ਬਿਆਸ ਪੁਲਿਸ ਨੇ ਅਸਲੇ ਸਮੇਤ 16 ਵਿਅਕਤੀ ਕੀਤੇ ਕਾਬੂ

ਭਾਰੀ ਮਾਤਰਾ ਵਿਚ ਹਥਿਆਰਾ ਦਾ ਜਖੀਰਾ ਹੋਇਆ ਬਰਾਮਦ 
ਰਈਆ , (ਕਮਲਜੀਤ ਸੋਨੂੰ) —ਪੰਜਾਬ ਪੁਲਿਸ ਨੂੰ ੳੁਸ ਵੇਲੇ ਵੱਡੀ ਸਫਲਤਾ ਮਿਲੀ ਜਦੋ ੳੁਹਨਾਂ 4 ਗੈਗਸਟਰ ਸਮੇਤ 16 ਵਿਅਕਤੀਆਂ  ਨੂੰ ਨਜ਼ਾਇਜ ਹਥਿਆਰਾਂ ਸਮੇਤ ਫੜਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿੰਨਾਂ ਵਿੱਚ ਬਲਵਿੰਦਰ ਸਿੰਘ ਵਾਸੀ ਸਠਿਆਲਾ,ਪ੍ਰਭਜੋਤ ਸਿੰਘ ਵਾਸੀ ਸ਼ੇਰੋ ਬਾਘਾ,ਜਰਮਨਜੀਤ ਸਿੰਘ ਵਾਸੀ ਜਵੰਦਪੁਰ,ਗੁਰਦੀਪ ਸਿੰਘ ਵਾਸੀ ਸਠਿਆਲਾ,ਗੁਰਪ੍ਰੀਤ ਸਿੰਘ ਵਾਸੀ ਬਲ ਸਰਾਂ,ਨਵਦੀਪ ਸਿੰਘ ਸਿਰਫ ਨਵ ਪੱਡਾ ਵਾਸੀ ਕੋਟ ਮਹਿਤਾਬ,ਰੁਪਿੰਦਰ ਸਿੰਘ ਵਾਸੀ ਫਾਜਲਪੁਰ ,ਮਨਜਿੰਦਰ ਸਿੰਘ ਵਾਸੀ ਧਰਦਿਓ,ਰਣਜੀਤ ਸਿੰਘ ਵਾਸੀ ਸਠਿਆਲਾ,ਗਗਨਦੀਪ ਸਿੰਘ ਵਾਸੀ ਟਾਂਗਰਾ,ਮਨਪ੍ਰੀਤ ਸਿੰਘ ਵਾਸੀ ਚੰਬਲ,ਗੁਰਪ੍ਰੀਤ ਸਿੰਘ ਵਾਸੀ ਸਠਿਆਲਾ ,ਰਵਿੰਦਰ ਸਿੰਘ ਵੇਰਕਾ,ਗੁਰਪ੍ਰੀਤ ਸਿੰਘ ਵਾਸੀ ਮਾਨਾਵਾਲਾ ਕਲਾਂ ,ਬੇਅੰਤ ਸਿੰਘ ਵਾਸੀ ਕੋਟਲਾ ਬਥੂਨਗੜ, ਵਿਜੇ ਵਾਸੀ ਅਬੋਹਰ ਸ਼ਾਮਲ ਸਨ ਜਿੰਨਾਂ ਪਾਸੋ 06 ਪਿਸਟਲ 32 ਬੋਰ 08 ਮੈਗਜ਼ੀਨ  40 ਜਿੰਦਾ ਰੌਦ 04 ਰਾਈਫਲ 315 ਬੋਰ 04 ਮੈਗਜੀਨ 30 ਜਿੰਦਾ ਰੌਂਦ ,02 ਰਾਈਫਲ 12 ਬੋਰ 05 ਜਿੰਦਾ ਰੌਂਦ ,01 ਪਿਸਟਲ 30 ਬੋਰ 02 ਮੈਗਜੀਨ 16 ਜਿੰਦਾ ਰੌਂਦ ,01 ਸਪਰਿੰਗ ਫੀਲਡ ਰਾਈਫਲ ਸਮੇਤ 30 ਰੌਂਦ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸ:ਐਸ.ਐਚ.ਓ ਸਮੇਤ ਸਾਥੀ ਕਰਮਚਾਰੀਆਂ ਮੋੜ ਬਾਬਾ ਬਕਾਲਾ ਸਾਹਿਬ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤ ਦੋਸ਼ੀਆਨ ਜੋ ਕਿ ਇਸ ਵਕਤ ਕਲਾਨੌਰੀ ਢਾਬੇ ਜੀ.ਟੀ ਰੋਡ ਬਿਆਸ ਬੈਠੇ ਹੋਏ ਹਨ ਜਿੰਨਾ ਪਾਸ ਕਾਫੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕਾ ਹੈ ਇਹ ਆਦਮੀ ਨਜਾਇਜ਼ ਕਲੋਨੀਆ ਦੇ ਕਬਜੇ ਦਿਵਾਉਦੇ ਹਨ ਇਹਨਾਂ ਪਾਸ ਜੋ ਗੱਡੀਆ ਹਨ ਹੋ ਸਕਦਾ ਹੈ ਕਿ ਉਹ ਚੋਰੀ ਦੀਆਂ ਹੋਣ ਇਹਨਾਂ ਆਦਮੀਆ ਵਿੱਚੋਂ ਕਈ ਆਦਮੀ ਕਰੀਮਿਨਲ ਕਿਸਮ ਦੇ ਗੈਂਗਸਟਰ ਹਨ ਇਹ ਇੰਨੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਮਾਨਯੋਗ ਡੀ.