ਰਈਆ (ਕਮਲਜੀਤ ਸੋਨੂੰ)—ਪਿਛਲੇ 36 ਸਾਲਾਂ ਤੋਂ ਲਗਤਾਰ ਪੰਜਾਬੀ ਮਾਂ ਬੋਲ਼ੀ ਨੂੰ ਸਮਰਪਿਤ ਸੇਵਾਵਾਂ ਨਿਭਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਅਵਤਾਰ ਰੇਡੀਉੇ
ਸੀਚੇਵਾਲ ਵੱਲੋਂ ਪੇਸ਼ ਕੀਤੇ ਜਾਣ ਵਾਲੇੇ ਲਾਇਵ ਪ੍ਰੋਗਰਾਮ “ਪੰਜਾਬੀ ਸੱਥ” ਦੌਰਾਨ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ ਸਿੰਘ ਪੁਰੇਵਾਲ, ਸਕੱਤਰ ਸੁਖਰਾਜ ਸਕੰਦਰ, ਮਹਿਲਾ ਵਿੰਗ ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਸਕੱਤਰ ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਹਰਵਿੰਦਰ ਸਿੰਘ ਨੱਢਾ ਅਤੇ ਬਲਵਿੰਦਰ ਸਿੰਘ ਭੁਲੱਰ ਨੇ ਸ਼ਾਮੂਲੀਅਤ ਕੀਤੀ । ਅਵਤਾਰ ਰੇਡੀਉੇ ਸੀਚੇਵਾਲ ਮੁੱਖ ਸੰਚਾਲਕ ਅਮਨਦੀਪ ਕੌਰ ਥਿੰਦ ਹੋਰਾਂ ਨੇ ਅਵਤਾਰ ਰੇਡੀਉੇ ਸੀਚੇਵਾਲ ਕਵੀ ਦਰਬਾਰ ਦਾ ਸੰਚਾਲਨ ਕੀਤਾ ਗਿਆ ੳਤੇ ਇਸ ਮੌਕੇ ਉਨ੍ਹਾਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਮੂਹ ਹਾਜ਼ਰ ਕਵੀ ਜਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਵੱਲੋਂ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਵੱਲੋਂ ਸੰਪਾਦਿਤ ਪ੍ਰਕਾਸ਼ਿਤ ਸਾਂਝੇ ਕਾਵਿ ਸੰਗ੍ਰਹਿ “ਧਨੁ ਲੇਖਾਰੀ ਨਾਨਕਾ”, “ਹਿੰਦ ਦੀ ਚਾਦਰ” ਅਤੇ “ਜੰਗ ਜਿੱਤਾਂਗੇ ਜ਼ਰੂਰ” ਵੀ ਅਵਤਾਰ ਰੇਡੀਉੇ ਸੀਚੇਵਾਲ ਦੀ ਮੁੱਖ ਸੰਚਾਲਕ ਅਮਨਦੀਪ ਕੌਰ ਥਿੰਦ ਨੂੰ ਸਤਿਕਾਰ ਸਹਿਤ ਭੇਟ ਕੀਤੇ ਗਏ ।