ਨਿੱਜੀ ਸਕੂਲਾਂ ਵਿਚ ਸਿੱਖਿਆ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਿਕਦੀਆਂ ਕਿਤਾਬਾਂ ਅਤੇ ਵਰਦੀਆਂ

ਰਈਆ (ਕਮਲਜੀਤ ਸੋਨੂੰ)—ਪੰਜਾਬ ਸਰਕਾਰ ਵਲੋ ਨਿੱਜੀ ਸਕੂਲਾਂ ਵਿਚ ਬੱਚਿਆਂ ਦੇ ਮਾਪਿਆ ਨੂੰ ਸਕੂਲ ਵਿਚ ਕਿਤਾਬਾਂ ਅਤੇ ਵਰਦੀਆਂ ਵੇਚਣ ਤੇ ਰੋਕ ਲਗਾਈ ਗਈ ਹੈ ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਸਕੂਲ ਦੀ ਜਾਂਚ ਤੋ ਪਹਿਲਾ ਹੀ ਸੂਚਿਤ ਕੀਤਾ ਜਾਂਦਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਸਾਰੇ ਜਿੱਲ੍ਹਿਆ ਦੇ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਕੇ ਗੈਰ ਮਾਨਤਾ ਪ੍ਰਾਪਤ ਸਿੱਖਿਆ ਅਦਾਰਿਆਂ ਸਬੰਧੀ ਐਕਟ 2016 ਜਾਰੀ ਕਰਕੇ ਕਿਤਾਬਾਂ ਅਤੇ ਵਰਦੀਆਂ ਵੇਚਣ ਤੇ ਪਾਬੰਦੀ ਲਾ ਦਿੱਤੀ ਹੈ ਅਤੇ ਸੈਕਸ਼ਨ 5 ਤਹਿਤ ਵੱਖ ਵੱਖ ਹਦਾਇਤਾਂ ਦਿੱਤੀਆਂ ਗਈਆਂ ਹਨ। ਪਰ ਨਿੱਜੀ ਸਕੂਲਾਂ ਵਿਚ ਇਹ ਮੁਨਾਫ਼ੇ ਵਾਲਾ ਧੰਦਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਸਬ ਡਿਵੀਜ਼ਨ ਬਾਬਾ ਬਕਾਲਾ ਦੇ ਦਰਜਨ ਤੋ ਵੱਧ ਨਿੱਜੀ ਸਕੂਲਾਂ ਵਿਚ ਕਿਤਾਬਾਂ ਅਤੇ ਵਰਦੀਆਂ ਵੇਚਣ ਦਾ ਧੰਦਾ ਲਗਾਤਾਰ ਸਿੱਖਿਆ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ ਇਕ ਨਿੱਜੀ ਸਕੂਲ ਮਾਲਕ ਨੇ ਗੱਲਬਾਤ ਵਿਚ ਕਿਹਾ ਕਿ ਉਹ ਅਧਿਕਾਰੀਆਂ ਦੀ ਸੇਵਾ ਕਰਦੇ ਹਨ। ਕਸਬਾ ਰਈਆ ਦੇ ਨਿੱਜੀ ਸਕੂਲਾਂ ਦੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਸ਼ਿਕਾਇਤ ਕਰਨ ਤੋ ਬਾਅਦ ਕਾਰਵਾਈ ਕਰਨ ਦੀ ਬਜਾਏ । ਕੁਝ ਸਿੱਖਿਆ ਵਿਭਾਗ ਨਾਲ ਜੁੜੇ ਲੋਕਾਂ ਵਲੋ ਆਪਣਾ ਸਮਾਨ ਸਾਂਭਣ ਲਈ ਸੁਚੇਤ ਵੀ ਕੀਤਾ ਗਿਆ ਜਿਸ ਕਾਰਨ ਜਾਂਚ ਟੀਮਾਂ ਦੇ ਪੁੱਜਣ ਤੋ ਪਹਿਲਾ ਹੀ ਸਕੂਲ ਲਾਇਬਰੇਰੀ ਨੂੰ ਤਾਲੇ ਅਤੇ ਰੇਟ ਲਿਸਟਾਂ ਵੀ ਉਤਾਰ ਦਿੱਤੀਆਂ ਗਈਆਂ। ਇਸੇ ਤਰਾਂ ਪੰਜਾਬ ਵਿਚ ਦਰਜਨਾਂ ਦੇ ਕਰੀਬ ਸਕੂਲ ਚਲਾ ਰਹੀ ਇਕ ਸੰਸਥਾ ਦੇ ਸਕੂਲ ਵਿਚ ਅੱਜ ਵੀ ਵਰਦੀਆਂ ਅਤੇ ਕਿਤਾਬਾਂ ਵੇਚੀਆਂ ਜਾ ਰਹੀਆਂ ਸਨ ਜਿਸ ਦੀ ਵੀਡੀਉ ਅਤੇ ਜਾਂਚ ਅਧਿਕਾਰੀ ਵਲੋ ਭੇਜੀ ਰਿਪੋਰਟ ਸਪਸ਼ਟ ਕਰਦੀ ਹੈ ਜੋ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮ੍ਰਿਤਸਰ ਵਲੋ ਪੱਤਰਕਾਰਾਂ ਨੂੰ ਵਟਸਅਪ ਰਾਹੀ ਭੇਜੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕੋਈ ਵੀ ਅਧਿਕਾਰੀ ਆਪਣੇ ਵਿਭਾਗ ਦੀ ਗੁਪਤ ਰਿਪੋਰਟ ਕਦੇ ਵੀ ਮੀਡੀਆ ਵਿਚ ਲੀਕ ਨਹੀਂ ਕਰਦਾ ਪਰ ਜ਼ਿਲ੍ਹਾ ਅਧਿਕਾਰੀ ਵਲੋ ਆਪਣੇ ਆਪ ਨੂੰ ਬਚਾਉਣ ਲਈ ਜਾਚ ਟੀਮ ਦੀਆ ਰਿਪੋਰਟਾਂ ਹੀ ਭੇਜੀਆਂ ਜਾ ਰਹੀਆਂ ਹਨ। ਉਕਤ ਨਿੱਜੀ ਸੰਸਥਾ ਦੇ ਮਾਲਕ ਵਲੋ ਅਖ਼ਬਾਰਾਂ ਅਤੇ ਟੀ ਵੀ ਚੈਨਲਾਂ ਨੂੰ ਖ਼ਬਰ ਨਾ ਪ੍ਰਕਾਸ਼ਿਤ ਕਰਨ ਲਈ ਹਰ ਤਰਾਂ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦਰਜਨ ਦੇ ਕਰੀਬ ਨਿੱਜੀ ਸਕੂਲ ਕੋਈ ਸਕੂਲ ਦੇ ਪਿਛਵਾੜੇ ਅਤੇ ਕੋਈ ਪ੍ਰਾਈਵੇਟ ਦੁਕਾਨ ਵਿਚ ਅਧਿਆਪਕਾ ਨੂੰ ਬਿਠਾ ਕੇ ਕਿਤਾਬਾਂ ਅਤੇ ਵਰਦੀਆਂ ਵੇਚ ਰਹੇ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੂੰ ਵਿਭਾਗ ਦੀਆ ਰਿਪੋਰਟਾਂ ਸਿੱਧੀਆਂ ਵਟਸਅਪ ਤੇ ਭੇਜਣ ਸਬੰਧੀ ਸਪਸ਼ਟ ਜਵਾਬ ਨਹੀਂ ਦੇ ਸਕੇ ਅਤੇ ਉਕਤ ਨਿੱਜੀ ਸਕੂਲ ਵਿਰੁੱਧ ਕਾਰਵਾਈ ਸਬੰਧੀ ਕਿਹਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...