ਜਲੰਧਰ (ਸੁਖਵਿੰਦਰ ਸਿੰਘ)— ਜਲੰਧਰ ਸੈਂਟਰਲ ਹਲਕੇ ਤੋਂ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਝਟਕਾ ਦਿੰਦੇ ਹੋਏ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਬੜੇ ਹੀ ਸੀਨੀਅਰ ਅਤੇ ਹਰਮਨਪਿਆਰੇ ਨੇਤਾ ਜਿਨ੍ਹਾਂ ਦਾ ਗੁਰੂ ਨਾਨਕਪੁਰਾ, ਚੁਗਿੱਟੀ, ਭਾਰਤ ਨਗਰ ਵਿਚ ਬਹੁਤ ਵੱਡਾ ਜਨ ਆਧਾਰ ਹੈ ਨੇ ਕਾਂਗਰਸ ਪਾਰਟੀ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ। ਸੈਂਟਰਲ ਹਲਕੇ ਤੋਂ ‘ਆਪ’ ਵਿਧਾਇਕ ਸ਼੍ਰੀ ਰਮਨ ਅਰੋੜਾ ਨੇ ਦੀਨਾਨਾਥ ਪ੍ਰਧਾਨ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਨ-ਸਤਕਾਰ ਦਿੱਤਾ ਜਾਵੇਗਾ।
ਇਸ ਮੌਕੇ ਦੀਨਾਨਾਥ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਪਾਰਟੀ ਨੂੰ ਦਿੱਤਾ ਹੈ। ਉਹ ਖੁਦ ਪਾਰਟੀ ਦੀਆਂ ਨੀਤੀਆਂ ਜੋ ਕਿ ਆਮ ਲੋਕਾਂ ਨਾਲ ਜੁੜੀਆਂ ਹਨ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀ ਸੇਵਾ ਪਹਿਲਾਂ ਵਾਂਗ ਹੀ ਕਰਦੇ ਰਹਿਣਗੇ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਕੰਮ ਕਰਨਗੇ।
ਇਸ ਮੌਕੇ ਦੀਨਾਨਾਥ ਪ੍ਰਧਾਨ ਦੇ ਨਾਲ ਨਰਿੰਦਰ ਸਿੰਘ ਸੈਣੀ, ਸ਼੍ਰੀਮਤੀ ਜਸਵਿੰਦਰ ਕੌਰ ਬਾਜਵਾ, ਗੁਰਮੀਤ ਸਿੰਘ, ਸੁਲੱਖਣ ਸਿੰਮਘ, ਕ੍ਰਿਸ਼ਨ ਲਾਲ ਮੱਟੂ, ਕੁਲਦੀਪ ਸਿੰਘ ਮਿਨਹਾਸ, ਸੁਰਿੰਦਰ ਸੈਣੀ, ਮੋਹਨ ਸਿੰਘ, ਸਾਹਿਲ, ਵਿਨੋਦ, ਬਬਲੂ ਸੈਣੀ, ਬਲਵਿੰਦਰ ਕੁਮਾਰ, ਹਰੀਸ਼ ਕੁਮਾਰ, ਵਿਜੇ ਕੁਮਾਰ, ਨਰਿੰਦਰ ਕੁਮਾਰ, ਪਰਮਿੰਦਰ ਸਿੰਘ ਪੰਮਾ ਆਦਿ ਵੀ ਸ਼ਾਮਲ ਸਨ।