ਖੰਡਰ ਬਣਿਆ ਲੋਧੀ ਕਿਲ੍ਹਾ (ਲੁਧਿਆਣਾ)

ਸਾਲ 2011 ਦੀ ਮਰਦਮ ਸ਼ੁਮਾਰੀ ਮੁਤਾਬਕ ਸ਼ਹਿਰ ਲੁਧਿਆਣਾ ਦੀ ਅਵਾਦੀ ਇੱਕ ਕਰੋੜ ਸੱਤ ਲੱਖ ਦੇ ਕਰੀਬ ਸੀ।3800 ਸਕੇਅਰ ਕਿ.ਮੀ. ਵਿੱਚ ਫੈਲੇ ਹੋਏ ਇਸ ਸ਼ਹਿਰ ਦੀ ਵੱਖੀ ਨਾਲ ਤੇਰਾਂ ਕਿ.ਮੀ. ਲੰਬਾ ਸਤਲੁਜ ਦਰਿਆ ਵਹਿੰਦਾ ਹੈ।ਕਿਸੇ ਵਕਤ ਇਥੇ ਮੀਰਹੱਤਾ ਨਾਂ ਦਾ ਪਿੰਡ ਸੀ।ਇਸ ਸ਼ਹਿਰ ਦੀ ਨੀਂਹ 1480 ਵਿੱਚ ਲੋਧੀ ਵੰਸ ਵਿੱਚੋਂ ਸਕੰਦਰ ਲੋਧੀ ਨੇ ਰੱਖੀ ਸੀ।ਉਸ ਨੇ ਆਪਣੇ ਰਾਜ ਕਾਲ ਦੌਰਾਨ ਥਾਂ ਥਾਂ ਤੇ ਛਾਉਣੀਆਂ ਬਣਾਈਆਂ ਸਨ।ਜਿਹਨਾਂ ਵਿੱਚ ਇਹ ਲੁਧਿਆਣਾ ਛਾਉਣੀ ਵੀ ਸ਼ਾਮਲ ਸੀ।ਸਕੰਦਰ ਲੋਧੀ ਦੇ ਨਾਂ ਤੋਂ ਹੀ ਇਸ ਦਾ ਨਾਂਮ ਲੁਧਿਆਣਾ ਪਿਆ ਹੈ।ਉਹ ਲੋਧੀ ਦਾ ਕਿਲ੍ਹਾ ਅੱਜ ਢਹਿੰਦੀ ਹਾਲਤ ਵਿੱਚ ਆਖਰੀ ਸਾਹ ਭਰ ਰਿਹਾ ਹੈ।ਮੈਨੂੰ ਪਿਛਲੇ ਦਿਨੀ ਇਸ ਕਿਲੇ੍ਹ ਨੂੰ ਵੇਖਣ ਦਾ ਮੌਕਾ ਮਿਲਿਆ।ਜਿਸ ਨੂੰ ਵੇਖ ਕੇ ਮਨ ਕਾਫੀ ਉਦਾਸ ਹੋਇਆ ਹੈ।ਪਹਿਲੀ ਨਜ਼ਰ ਵਿੱਚ ਉਥੇ ਕੋਈ ਵੀ ਇਤਿਹਾਸਕ ਬੋਰਡ ਨਹੀ ਲੱਗਿਆ ਹੋਇਆ ਸੀ।ਸੰਘਣੀ ਵਸੋਂ ਵਾਲੀ ਅਬਾਦੀ ਵਿੱਚ ਖੰਡਰ ਬਣਿਆ ਕਿਲ੍ਹਾ ਜੰਗਲ,ਕਡਿਆਲੀ ਝਾੜ੍ਹੀਆਂ,ਸਪੋਲੀਏ,ਮੱਕੜ,ਅਪਰਾਧੀ, ਨਸ਼ੇੜੀਆਂ ਅਤੇ ਅਵਾਰਾ ਜਾਨਵਰਾਂ ਦਾ ਰੈਣ ਵਸੇਰਾ ਬਣਿਆ ਹੋਇਆ ਹੈ।ਜਿਸ ਨੂੰ ਵੇਖ ਕੇ ਖੁਸ਼ੀ ਘੱਟ ਤੇ ਡਰ ਜਿਆਦਾ ਲੱਗਦਾ ਹੈ।ਉਸ ਦੇ ਮੇਨ ਦਰਵਾਜ਼ੇ ਦੀ ਹਾਲਤ ਕਿਸੇ ਭੂਤ ਬੰਗਲੇ ਤੋਂ ਘੱਟ ਨਹੀ ਸੀ।ਮੇਰੇ ਪਾਈ ਹੋਈ ਅਸਮਾਨੀ ਸ਼ਰਟ,ਨੀਲੀ ਪੈਂਟ ਤੇ ਚੋਪੜੇ ਹੋਏ ਵਾਲਾਂ ਨਾਲ ਸਰਕਾਰੀ ਬੰਦਾ ਸਮਝ ਕੇ ਗੰਦੇ ਜਿਹੇ ਕਮਰੇ ਵਿੱਚ ਸਿਰ ਜੋੜੀ ਬੈਠੇ ਨਸ਼ੇੜੀਆਂ ਦੀ ਢਾਣੀ ਇਧਰ ਉਧਰ ਹੋ ਗਈ।