ਚਵਿੰਡਾ ਦੇਵੀ ਸਥਾਨਕ ਕਸਬੇ ‘ਚ ਚੱਲ ਰਹੇ ਸੇਂਟ ਸੋਲਜ਼ਰ ਇਲੀਟ ਕਾਨਵੈੰਟ ਸਕੂਲ ਚਵਿੰਡਾ ਦੇਵੀ ਨੇ ਵਿਸਾਖੀ ਦਾ ਸ਼ੁੱਭ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ” ਕਮਲਜੀਤ ਕੌਰ ( ਡਾ. ਰੀਵਾ ਦਰਿਆ , ਸਾਇੰਸ ਟੀਚਰ, ਸੀਨੀਅਰ ਸੈਕੰਡਰੀ ਸਕੂਲ ਕੋਟ ਖਾਲਸਾ ਅੰਮ੍ਰਿਤਸਰ , ਸਮਾਜ ਸੇਵਿਕਾ,ਐਕਟਰ ,ਐੰਕਰ ਲੇਖਿਕਾ ,ਦੂਰਦਰਸ਼ਨ ਜਲੰਧਰ , ਸੋਸ਼ਲ ਵਰਕਰ ਫ਼ਾਉੰਡਰ ਅਤੇ ਚੇਅਰਪਰਸਨ ਡਾ. ਦਰਿਆ ਯਾਦਗਰੀ ਲੋਕਧਾਰਾ ਸਹਿਤ ਮੰਚ, ਮੈੰਬਰ ਨਾਰੀ ਚੇਤਨਾ ਮੰਚ ਅੰਮ੍ਰਿਤਸਰ ਅਤੇ ਸਹਿਤ ਸਭਾ ਚੌਗਾਵਾਂ ) ਅਤੇ ਡਾ.ਰਜਨੀ ( ਪੰਜਾਬੀ ਲੈਕਚਰਾਰ ਜੀ.ਐੱਨ .ਡੀ.ਯੂ , ਅੰਮਿ੍ਤਸਰ ) ਨੇ ਸ਼ਿਰਕਤ ਕੀਤੀ |
ਵਿਸਾਖੀ ਦੇ ਇਸ ਤਿਉਹਾਰ ‘ਤੇ ਸਕੂਲ ਦੇ ਪੰਜ ਹਾਊਸ ਜਿਸ ਵਿੱਚ ਡੇਜ਼ੀ ਹਾਊਸ , ਰੋਜ਼ ਹਾਊਸ , ਪੈੰਜੀ ਹਾਊਸ , ਲੋਟਸ ਹਾਊਸ , ਲਿਲੀ ਹਾਊਸ ਨੇ ਗੀਤ ਅਤੇ ਡਾਂਸ ਮੁਕਾਬਲੇ ਵਿੱਚ ਭਾਗ ਲਿਆ । ਗੀਤ ਮੁਕਾਬਲੇ ਵਿੱਚ ਪੈੰਜੀ ਹਾਊਸ ਨੇ ਪਹਿਲਾਂ ਸਥਾਨ , ਲਿਲੀ ਹਾਊਸ ਨੇ ਦੂਜਾ ਸਥਾਨ , ਡੇਜ਼ੀ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਡਾਂਸ ਮੁਕਾਬਲੇ ਵਿੱਚ ਰੋਜ਼ ਹਾਊਸ ਨੇ ਪਹਿਲਾਂ ਸਥਾਨ , ਪੈੰਜੀ ਹਾਊਸ ਨੇ ਦੂਜਾ ਸਥਾਨ , ਲੋਟਸ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ‘ਤੇ ਪੇਟਿੰਗ , ਕਵਿਤਾ , ਡੈਕਲਾਮੇਸ਼ਨ , ਸੁੰਦਰ ਦਸਤਾਰ ਅਤੇ ਦਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ |
ਇਸ ਮੌਕੇ ‘ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ” ਜਲਿਆਂ ਵਾਲੇ ਬਾਗ ” ਦੀ ਸ਼ਤਾਬਦੀ ਦੇ ਸਬੰਧ ਵਿੱਚ ਬੱਚਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਗੀਤ , ਡਾਂਸ , ਸੁੰਦਰ ਦਸਤਾਰ ‘ਤੇ ਦਮਾਲਾ ਸਜਾਉਣ ਮੁਕਾਬਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ‘ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।
ਇਸ ਸਮੇਂ ਮੁੱਖ ਮਹਿਮਾਨ ਡਾ. ਰੀਵਾ ਦਰਿਆ ਨੇ ਬੋਲਦਿਆ ਵਿਦਿਆਰਥੀਆਂ ਨੂੰ ਆਪਣੇ ਧਰਮ , ਸਭਿਆਚਾਰ ‘ਤੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ।
ਇਸ ਸਮੇੰ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਅਮਨਦੀਪ ਕੌਰ ਜੀ ਨੇ ਬੋਲਦਿਆਂ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਦੀ ਮਹੱਤਤਾ ਅਤੇ ” ਖਾਲਸਾ ਪੰਥ ਦੀ ਸਾਜਨਾ ” ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ।
ਇਸ ਮੌਕੇ ‘ਤੇ ਸਕੂਲ ਦੇ ਐੱਮ.ਡੀ. ਡਾ.ਮੰਗਲ ਸਿੰਘ ਕਿਸ਼ਨਪੁਰੀ ਜੀ , ਵਾਈਸ ਚੇਅਰਮੈਨ ਮਿ.ਅਸਵਨੀ ਕਪੂਰ, ਮਿ. ਸ਼ਵੀ ,ਮੈਨੇਜਿੰਗ ਡਾਇਰੈਕਟਰ ਮਿਸਿਜ਼ ਕੋਮਲ ਕਪੂਰ, ਮਿ. ਵਰੁਣ ਭੰਡਾਰੀ , ਮਿਸਿਜ਼ ਦੀਪਤੀ ਭੰਡਾਰੀ , ਏ. ਸੀ. ਰਾਜਵਿੰਦਰ ਕੌਰ , ਸਮੂਹ ਸਟਾਫ , ਵਿਦਿਆਰਥੀ ਹਾਜ਼ਰ ਸਨ ।