ਟੇਸਲਾ ਦੇ ਫਾਊਂਟਰ ਐਲਮ ਮਸਕ ਨੇ 3.2 ਲੱਖ ਕਰੋੜ ਰੁਪਏ ਵਿੱਚ ਟਵਿੱਟਰ ਨੂੰ ਖਰੀਦਣ ਦਾ ਆਫ਼ਰ ਦਿੱਤਾ ਹੈ। ਐਲਨ ਮਸਕ ਟਵਿੱਟਰ ਦੇ ਹਰ ਸ਼ੇਅਰ ਬਦਲੇ 54.20 ਡਾਲਰ ਦੇ ਹਿਸਾਬ ਨਾਲ ਪੇਮੈਂਟ ਕਰਨ ਲਈ ਤਿਆਰ ਹਨ।
50 ਸਾਲਾਂ ਮਸਕ ਨੇ ਵੀਰਵਾਰ ਨੂੰ ਯੂ.ਐੱਸ. ਸਕਿਓਰਿਟੀਜ਼ ਐਂਡ ਐਕਸਚੇਂ ਕਮਿਸ਼ਨ ਦੇ ਨਾਲ ਫਾਈਲਿੰਗ ਵਿੱਚ ਇਸ ਪ੍ਰਸਤਾਵ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟਵਿੱਟਰ ਦੇ ਕੋਲ ਅਸਾਧਾਰਣ ਸਮਰੱਥਾ ਹੈ, ਉਹ ਇਸ ਨੂੰ ਅਨਲੌਕ ਕਰਨਗੇ। ਇਸ ਐਲਾਨ ਤੋਂ ਬਾਅਦ ਟਵਿੱਟਰ ਦੇ ਸ਼ੇਅਰ ਬੁੱਧਵਾਰ ਨੂੰ 3.10 ਫੀਸਦੀ ਵਧ ਕੇ 45.85 ਡਾਲਰ ‘ਤੇ ਬੰਦ ਹੋਏ।
ਐਲਨ ਮਸਕ ਟਵਿੱਟਰ ‘ਤੇ ਸਭ ਤੋਂ ਐਕਟਿਵ ਯੂਜ਼ਰਸ ਵਿੱਚੋਂ ਇੱਕ ਹਨ। ਉਹ ਲਗਾਤਾਰ ਸੋਸ਼ਲ ਮੀਡੀਆ ਪਲੇਟਫਾਰਮ ਵਿੱਚ ਜੋ ਬਦਲਾਅ ਚਾਹੁੰਦੇ ਨੇ, ਉਸ ਬਾਰੇ ਗੱਲ ਕਰਦੇ ਰਹੇ ਹਨ। ਉਨ੍ਹਾਂ ਦੀ ਹਿੱਸੇਦਾਰੀ ਨੂੰ ਖਰੀਦਣ ਦੇ ਐਲਾਨ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਨੂੰ ਬੋਰਡ ਵਿੱਚ ਜਗ੍ਹਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਉਹ ਸਭ ਤੋਂ ਵੱਡੇ ਇੰਡੀਵਿਜੁਅਲ ਸ਼ੇਅਰ ਹੋਲਡਰ ਬਣ ਗਏ ਸਨ।
ਆਪਣੀ ਹਿੱਸੇਦਾਰੀ ਖਰੀਦਣ ਦੀ ਗੱਲ ਜਨਤਕ ਹੋਣ ਤੋਂ ਬਾਅਦ ਮਸਕ ਨੇ ਯੂਜ਼ਰਸ ਨਾਲ ਉਨ੍ਹਾਂ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ, ਇਸ ਨੂੰ ਲੈ ਕੇ ਗੱਲ ਕਰਨਾ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਟਵਿੱਟਰ ਦੇ ਸੈਨ ਫਰਾਂਸਿਸਕੋ ਸਥਿਤ ਮੁੱਖ ਦਫਤਰ ਨੂੰ ਹੋਮਲੇਸ ਸ਼ੈਲਟਰ ਵਿੱਚ ਬਦਲਣਾ, ਟਵੀਟਸ ਲਈ ਐਡਿਟ ਬਟਨ ਤੇ ਪ੍ਰੀਮੀਅਮ ਯੂਜ਼ਰਸ ਨੂੰ ਆਟੋਮੈਟਿਕ ਵੈਰੀਫਿਕੇਸ਼ਨ ਮਾਰਕਸ ਦੇਣਾ ਸ਼ਾਮਲ ਸੀ।