ਇੱਕ ਹੋਰ ਖਸਤੇ ਜਿਹੇ ਕਮਰੇ ਵਿੱਚ ਬੈਠਾ ਮੁੰਡਾ ਸਾਨੂੰ ਵੇਖਣ ਲਈ ਆਇਆਂ ਕਿ ਅਸੀ ਕਿਤੇ ਸਰਕਾਰੀ ਆਦਮੀ ਤਾਂ ਨਹੀ।ਛੋਟੇ ਛੋਟੇ ਬੱਚੇ ਨੰਗੇ ਪੈਰੀਂ ਝਾੜ੍ਹੀਆਂ ਵਿੱਚ ਘੁੰਮ ਰਹੇ ਸਨ।ਦੋ ਤਿੰਨ ਬੱਕਰੀਆਂ ਦੇ ਚਰਵਾਹੇ ਵੀ ਮਿਲੇ।ਉਥੇ ਇੱਕ ਸਰੁੰਗ ਵੀ ਹੈ।ਦੰਦ ਕਥਾ ਮੁਤਾਬਕ ਕਿਸੇ ਵਕਤ ਇਹ ਫਲੌਰ ਕੋਲ ਜਾ ਨਿਕਲਦੀ ਸੀ।ਯੌਰਪ ਵਿੱਚ ਚਾਰ ਦਹਾਕੇ ਰਹਿਣ ਕਰਕੇ ਮੇਰਾ ਮਨ ਸੋਚੀ ਪੈ ਗਿਆ।ਅਗਰ ਇਹ ਹੀ ਕਿਲ੍ਹਾ ਕਿਤੇ ਯੌਰਪ ਵਿੱਚ ਹੁੰਦਾ ਮੌਕੇ ਦੀਆਂ ਸਰਕਾਰਾਂ ਨੇ ਸੰਭਾਲ ਸੁਆਰ ਕੇ ਟੂਰਿਸਟ ਲੋਕਾਂ ਲਈ ਖੋਲ ਦੇਣਾ ਸੀ ਜਿਸ ਦੇ ਅੰਦਰ ਜਾਣ ਲਈ ਟਿੱਕਟ ਲੱਗੀ ਹੋਣੀ ਸੀ।ਵੇਖਣ ਨੂੰ ਇੰਝ ਲੱਗਦਾ ਸੀ ਜਿਵੇਂ ਪ੍ਰਸ਼ਾਸ਼ਨ ਲਈ ਭੁੱਲੀ ਬਿਖਰੀ ਯਾਦ ਬਣੀ ਹੋਈ ਹੈ।ਸਿਆਣੇ ਕਹਿੰਦੇ ਨੇ ਜਿਸ ਨੂੰ ਇਹ ਨਹੀ ਪਤਾ ਹੁੰਦਾ ਉਹ ਕਿਥੋਂ ਆ ਰਿਹਾ ਹੈ।ਉਸ ਨੂੰ ਇਹ ਵੀ ਨਹੀ ਪਤਾ ਹੁੰਦਾ ਕਿਥੇ ਜਾ ਰਿਹਾ ਹੈ।ਪੁਰਾਤਨ ਵਿਭਾਗ ਨੂੰ ਇਸ ਇਤਿਹਾਸਕ ਕਿਲ੍ਹੇ ਦੀ ਸੇਵਾ ਸੰਭਾਲ ਲਈ ਧਿਆਨ ਦੇਣਾ ਚਾਹੀਦਾ ਹੈ।ਪਹਿ੍ਹਚਾਣ ਗਵਾ ਰਿਹਾ ਇਹ ਇਤਿਹਾਸਕ ਚਿੰਨ੍ਹ ਕਿਤੇ ਕਿਤਾਬਾਂ ਦੇ ਸਫੇ ਬਣ ਕੇ ਨਾ ਰਹਿ ਜਾਵੇ।ਸਰਕਾਰਾਂ ਦੇ ਚੰਗੇ ਕੀਤੇ ਕੰਮ ਹੀ ਪਛਾਣ ਬਣਦੇ ਨੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਮਾਨਤ ਹੁੰਦੇ ਨੇ!!

ਸੁਖਵੀਰ ਸਿੰਘ ਸੰਧੂ ਅਲਕੜਾ (ਪੈਰਿਸ)

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की