇਅਰ ਗੁਰਜੀਵਤ ਸਿੰਘ ਨੂੰ ਮਾਣ ਪੰਜਾਬ ਦਾ ਵਿਸ਼ੇਸ਼ ਐਵਾਰਡ,ਅਮਨਦੀਪ ਸਿੰਘ ਨੂੰ ਕਲਾ ਦਾ ਪੁਜਾਰੀ ਵਿਸ਼ੇਸ਼ ਐਵਾਰਡ , ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਚੀਫ ਐਡੀਟਰ ਨਰਿੰਦਰ ਨੂਰ ਨੇ ਦੱਸਿਆ ਕਿ ਸਾਡਾ ਇਹ ਉਪਰਾਲਾ ਹਰ ਮਹੀਨੇ ਕਿਸੇ ਨਾ ਕਿਸੇ ਖ਼ਾਸ ਸ਼ਖ਼ਸੀਅਤ ਨੂੰ ਉਸ ਦੀ ਪੰਜਾਬ ਪੰਜਾਬੀਅਤ ਜਾਂ ਮਿਊਜ਼ਿਕ ਇੰਡਸਟਰੀ ਨੂੰ ਦੇਣ ਜਾਂ ਪੱਤਰਕਾਰੀ ਲਾਈਨ ਲੇਖਕ ਗਾਇਕ ਗੀਤਕਾਰ ਸੰਗੀਤਕਾਰ ਨੂੰ ਉਸ ਦੀਆਂ ਖਾਸ ਪ੍ਰਾਪਤੀਆਂ ਤੇ ਦਿੱੱਤਾ ਜਾਂਦਾ ਹੈ ਕੋਈ ਮਸ਼ਹੂਰ ਕੋਈ ਵੱਡਾ ਕੋਈ ਛੋਟਾ ਜਾਂ ਨਾਮਵਰ ਨਹੀਂ ਦੇਖਿਆ ਜਾਂਦਾ ਸਾਡਾ ਮਕਸਦ ਹਰ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਹੈ ਇਸ ਮੌਕੇ ਓਹਨਾ ਨਾਲ਼ ਸਮਾਜ ਦੀਆਂ ਕੲੀ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੀਤਕਾਰ ਬੱਬੀ ਮਾਣਕਵਾਲੀਆ ਨੇਂ ਕਿਹਾ ਕਿ ਮੈਨੂੰ ਸਨਮਾਨਿਤ ਕਰਨ ਲਈ ਸਮੂਹ ਫ਼ਿਲਮੀ ਫੋਕਸ ਅਦਾਰੇ ਦਾ ਧੰਨਵਾਦ ਕਰਦਾ ਹਾਂ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਐਨਾ ਵੱਡਾ ਮਾਣ ਬਖਸ਼ਿਆ ਇਸ ਲਈ ਹੁਣ ਮੇਰੀ ਜਿ਼ੰਮੇਵਾਰੀ ਹੋਰ ਵੀ ਵੱਧ ਗਈ ਹੈ ਕਿ ਮੈਂ ਕਲਮ ਨੂੰ ਕਦੇ ਝੁੱਕਣ ਨਾਂ ਦੇਵਾਂ ਅਤੇ ਕਲਮ ਰਾਹੀਂ ਸੱਚ ਅਤੇ ਲੋਕਾਂ ਦੀਆਂ ਮੁਸਕਲਾਂ ਵਾਰੇ ਲਿਖਦਾ ਰਹਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਸਰਪੰਚ ਗੁਰਮੀਤ ਸਿੰਘ ਗਰੇਵਾਲ, ਪ੍ਰਧਾਨ ਇੰਦਰਜੀਤ ਕੌਰ ਪੰਚ, ਮੈਡਮ ਡਿੰਪਲ, ਪ੍ਰਧਾਨ ਪ੍ਰਮੋਦ ਚੌਟਾਲਾ, ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਉਘੇ ਸਮਾਜ ਸੇਵੀ ਸ੍ਰੀ ਰਕੇਸ਼ ਗੋਇਲ, ਪੱਤਰਕਾਰ ਗਰਚਾ, ਅੰਸ਼ ਚੌਟਾਲਾ, ਸੁਮਿਤ ਸਹਿਗਲ, ਮਲਕੀਤ ਸਿੰਘ ਗੋਲਡੀ ਆਦਿ ਵੱਡੀ ਗਿਣਤੀ ਵਿਚ ਮੋਹਤਵਰ ਵਿਅਕਤੀ ਹਾਜ਼ਰ ਸਨ।