ਸੀ ਸਾਹਿਬ ਹੁਕਮਾਂ ਦੀ ਵੀ ਉਲੰਘਣਾ ਕਰ ਰਹੇ ਹਨ ਜਿਸਤੇ ਪੁਲਿਸ ਵੱਲੋ ਕਾਰਵਾਈ ਕਰਦੇ ਹੋਇਆ ਤੁਰੰਤ ਰੇਡ ਕਰਕੇ ਦੋਸ਼ੀ ਬਲਵਿੰਦਰ ਪਾਸੋਂ 12 ਬੋਰ ਪੰਪ ਐਕਸ਼ਨ ਰਾਇਫਲ ਅਤੇ 32 ਬੋਰ ਦਾ ਪਿਸਟਲ ਸਮੇਤ ਮੈਗਜ਼ੀਨ ਤਿੰਨਾ ਮੈਗਜ਼ੀਨਾਂ ਵਿੱਚੋਂ 32 ਬੋਰ ਦੇ 15 ਰੌਂਦ ਅਤੇ ਪੰਪ ਐਕਸ਼ਨ ਵਿੱਚੋਂ ਤਿੰਨ ਕਾਰਤੂਸ ਬ੍ਰਾਮਦ ਹੋਏ, ਪ੍ਰਭਜੀਤ ਸਿੰਘ ਪਾਸੋ 32 ਬੋਰ ਪਿਸਟਲ ਇੱਕ ਮੈਗਜ਼ੀਨ ਸਮੇਤ 05 ਰੌਦ ਅਤੇ 315 ਬੋਰ ਰਾਈਫਲ ਇੱਕ ਮੈਗਜ਼ੀਨ ਸਮੇਤ 15 ਰੋਦ, ਜਰਮਨਜੀਤ ਸਿੰਘ 32 ਬੋਰ ਪਿਸਟਲ 01 ਮੈਗਜੀਨ ਸਮੇਤ 05 ਰੋਂਦ ਬ੍ਰਾਮਦ ਹੋਏ, ਗੁਰਦੀਪ ਸਿੰਘ ਪਾਸੋ ਪਿਸਟਲ 32 ਬੋਰ 01 ਮੈਗਜ਼ੀਨ ਸਮੇਤ 05 ਰੌਦ ਅਤੇ ਰਾਈਫਲ 315 ਬੋਰ 01 ਮੈਗਜ਼ੀਨ ਸਮੇਤ 05 ਰੋਦ ਬ੍ਰਾਮਦ ਹੋਏ , 5 ਗੁਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਉਕਤ ਪਾਸੋ ਰਾਈਫਲ 315 ਬੋਰ 01 ਮੈਗਜ਼ੀਨ ਸਮੇਤ 05 ਰੋਦ ਬ੍ਰਾਮਦ ਹੋਏ , 6 . ਰੁਪਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਉਕਤ ਪਾਸੋ ਰਾਈਫਲ 315 ਬੋਰ ਇੱਕ ਮੈਗਜ਼ੀਨ ਸਮੇਤ 05 ਰੌਂਦ , 7. ਮਨਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਉਕਤ ਪਾਸੋ 32 ਬੋਰ ਪਿਸਟਲ 1 ਮੈਗਜ਼ੀਨ ਸਮੇਤ 5 ਰੋਂਦ ਬ੍ਰਾਮਦ ਹੋਏ , 8. ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਉਕਤ ਪਾਸੋ 30 ਬੋਰ ਪਿਸਟਲ 02 ਮੈਗਜ਼ੀਨ ਸਮੇਤ 16 ਰੋਦ 30 ਬੋਰ ਬ੍ਰਾਮਦ ਹੋਏ , 9 . ਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਉਕਤ ਪਾਸੋਂ ਇੱਕ ਸਪਰਿੰਗ ਫੀਲਿਡ ਰਾਈਵਲ ਸਮੇਤ ਰੌਂਦਾ ਵਾਲਾ ਬੈਗ ਜਿਸ ਵਿੱਚ 30 ਰੌਂਦ ਬਾਮਦ ਹੋਏ , 10 , ਗੁਰਪ੍ਰੀਤ ਸਿੰਘ ਗੋਪੀ ਉਕਤ ਪਾਸੋਂ 32 ਬੋਰ ਪਿਸਟਲ ਇੱਕ ਮੈਗਜ਼ੀਨ 5 ਰੌਦ , 11 , ਬੇਅੰਤ ਸਿੰਘ ਉਕਤ ਪਾਸੋਂ ਪੰਪ ਐਕਸ਼ਨ ਰਾਈਫਲ ਸਮੇਤ 02 ਕਾਰਤੂਸ 12 ਬੋਰ ਬ੍ਰਾਮਦ ਹੋਏ ਜੋ ਉਕਤ ਸਾਰੇ ਮੌਕੇ ਤੇ ਕੋਈ ਵੀ ਵਿਅਕਤੀ ਇਹਨਾਂ ਹਥਿਆਰਾ ਦਾ ਲਾਇਸੰਸ ਪੇਸ਼ ਨਹੀਂ ਕਰ ਸਕਿਆ ਅਤੇ ਮੌਕੇ ਤੇ ਖੜੀਆ ਤਿੰਨ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਇਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਬਿਆਸ ਵਿਖੇ ਮੁਕੱਦਮਾ ਨੰ.56 ਦਰਜ ਕਰਕੇ ਵੱਖ- ਵੱਖ ਧਰਾਵਾਂ 160,151,379,411,188,109,447,511,148,149,506,25/27-54-59 ਅਸਲਾ ਐਕਟ ਤਹਿਤ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਉਕਤ ਦੋਸ਼ੀਆਂ ਕੋਲੋ ਬਰੀਕੀ ਨਾਲ ਪੁੱਛਗਿਛ ਦੋਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...