ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਅਵਤਾਰ ਰੇਡੀਉ ਸੀਚੇਵਾਲ  ਤੋਂ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ

ਰਈਆ  (ਕਮਲਜੀਤ ਸੋਨੂੰ)—ਪਿਛਲੇ 36 ਸਾਲਾਂ ਤੋਂ ਲਗਤਾਰ  ਪੰਜਾਬੀ ਮਾਂ ਬੋਲ਼ੀ ਨੂੰ ਸਮਰਪਿਤ ਸੇਵਾਵਾਂ ਨਿਭਾਉਣ ਵਾਲੀ ਚਰਚਿੱਤ ਸਾਹਿਤਕ  ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਅਵਤਾਰ ਰੇਡੀਉੇ
ਸੀਚੇਵਾਲ ਵੱਲੋਂ ਪੇਸ਼ ਕੀਤੇ ਜਾਣ ਵਾਲੇੇ ਲਾਇਵ ਪ੍ਰੋਗਰਾਮ “ਪੰਜਾਬੀ ਸੱਥ” ਦੌਰਾਨ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ ਸਿੰਘ ਪੁਰੇਵਾਲ, ਸਕੱਤਰ ਸੁਖਰਾਜ ਸਕੰਦਰ, ਮਹਿਲਾ ਵਿੰਗ ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਸਕੱਤਰ ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਹਰਵਿੰਦਰ ਸਿੰਘ ਨੱਢਾ ਅਤੇ ਬਲਵਿੰਦਰ ਸਿੰਘ ਭੁਲੱਰ  ਨੇ ਸ਼ਾਮੂਲੀਅਤ ਕੀਤੀ । ਅਵਤਾਰ ਰੇਡੀਉੇ ਸੀਚੇਵਾਲ ਮੁੱਖ ਸੰਚਾਲਕ ਅਮਨਦੀਪ ਕੌਰ ਥਿੰਦ ਹੋਰਾਂ ਨੇ ਅਵਤਾਰ ਰੇਡੀਉੇ ਸੀਚੇਵਾਲ ਕਵੀ ਦਰਬਾਰ ਦਾ ਸੰਚਾਲਨ ਕੀਤਾ ਗਿਆ ੳਤੇ ਇਸ ਮੌਕੇ ਉਨ੍ਹਾਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਮੂਹ ਹਾਜ਼ਰ ਕਵੀ ਜਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਵੱਲੋਂ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਵੱਲੋਂ ਸੰਪਾਦਿਤ ਪ੍ਰਕਾਸ਼ਿਤ ਸਾਂਝੇ ਕਾਵਿ ਸੰਗ੍ਰਹਿ “ਧਨੁ ਲੇਖਾਰੀ ਨਾਨਕਾ”, “ਹਿੰਦ ਦੀ ਚਾਦਰ” ਅਤੇ “ਜੰਗ ਜਿੱਤਾਂਗੇ ਜ਼ਰੂਰ” ਵੀ ਅਵਤਾਰ ਰੇਡੀਉੇ ਸੀਚੇਵਾਲ ਦੀ ਮੁੱਖ ਸੰਚਾਲਕ ਅਮਨਦੀਪ ਕੌਰ ਥਿੰਦ ਨੂੰ ਸਤਿਕਾਰ ਸਹਿਤ ਭੇਟ ਕੀਤੇ ਗਏ ।

Loading

Scroll to Top