ਜਾਰਜੀਆ ਵਿਚ ਗੰਨ ਸਟੋਰ ਮਾਲਕ,ਉਸ ਦੀ ਪਤਨੀ ਤੇ ਪੋਤਰੇ ਦੀ ਹੱਤਿਆ

* ਦਰਜ਼ਨਾਂ ਗੰਨਾਂ ਤੇ ਹੋਰ ਸਮਾਨ ਲੁੱਟਿਆ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਜਾਰਜੀਆ ਰਾਜ ਵਿਚ ਗਰਾਂਟਵਿਲੇ ਵਿਖੇ ਲੁਟੇਰਿਆਂ ਵੱਲੋਂ ਇਕ ਗੰਨ ਸਟੋਰ ਦੇ ਮਾਲਕ, ਉਸ ਦੀ ਪਤਨੀ ਤੇ ਨਬਾਲਗ ਪੋਤਰੇ ਦੀ ਹੱਤਿਆ ਕਰਨ ਉਪਰੰਤ ਦਰਜ਼ਨਾਂ ਗੰਨਾਂ ਤੇ ਹੋਰ ਸਮਾਨ ਲੁੱਟ ਲੈ  ਜਾਣ ਦੀ ਖਬਰ ਹੈ। ਗਰਾਂਟਵਿਲੇ ਪੁਲਿਸ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲੁੱਟ ਦੀ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ। ਸ਼ਾਮ 8 ਵਜੇ ਦੇ ਕਰੀਬ ਪੁਲਿਸ ਮੌਕੇ ਉਪਰ ਪੁੱਜੀ ਤਾਂ ਉਸ ਨੂੰ ‘ਲਾਕ, ਸਟਾਕ ਐਂਡ ਬੈਰਲ ਸ਼ੂਟਿੰਗ ਰੇਂਜ’ ਦੇ ਮਾਲਕ ਸਮੇਤ 3 ਜਣੇ ਮ੍ਰਿਤਕ ਹਾਲਤ ਵਿਚ ਮਿਲੇ। ਸਮਝਿਆ ਜਾਂਦਾ ਹੈ ਕਿ ਘਟਨਾ ਵਿਚ ਇਕ ਤੋਂ ਵਧ ਲੁਟੇਰੇ ਸ਼ਾਮਲ ਹੋ ਸਕਦੇ ਹਨ ਜਿਨਾਂ ਦੀ ਪੁਲਿਸ ਵੱਡੀ ਪੱਧਰ ‘ਤੇ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਲੁੁੱਟ ਸਬੰਧੀ ਕੋਈ ਸੁਰਾਗ ਜਾਂ ਜਾਣਕਾਰੀ ਦੇਣ ਵਾਲੇ ਨੂੰ 15000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਗੰਨ ਸਟੋਰ ਦੇ ਮਾਲਕ ਥਾਮਸ ਹਾਕ (75), ਉਸ ਦੀ ਪਤਨੀ ਆਈਲਿਨ (75) ਤੇ ਨਬਾਲਗ ਪੋਤਰੇ ਲਿਊਕ ਵਜੋਂ ਹੋਈ ਹੈ ਜੋ ਛੁੱਟੀਆਂ ਹੋਣ ਕਾਰਨ ਆਪਣੇ ਦਾਦਾ-ਦਾਦੀ ਕੋਲ ਆਇਆ ਸੀ। ਪੁਲਿਸ ਮੁੱਖੀ ਸਟੀਵ ਵਾਈਟਲਾਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਹਾਕ ਪਰਿਵਾਰ ਇਥੇ ਜਾਣਿਆ ਪਛਾਣਿਆ ਪਰਿਵਾਰ ਸੀ ਤੇ ਲੋਕ ਉਸ ਦੀ ਬਹੁਤ ਇਜ਼ਤ ਕਰਦੇ ਸਨ। ਉਹ ਪਿਛਲੇ 30 ਸਾਲ ਤੋਂ ਗੰਨ ਸਟੋਰ ਚਲਾ ਰਹੇ ਸਨ। ਵਾਈਟਲਾਕ ਅਨੁਸਾਰ ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਲੁੱਟ ਦੀ ਘਟਨਾ ਸ਼ਾਮ 5.30 ਦੇ ਆਸਪਾਸ ਵਾਪਰੀ ਜਦੋਂ ਆਮ ਤੌਰ ‘ਤੇ ਗੰਨ ਸਟੋਰ ਬੰਦ ਕਰ ਦਿੱਤਾ ਜਾਂਦਾ ਹੈ। ਦੁਕਾਨ ਉਪਰ ਜਦੋਂ ਹਾਕ ਦਾ ਪੁੱਤਰ ਰਿਚਰਡ ਪਹੁੰਚਿਆ ਤਾਂ ਉਸ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਅਜੇ ਤੱਕ ਪੁਲਿਸ ਨੇ ਸ਼ੱਕੀ ਲੁਟੇਰਿਆਂ ਨੂੰ ਨਾਮਜਦ ਨਹੀਂ ਕੀਤਾ ਹੈ ਤੇ ਨਾ ਹੀ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਹੋਈ ਹੈ। ਪੁਲਿਸ ਮੁੱਖੀ ਨੇ ਕਿਹਾ ਹੈ  ਕਿ ਦੋਸ਼ੀਆਂ ਨੂੰ ਬਹੁਤ ਛੇਤੀ ਕਾਬੂ ਕਰ ਲਿਆ ਜਾਵੇਗਾ। ਉਨਾਂ ਨੇ ਵੱਡੀ ਪੱਧਰ ਉਪਰ ਹੋਈ ਹਥਿਆਰਾਂ ਦੀ ਲੁੱਟ ਉਪਰ ਚਿੰਤਾ ਪ੍ਰਗਟ ਕੀਤੀ ਹੈ।

Loading

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...