ਏਕਮ ਸਾਹਿਤ ਮੰਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਨਾਮਵਰ ਪ੍ਰਵਾਸੀ ਲੇਖਿਕਾ ਸੁਰਜੀਤ ਕੌਰ ਨਾਲ ਹੋਏ ਰੂ-ਬ-ਰੂ 

ਰਈਆ (ਕਮਲਜੀਤ ਸੋਨੂੰ) —ਅੱਜ ਇੱਥੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਅੰਮ੍ਰਿਤਸਰ ਵੱਲੋਂ ਏਕਮ ਸਾਹਿਤ ਮੰਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੈਨੇਡਾ (ਟੋਰੰਟੋ) ਤੋਂ ਆਈ ਨਾਮਵਰ ਲੇਖਿਕਾ ਸੁਰਜੀਤ ਕੌਰ ਨਾਲ ਰੂਬਰੂ ਰਚਾਇਆ ਗਿਆ । ਸੁਰਜੀਤ ਕੌਰ ਨੇ ਦੱਸਿਆ ਕਿ ਉਹਨਾ ਨੇ ਭਾਰਤ, ਥਾਈਲੈਂਡ ਤੇ ਅਮਰੀਕਾ ਵਿੱਚ ਅਧਿਆਪਕ ਵਜੋਂ ਤਨਦੇਹੀ ਨਾਲ ਡਿਊਟੀ ਨਿਭਾਈ ਹੈ ਅਤੇੇ ਇਸ ਦੌਰਾਨ ਉਹ ਸਾਹਿਤ ਨਾਲ ਵੀ ਜੁੜੇ ਰਹੇ ਹਨ । ਹੁਣ ਤੱਕ ਉਹਨਾ ਦੀਆਂ ਪੰਜਾਬੀ ਵਿੱਚ ਕਵਿਤਾ, ਕਹਾਣੀ ਤੇ ਆਲੋਚਨਾ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤਤ ਹੋ ਚੁੱਕੀਆਂ ਹਨ, ਜਿਨ੍ਹਾ ਨੂੰ ਵੱਖ ਵੱਖ ਦੇਸ਼ਾਂ ਦੇ ਪੰਜਾਬੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ । ਉਹ ਕੈਨੇਡਾ ਦੀ ਦੱਖਣ ਏਸ਼ਿ਼ਆਈ ਦੇਸ਼ਾਂ ਦੀ ਔਰਤਾਂ ਬਾਰੇ ਸੰਸਥਾ ਜੋ ਅੰਤਰਰਾਸ਼ਟਰੀ ਕਾਨਫਰੰਸਾਂ ਵੀ ਆਯੋਜਿਤ ਕਰਦੀ ਹੈ ਦੇ ਸਰਗਰਮ ਮੈਂਬਰ ਹਨ । ਇਸ ਤੋਂ ਬਿਨਾ ਉਹ ਸਾਹਿਤਕ ਤੇ ਸਮਾਜਕ ਖੇਤਰ ਦੇ ਹੋਰ ਵੀ ਕਈ ਕਾਰਜਾਂ ਵਿੱਚ ਕਾਰਜਸ਼ੀਲ ਹਨ । ਹਾਜ਼ਰ ਸਾਹਿਤਕਾਰਾਂ ਨੇ ਉਹਨਾ ਕੋਲ਼ੋਂ ਕਈ ਸਵਾਲ ਵੀ ਪੁੱਛੇ ਤੇ ਸੁਰਜੀਤ ਹੋਰਾਂ ਨੇ ਢੁਕਵੇਂ ਉੱਤਰ ਦਿੱਤੇ । ਇੰਗਲੈਂਡ ਦੀ ਅਖਬਾਰ ਪੰਜਾਬ ਮੇਲ ਦੇ ਸੰਪਾਦਕ ਗੁਰਦੀਪ ਸਿੰਘ ਸੰਧੂ ਵੀ ਇਸ ਸਮਾਗਮ ਵਿੱਚ ਸ਼ਾਮਲ ਰਹੇ ਅਤੇ ਉਹਨਾਂ ਨੇ ਇੰਗਲੈਂਡ ਵਿੱਚ ਪੰਜਾਬੀ ਦੀ ਸਥਿਤੀ ਬਾਰੇ ਫਿਕਰਮੰਦੀ ਵੀ ਜ਼ਾਹਰ ਕੀਤੀ । ਪ੍ਰਧਾਨਗੀ ਮੰਡਲ ਵਿਚ ਸੁਰਜੀਤ ਕੌਰ ਤੋਂ ਇਲਾਵਾ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਡਾਇਰੈਕਟਰ ਸੁਖਬੀਰ ਕੌਰ ਮਾਹਲ, ਗੁਰਦੀਪ ਸਿੰਘ ਸੰਧੂੂ, ਮੈਗਜ਼ੀਨ ਸਾਹਿਤਕ ਏਕਮ ਦੇ ਸੰਪਾਦਕ ਅਰਤਿੰਦਰ ਸੰਧੂ, ਗੁਰੂੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਆਪਕਾ ਡਾ: ਬਲਜੀਤ ਕੌਰ ਰਿਆੜ ਸ਼ਾਮਲ ਰਹੇ । ਬਲਜੀਤ ਰਿਆੜ ਨੇ ਬਖੂਬੀ ਮੰਚ ਸੰਚਾਲਨ ਦਾ ਕਾਰਜ ਨਿਭਾਇਆ । ਸੁਰਜੀਤ ਕੌਰ ਅਤੇ ਗੁਰਦੀਪ ਸਿੰਘ ਸੰਧੂੂ ਨੂੰ ਵੀ ਸਨਮਾਨਤ ਵੀ ਕੀਤਾ ਗਿਆ । ਸਮਾਗਮ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਆਪਣੀ ਪੁਸਤਕ “ਜੰਗ ਜਿੱਤਾਂਗੇ ਜ਼ਰੂਰ” ਅਤੇ ਕਵਿੱਤਰੀ ਰਾਜਵਿੰਦਰ ਕੌਰ ਰਾਜ ਨੇ ਆਪਣੀ ਪੁਸਤਕ “ਤੈਨੂੰ ਫਿਰ ਦੱਸਾਂਗੇ” ਵੀ ਲੇਖਿਕਾ ਸੁਰਜੀਤ ਕੌਰ ਨੂੰ ਭੇਟ ਕੀਤੀਆਂ । ਇਸ ਮੋਕੇ ਡਾ: ਸ਼ਿ਼ਆਮ ਸੁੰਦਰ ਦੀਪਤੀ ਤੇ ਊਸ਼ਾ ਦੀਪਤੀ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਵਿਸ਼ਾਲ ਕੁਮਾਰ, ਧਰਵਿੰਦਰ ਔਲ਼ਖ, ਗੁਰਬਾਜ ਸਿੰਘ ਛੀਨਾ, ਡਾ: ਮੋਹਨ ਲਾਲ, ਸਰਬਜੀਤ ਸਿੰਘ ਸੰਧੂ, ਬਲਜਿੰਦਰ ਮਾਂਗਟ, ਜਸਵੰਤ ਧਾਪ, ਡਾ: ਕਸ਼ਮੀਰ ਸਿੰਘ, ਮਨਮੋਹਨ ਸਿੰਘ ਢਿਲੋਂ, ਰਾਜਖੁ਼ਸ਼ਵੰਤ ਸਿੰਘ ਸੰਧੂ, ਸ਼ੇਲਿੰਦਰਜੀਤ ਸਿੰਘ ਰਾਜਨ, ਰਾਜਵਿੰਦਰ ਕੌਰ ਰਾਜ, ਰਸ਼ਪਿੰਦਰ ਕੌਰ ਗਿੱਲ, ਤੇਜਿੰਦਰ ਬਾਵਾ, ਹਰਪ੍ਰੀਤ ਕੌਰ, ਹਰਜੀਤ ਬੱਲ, ਜਸਪਾਲ ਕੌਰ, ਸੁਨੀਤਾ ਸ਼ਰਮਾ, ਅੰਮ੍ਰਿਤ ਲਾਲ ਮੰਨਣ, ਰਾਜਵੰਤ ਬਾਜਵਾ, ਸੁਜਾਤਾ, ਅਤੇ ਗੁਰਚਰਨ ਸਿੰਘ ਸਮਾਗਮ ਵਿੱਚ ਹਾਜ਼ਰ ਰਹੇ ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...