ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ ” ਪ੍ਰਸਾਰਿਤ ਹੋ ਰਿਹਾ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ 14 ਅਪ੍ਰੈਲ ਸ਼ਾਮ 8:30 ਤੋਂ 9:30ਵਜੇ ਤਕ। ਪ੍ਰੋਗਰਾਮ ਵਿੱਚ ਆਪਣਾ ਖ਼ੂਬਸੂਰਤ ਗੀਤ ” ਨੱਚਣ ਨੂੰ ਦਿਲ ਕਰਦਾ” ਨਾਲ ਪਾਉਣਗੇ ਧਮਾਲਾਂ। ਇਸ ਗੀਤ ਦੀ ਕੀਤੀ ਗਈ ਸ਼ੁਟਿੰਗ ਸ਼ਹਿਰ ਫਗਵਾੜਾ ਦੇ ਵਿਚ ਤੇ ਸ਼ੁਟਿੰਗ ਦੌਰਾਨ ਪਹੁੰਚੇ ਸੁਰਿੰਦਰ ਸ਼ਿੰਦਾ ਜੀ ਤੇ ਗਾਇਕਾ ਆਰਤੀ ਅਨਮੋਲ ਚੰਡੀਗੜ੍ਹ ।ਇਸ ਗੀਤ ਦੇ ਸ਼੍ਰੋਮਣੀ ਗਾਇਕ ਉਸਤਾਦ ਸੁਰਿੰਦਰ ਸ਼ਿੰਦਾ ਅਤੇ ਗਾਇਕਾ ਆਰਤੀ ਅਨਮੋਲ ਹਨ। ਵਿਸਾਖੀ ਦੇ ਪ੍ਰੋਗਰਾਮ” ਨੱਚਣ ਨੂੰ ਦਿਲ ਕਰਦਾ” ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਇਸ ਗੀਤ ਦੇ ਬੋਲ ਲਿਖੇ ਰਣਜੀਤ ਦੀਪੀ ਸਰਪੁਰੀਆ (ਯੂ ਕੇ) ਤੇ ਇਸਦਾ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ। ਇਸ ਗੀਤ ਨੂੰ ਰਿਕਾਰਡ ਕੀਤਾ ਗਿਆ ਦਵਿੰਦਰ ਕੈਂਥ ਵਲੋਂ। ਪੋਸਟਰ ਦਾ ਡਿਜ਼ਾਈਨ ਤਿਆਰ ਕੀਤਾ ਜੱਸੀ ਆਰਟਸ ਵਲੋਂ। ਇਸ ਗੀਤ ਦੀ ਵੀਡੀਓ ਲਈ ਕੈਮਰਾਮੈਨ ਤੇ ਐਡੀਟਰ ਰਜਤ ਰਾਜਾ। ਇਸਦੇ ਪ੍ਰੋਗਰਾਮ ਦੇ ਨਿਰਮਾਤਾ ਹਨ ਪੂਜਾ ਸੱਭਰਵਾਲ ਤੇ ਪੇਸ਼ ਕਰਤਾ ਅਨੁਰਾਗ ਪ੍ਰੋਡਕਸ਼ਨ।ਨਾਲ ਹੀ ਉਹਨਾਂ ਨੇ ਦਸਿਆ ਕਿ ਵਿਸਾਖੀ ਦੇ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ ” ਵਿਚ ਪੰਜਾਬ ਦੇ ਮਸ਼ਹੂਰ ਗਾਇਕ ਮਨਜੀਤ ਪੱਪੂ ,ਮਮਤਾ ਮਹਿਰਾ, ਬਲਵਿੰਦਰ ਮੱਤੇਵਾੜੀਆ, ਜੋਤ ਸ਼ਰਮਾ ਵਾਲੀਆ , ਜੀ ਐਸ ਮੱਟੂ , ਬੀ ਪਰਦੇਸੀ , ਸ਼ੀਰਾ ਗਿੱਲ ਅਤੇ ਰਾਜ ਸੰਧੂ, ਦਲਵਿੰਦਰ ਦਿਆਲਪੁਰੀ, ਸੰਨੀ ਲੋਹਾਰ , ਬੀ ਕੇ ਗੁਰਦਾਸ । ਪ੍ਰੋਗਰਾਮ ਵਿੱਚ ਸਾਰੇ ਗੀਤਾਂ ਦਾ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ , ਬੰਟੀ ਸਹੋਤਾ , ਮਿਊਜ਼ਿਕ ਨੈਕਸ ਅਤੇ ਪ੍ਰੋਗਰਾਮ ਦੇ ਕੈਮਰਾਮੈਨ ਅਤੇ ਵੀਡਿਉ ਐਡਿਟਿੰਗ ਕੀਤੀ ਗਈ ਰਜਤ ਰਾਜਾ, ਅਕਾਸ਼ ਭਗਤ, ਗੁਲਸ਼ਨ ਭਗਤ ਵਲੋਂ। ਪਹੁੰਚੇ ਹੋਏ ਪੱਤਰਕਾਰਾਂ ਦਾ ਕੀਤਾ ਧੰਨਵਾਦ।