ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਕੈਨੇਡਾ ਦੇ ਬਰੈਂਪਟਨ ਵਿਖੇ ਇੱਕ ਹੋਰ ਅੰਤਰਰਾਸ਼ਟਰੀ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੋਈ ਮੌਤ

ਬਰੈਂਪਟਨ (ਰਾਜ ਗੋਗਨਾਾ/ ਕੁਲਤਰਨ ਪਧਿਆਣਾ)— ਕੈਨੇਡਾ ਦੇ  ਬਰੈਂਪਟਨ ਵਿਖੇ ਭਾਰਤ ਤੋਂ ਸਿਰਫ 7 ਮਹੀਨੇ ਪਹਿਲਾ ਪੜਾਈ ਲਈ ਆਏ ਇਕ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦਿਲਜਾਨ ਸਿੰਘ ਉਮਰ( 20) ਸਾਲ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਨੋਜਵਾਨ  ਦਿਲਜਾਨ ਸਿੰਘ ਬੀਤੀ 14 ਅਪ੍ਰੈਲ ਵਾਲੇ ਦਿਨ ਦੁਪਹਿਰ 1:30 ਵਜੇ ਘਰ ਦੇ ਗਰਾਜ਼ ਚ ਮ੍ਰਿਤਕ ਪਾਇਆ ਗਿਆ ਸੀ, ਦਿਲਜਾਨ ਨਾਰਥ ਯਾਰਕ ਦੇ ਹੇਨਸਨ ਕਾਲਜ ਦਾ ਵਿਦਿਆਰਥੀ ਸੀ। ਦਿਲਜਾਨ ਸਿੰਘ ਦੇ ਜਾਣਕਾਰ ਉਸ ਦੀ  ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਲਈ ਫੰਡ ਇੱਕਠਾ ਕਰਨ ਦੀਆਂ ਕੌਸ਼ਿਸ਼ਾ ਕਰ ਰਹੇ ਹਨ। ਦੱਸਣਯੋਗ ਹੈ ਕਿ ਕੈਨੇਡਾ ਵਿਖੇ ਵੱਖ-ਵੱਖ ਕਾਰਨਾਂ  ਕਰਕੇ ਲਗਾਤਾਰ ਅੰਤਰਰਾਸ਼ਟਰੀ ਵਿਦਿਆਰਥੀਆ ਦੀਆਂ ਮੌਤਾਂ ਹੋ ਰਹੀਆ ਹਨ ,ਹਾਲੇ ਲੰਘੇ ਦਿਨੀਂ ਹੀ ਨੋਵਾ ਸਕੋਸ਼ੀਆ ਵਿਖੇ ਪਾਣੀ ਚ ਡੁੱਬ ਜਾਣ ਕਾਰਨ ਭਾਰਤ ਤੋਂ ਆਏ ਇਕ ਅੰਤਰਰਾਸ਼ਟਰੀ ਵਿਦਿਆਰਥੀ ਹਰਸ਼ੀਲ ਬਰੌਤ(23) ਸਾਲ ਦੀ ਮੌਤ ਹੋ ਗਈ ਸੀ।

Loading

Scroll to Top