ਰਈਆ (ਕਮਲਜੀਤ ਸੋਨੂੰ)—ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਇਰ ਹਰਕੰਵਲਜੀਤ ਸਾਹਿਲ (ਕੈਨੇਡਾ), ਸ਼ਾਇਰ ਸੁਖਰਾਜ ਸਕੰਦਰ (ਦੁਬਈ), ਹਰਮੇਸ਼ ਕੌਰ ਜੋਧੇ ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ, ਸੁਖਦੇਵ ਸਿੰਘ ਭੁੱਲਰ ਸਾਬਕਾ ਸੀਨੀਅਰ ਮੈਨੇਜਰ ਪੰਜਾਬ ਸਕੂਲ ਸਿਖਿਆ ਬੋਰਡ, ਮਾ: ਆਇਆ ਸਿੰਘ (ਕੈਨੇਡਾ), ਲਾਲੀ ਕਰਤਾਰਪੁਰੀ ਪ੍ਰਧਾਨ ਪੰਜਾਬੀ ਸਾਹਿਤ ਸਭਾ ਕਰਤਾਰਪੁਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਸੁਖਵੰਤ ਕੌਰ ਵੱਸੀ (ਪ੍ਰਧਾਨ ਮਹਿਲਾ ਵਿੰਗ) ਆਦਿ ਸ਼ੁਸ਼ੋਭਿਤ ਹੋਏ । ਇਸ ਮੋਕੇ ਸਮੁਚੇ ਪ੍ਰਧਾਨਗੀ ਮੰਡਲ ਵੱਲੋਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਾਮਵਰ ਗਾਇਕ ਮੱਖਣ ਭੈਣੀਵਾਲਾ ਦੇ ਨਵੇਂ ਗੀਤ “ਦੋ ਕੰਮ” ਦਾ ਪੋਸਟਰ ਲੋਕ ਅਰਪਿਤ ਕੀਤਾ ਗਿਆ । ਮੱਖਣ ਭੈਣੀਵਾਲਾ ਨੇ ਦੱਸਿਆ ਕਿ ਇਹ ਗੀਤ ਬਾਵਾ ਰਿਕਾਰਡਜ਼ ਅਤੇ ਹੈਪੀ ਰਈਆ ਦੀ ਪੇਸ਼ਕਸ਼ ਹੈ, ਜਿਸਨੂੰ ਕਿ ਸੰਗੀਤ ਹਰੀ ਅਮਿਤ ਅਤੇ ਵੀਡੀਉ ਫਿਲਮਾਂਕਣ ਦਿਲਬਾਗ ਹੰੁਦਲ ਨੇ ਦਿੱਤਾ ਹੈ । ਇਸ ਮੌਕੇ ਗਾਇਕ ਮੱਖਣ ਭੈਣੀਵਾਲਾ ਨੇ ਆਪਣੀ ਦਮਦਾਰ ਗਾਇਕੀ ਰਾਹੀਂ ਸਰੋਤਿਆਂ ਨੂੰ ਕੀਲ ਲਿਆ । ਇਸ ਮੌਕੇ ਹੋਏ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਖਵਿੰਦਰ ਕੌਰ ਟੌਂਗ, ਅੰਜਲਦੀਪ ਕੌਰ ਚੰਡੀਗੜ੍ਹ, ਜਤਿੰਦਰਪਾਲ ਕੌਰ ਭੱਟੀਕੇ, ਕੁਲਦੀਪ ਕੌਰ, ਮਾ: ਮਨਜੀਤ ਸਿੰਘ ਵੱਸੀ, ਅਰਜਿੰਦਰ ਬੁਤਾਲਵੀ, ਬਲਦੇਵ ਸਿੰਘ ਸਠਿਆਲਾ, ਸੁਖਦੇਵ ਸਿੰਘ ਗੰਡਵਾਂ, ਮਨੋਜ ਫਗਵਾੜਵੀ, ਸਤਰਾਜ ਜਲਾਲਾਂਬਾਦੀ, ਸਕੱਤਰ ਸਿੰਘ ਪੁਰੇਵਾਲ, ਜਸਪਾਲ ਸਿੰਘ ਧੂਲਕਾ,ਫ਼ਨਬਸਪ; ਸਤਨਾਮ ਸਿੰਘ ਬਾਰੀਆ, ਬਲਵੀਰ ਜਗਪਾਲਪੁਰੀ, ਸਰਬਜੀਤ ਸਿੰਘ ਪੱਡਾ, ਸ਼ਿੰਗਾਰਾ ਸਿੰਘ ਸਠਿਆਲਾ, ਮਾ: ਕੁਲਵੰਤ ਸਿੰਘ ਫੇਰੂਮਾਨ, ਦਲਬੀਰ ਸਿੰਘ ਦੌਲੋ ਨੰਗਲ, ਬਲਵਿੰਦਰ ਸਿੰਘ ਭੁੱਲਰ, ਰਾਜਵਿੰਦਰ ਸਿੰਘ ਬਾਬਾ ਬਕਾਲਾ, ਬਲਵਿੰਦਰ ਸਿੰਘ ਅਠੌਲਾ, ਰਣਜੀਤ ਸਿੰਘ ਰਾਣਾ, ਮਨੋਹਰ ਸਿੰਘ, ਮਨਿੰਦਰ ਸਿੰਘ ਟੌਂਗ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