ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋ ਇੱਕ ਨਸ਼ਾ ਤਸਕਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ 

ਸ਼੍ਰੀ ਸਵਪਨ ਸ਼ਰਮਾਂ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਅਤੇ ਸ਼੍ਰੀ ਹਰਨੀਲ ਕੁਮਾਰ ਪੀ.ਪੀ.ਐਸ. ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਮਾੜੇ ਅਨਸਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਨੇ ਨਸ਼ਾ ਤਸਕਰ ਪਾਸੋ 10 ਗ੍ਰਾਮ ਹੈਰੋਇਨ ਸਮੇਤ ਸਵਿਫਟ ਕਾਰ ਰੰਗ ਚਿੱਟਾ ਨੰਬਰੀ ਫਭ-78-2667 ਕੀਤਾ ਕਾਬੂ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ਼੍ਰੀ ਸਵਪਨ ਸ਼ਰਮਾਂ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਏ.ਐਸ.ਆਈ ਗੁਰਦੇਵ ਲਾਲ ਸਮੇਤ ਪੁਲਿਸ ਪਾਰਟੀ ਚੋਂਕੀ ਲਸਾੜਾ ਤੋਂ ਸੇਲਕੀਆਣਾ ਤੋਂ ਹੁੰਦੇ ਹੋਏ ਪੱਕੀ ਸੜਕੇ ਬੰਨ ਦਰਿਆ ਨੂੰ ਜਾ ਰਹੇ ਸੀ ਤਾਂ ਇੱਕ ਸਵਿਫਟ ਕਾਰ ਰੰਗ ਚਿੱਟਾ ਜਿਸ ਨੂੰ ਮੋਨਾ ਵਿਅਕਤੀ ਚਲਾ ਰਿਹਾ ਸੀ ਨੂੰ ਕਾਬੂ ਕੀਤਾ ਅਤੇ ਉਸ ਨੇ ਆਪਣਾ ਨਾਮ ਵਿਨੋਦ ਕੁਮਾਰ ਉਰਫ ਸੋਨੂੰ ਪੁੱਤਰ ਸਰਵਣ ਕੁਮਾਰ ਵਾਸੀ ਮੁਹੱਲਾ ਸੰਤੋਖਪੁਰਾ, ਫਿਲੌਰ ਹਾਲ ਵਾਸੀ ਜੰਡਿਆਲਾ ਥਾਣਾ ਸਦਰ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਜਿਸ ਦੀ ਤਲਾਸ਼ੀ ਲੈਣ ਤੇ ਵਿਨੋਦ ਕੁਮਾਰ ਦੇ ਪਜਾਮੇ ਦੀ ਸਾਈਡ ਵਾਲੀ ਸੱਜੀ ਜੇਬ ਵਿੱਚੋਂ ਇੱਕ ਮੋਮੀ ਲਿਫਾਫੇ ਵਿੱਚ ਪਲੇਟੀ ਹੈਰੋਇਨ ਬ੍ਰਾਮਦ ਹੋਈ। ਜਿਸ ਦਾ ਵਜਨ ਕਰਨ ਤੇ ਕੁੱਲ 10 ਗ੍ਰਾਮ ਹੈਰੋਇਨ ਹੋਈ। ਜਿਸ ਤੇ ਵਿਨੋਦ ਕੁਮਾਰ ਉਕਤ ਦੇ ਖਿਲ਼ਾਫ ਮੁਕੱਦਮਾ ਨੰਬਰ 68 ਮਿਤੀ 15-04-2022 ਅ/ਧ 21(ਬੀ)-61-85 ਐਨ.ਡੀ.ਪੀ.ਐਸ. ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ।

ਬਰਾਮਦਗੀ:-
1. 10 ਗ੍ਰਾਮ ਹੈਰੋਇਨ
2. ਇੱਕ ਸਵਿਫਟ ਕਾਰ ਰੰਗ ਚਿੱਟਾ ਨੰਬਰੀ ਫਭ-78-2667

Loading

Scroll to Top