ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਰੱਗ ਸਮੱਗਲਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਕੈਲਾਸ਼ ਚੰਦਰ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਐਸ.ਆਈ ਕੁਲਵੰਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵੱਲੋ 01 ਨਸ਼ਾ ਤਸਕਰ ਪਾਸੋ 20 ਨਸੀਲੀਆਂ ਗੋਲੀਆ ਅਤੇ 100 ਨਸ਼ੀਲੇ ਕੈਪਸੂਲ ਬਿਨਾ ਮਾਰਕਾ ਰੰਗ ਨੀਲਾ ਬ੍ਰਾਮਦ ਕਰਕੇ ਕੀਤਾ ਗ੍ਰਿਫਤਾਰ।
ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੈਲਾਸ਼ ਚੰਦਰ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਏ.ਐਸ.ਆਈ ਜੰਗ ਬਹਾਦਰ ਪੁਲਿਸ ਚੌਕੀ ਇੰਚਾਰਜ ਪਚਰੰਗਾ ਸਮੇਤ ਸਾਥੀ ਕਰਮਚਾਰੀਆਂ ਵੱਲੋ ਸੁਖਵਿੰਦਰ ਮੱਟੂ ਊਰਫ ਵੱਡਾ ਚਿਤਰੀ ਪੁੱਤਰ ਦਰਸ਼ਨ ਲਾਲ ਵਾਸੀ ਜੱਲੋਵਾਲ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦੀ ਤਲਾਸ਼ੀ ਕਰਨ ਤੇ ਲਿਫਾਫੇ ਵਿੱਚੋ 20 ਨਸੀਲੀਆਂ ਗੋਲੀਆ ਖੁਲੇ ਨਸੀਲੇ 100 ਕੈਪਸੂਲ ਰੰਗ ਨੀਲਾ ਬਿਨਾ ਮਾਰਕਾ ਬ੍ਰਮਾਦ ਹੋਏ ਜਿਸ ਤੇ ਦੋਸ਼ੀ ਦੇ ਖਿਲਾਫ ਮੁ:ਨੰ 46 ਮਿਤੀ 14.04.22 ਅ/ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਦੋਸ਼ੀ ਸੁਖਵਿੰਦਰ ਮੱਟੂ ਊਰਫ ਵੱਡਾ ਚਿਤਰੀ ਉਕਤ ਨੂੰ ਮੁ:ਨੰ 42 ਮਿਤੀ 27.3.22 ਅ/ਧ 21-ਭ ਂਧਫਸ਼ ਅਛਠ ਵਾਧਾ ਜੁਰਮ 29 ਂਧਫਸ਼ ਅਛਠ ਥਾਣਾ ਭੋਗਪੁਰ ਵਿੱਚ ਨਾਮਜੱਦ ਕੀਤਾ ਗਿਆ ਸੀ। ਜੋ ਆਪਣੀ ਗ੍ਰਿਫਤਾਰੀ ਤੋ ਡਰਦਾ ਹੋਇਆ ਇੱਧਰ-ਉਧਰ ਹੋਇਆ ਫਿਰਦਾ ਸੀ।ਜਿਸ ਨੂੰ ਇਸ ਮੁਕੱਦਮਾ ਵਿੱਚ ਵੀ ਗ੍ਰਿਫਤਾਰ ਕੀਤਾ ਹੈ। ਜਿਸ ਪਾਸੋ ਪੁਛ-ਗਿਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿੱਥੋ ਲੈ ਕੇ ਆਉਦਾ ਹੈ ਤੇ ਅੱਗੋ ਕਿਸ-ਕਿਸ ਨੂੰ ਸਪਾਲਈ ਕਰਦਾ ਹੈ।
ਬ੍ਰਾਮਦਗੀ : 20 ਨਸੀਲੀਆਂ ਗੋਲੀਆ ਅਤੇ ਨਸੀਲੇ 100 ਕੈਪਸੂਲ ਬਿਨਾ ਮਾਰਕਾ ਰੰਗ ਨੀਲਾ