ਟੋਰਾਂਟੋ, (ਰਾਜ ਗੋਗਨਾ )—ੳਨਟਾਰਿੳ ਕੈਨੇਡਾ ਦੀ ਟੋਰਾਟੋ ਪੁਲਿਸ ਨੇ ਇੱਕ ਹਾਊਸ ਵਿੱਚ 280 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਫੜੀ ਇਸ ਤੋਂ ਬਾਅਦ ਪੁਲਿਸ ਨੇ ਇੱਕ 29 ਸਾਲਾ ਵਿਅਕਤੀ ਨੂੰ ਮੋਕੇ ਤੇ ਹੀ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਫੋਰਸ ਦੇ ਇਤਿਹਾਸ ਵਿੱਚ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੋਈ ਹੈ। ”ਸਟਾਫ ਸੁਪਰਡੈਂਟ ਲੌਰੇਨ ਪੋਗ ਨੇ ਅੱਜ ਵੀਰਵਾਰ ਸਵੇਰੇ ਇੱਕ ਨਿਊਜ ਕਾਨਫਰੰਸ ਵਿੱਚ ਕਿਹਾ।ਜਿੰਨਾ ਵਿੱਚ 189 ਕਿਲੋਗ੍ਰਾਮ ਕੋਕੀਨ, ਅਤੇ 97 ਕਿਲੋਗ੍ਰਾਮ ਕ੍ਰਿਸਟਲ ਮੇਥਾਮਫੇਟਾਮਾਈਨ ਬਰਾਮਦ ਕੀਤੀ ਗਈ ਜਿਸਦੀ ਬਜ਼ਾਰੀ ਕੀਮਤ 28 ਮਿਲੀਅਨ ਡਾਲਰ ਦੇ ਕਰੀਬ ਬਣਦੀ ਹੈ।ਸਟਾਫ ਸੁਪਰਡੈਂਟ ਲੌਰੇਨ ਪੋਗ , ਸੁਪਰਡੈਂਟ ਸਟੀਵ ਵਾਟਸ ਅਤੇ ਇੰਸਪੈਕਟਰ ਮਨਦੀਪ ਮਾਨ ਦੇ ਅਨੁਸਾਰ, ਟੋਰਾਂਟੋ ਪੁਲਿਸ ਦੇ ਡਰੱਗ ਸਕੁਐਡ ਦੇ ਮੈਂਬਰਾਂ ਨੇ ਯੋਂਗ ਸਟ੍ਰੀਟ ਅਤੇ ਦਿ ਐਸਪਲੇਨੇਡ ਨੇੜੇ ਜਾਂਚ ਕਰ ਰਹੇ ਸਨ। ਜਦੋ ਉਹਨਾਂ ਨੂੰ ਇੱਕ 29 ਸਾਲਾ ਸ਼ੱਕੀ ਵਿਅਕਤੀ, ਨਜ਼ਰ ਆਇਆ ਜਿਸ ਦੇ ਕਬਜ਼ੇ ਵਿੱਚੋਂ ਉਹਨਾਂ 50 ਕਿਲੋਗ੍ਰਾਮ ਕੋਕੀਨ ਸੀ, ਜਿਸ ਨੂੰ ਉਸ ਨੇ ਇੱਕ ਭੂਮੀਗਤ ਪਾਰਕਿੰਗ ਦੇ ਵਿੱਚ ਛੁਪਾ ਕੇ ਰੱਖਿਆ ਸੀ ਬਰਾਮਦ ਕੀਤੀ । ਪੁਲਿਸ ਨੇ ਉਸ ਨੂੰ ਮੋਕੇ ਤੇ ਹਿਰਾਸਤ ਵਿੱਚ ਲੈ ਲਿਆ. ਅਤੇ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ, ਜਾਂਚਕਰਤਾਵਾਂ ਨੇ ਇਸ ਸ਼ੱਕੀ ਵਿਅਕਤੀ ਨਾਲ ਜੁੜੇ ਇੱਕ ਯੂਨਿਟ ਦੀ ਵੀ ਖੋਜ ਕੀਤੀ, ਜਿਸ ਨੂੰ ਉਹ ਇੱਕ ਸਟੈਸ਼ ਹਾਊਸ ਮੰਨਦੇ ਹਨ। ਉੱਥੇ ਬਾਕੀ ਕੌਕੀਨ ਅਤੇ ਕ੍ਰਿਸਟਲ ਮੇਥਾਮਫੇਟਾਮਾਈਨ ਬਰਾਮਦ ਕੀਤੀ ਗਈ। ਇੰਸਪੈਕਟਰ ਮਨਦੀਪ ਮਾਨ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਇਸ ਹਾਊਸ ਦੀ ਵਰਤੋਂ ਇਹਨਾਂ ਨਸ਼ੀਲੇ ਪਦਾਰਥਾਂ ਨੂੰ ਰੱਖਣ ਅਤੇ ਇੱਥੋਂ ਦੇ ਸਥਾਨਕ ਆਂਢ-ਗੁਆਂਢ ਅਤੇ ਸਾਡੇ ਆਲੇ ਦੁਆਲੇ ਦੇ ਭਾਈਚਾਰਿਆਂ ਵਿੱਚ ਵੰਡਣ ਲਈ ਕੀਤੀ ਜਾਂਦੀ ਸੀ। ਇਸ ਸਟੈਸ਼ ਹਾਊਸ ਦੇ ਉੱਤੇ ਇਸ ਸ਼ੱਕੀ ਦੀ ਰਿਹਾਇਸ਼ ਤੇ ਜਦੋ ਪੁਲਿਸ ਅਫਸਰਾਂ ਨੇ ਤਲਾਸ਼ੀ ਲਈ ਤਾਂ ਇਸ ਸ਼ੱਕੀ ਦੀ ਰਿਹਾਇਸ਼ ਤੋਂ ਕੈਸ਼ 50,000 ਹਜ਼ਾਰ ਡਾਲਰ ਦੀ ਰਾਸ਼ੀ ਵੀ ਜ਼ਬਤ ਕੀਤੀ। ਪੁਲਿਸ ਨੇ ਉਸ ਦੀ ਕਾਰ ਦੇ ਅੰਦਰ ਇੱਕ ਪੇਸ਼ੇਵਰ ਤੌਰ ‘ਤੇ ਬਣਾਇਆ ਗਿਆ “ਜਾਲ” ਵੀ ਲੱਭਿਆ, ਜੋ ਉਹਨਾਂ ਦਾ ਕਹਿਣਾ ਹੈ ਕਿ, ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਲਿਜਾਣ ਲਈ ਉਹ ਵਰਤਿਆ ਸੀ। ਪੁਲਿਸ ਨੇ ਉਸ ਸ਼ੱਕੀ ਦੀ ਪਛਾਣ ਦੇਵਤੇ ਮੂਰਸ ਦੇ ਨਾਂ ਵਜੋਂ ਕੀਤੀ ਹੈ।