ਨਿਊਯਾਰਕ ਸੂਬੇ ਦੇ ਮਾਊਂਟ ਮੋਰਿਸ ਪਿੰਡ ‘ਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਪੁਲਿਸ ਨੇ 58 ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ

 ਨਿਊਯਾਰਕ (ਰਾਜ ਗੋਗਨਾ )— ਬੀਤੇ ਦਿਨ ਨਿਊਯਾਰਕ ਰਾਜ ਦੇ  ਮਾਊਂਟ ਮੋਰਿਸ ਦੇ ਇਲਾਕੇ ਵਿੱਚ ਇਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਗੈਰ-ਕਾਨੂੰਨੀ ਤੌਰ ‘ਤੇ 58 ਪਿਸਤੌਲ ਰੱਖਣ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ  ਹੈ। ਮਾਊਂਟ ਮੋਰਿਸ ਪੁਲਿਸ ਨੇ ਦੱਸਿਆ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਇਸ ਵਿਅਕਤੀ ਦੀ ਉਮਰ 36 ਸਾਲ ਅਤੇ ਜਿਸ ਦਾ ਨਾਂ ਬਦਰੀ ਅਹਿਮਦ-ਮੁਹੰਮਦ ਨੂੰ ਟ੍ਰੈਫਿਕ ਸਟਾਪ ਤੇ ਉਸ ਦੀ ਕਾਰ ਨੂੰ ਜਦੋ ਸੜਕ ਦੇ ਕਿਨਾਰੇ ਤੇਜ ਰਫ਼ਤਾਰ ਕਾਰਨ ਰੋਕਿਆ ਗਿਆ,  ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੈਰ ਕਾਨੂੰਨੀ ਗਤੀਵਿਧੀ ਦਾ ਸ਼ੱਕ ਹੋਇਆ ਅਤੇ ਉਸ ਦੇ ਵਾਹਨ ਦੀ ਤਲਾਸ਼ੀ ਲਈ।ਤਲਾਸ਼ੀ ਦੇ ਦੌਰਾਨ ਉਸ ਦੇ ਵਾਹਨ ਵਿੱਚੋਂ 58 ਹੈਂਡਗਨ ਅਤੇ ਕਈ ਉੱਚ-ਸਮਰੱਥਾ ਵਾਲੇ ਮੈਗਜ਼ੀਨ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਉਹ ਕਾਰ ਦੇ ਟਰੰਕ ਵਿੱਚ ਇੱਕ ਡਫਲ ਬੈਗ ਵਿੱਚ ਪਿਸਤੌਲ ਤੇ ਮੈਗਜ਼ੀਨ ਮਿਲੇ ਸਨ।
ਮਾਊਂਟ ਮੋਰਿਸ ਪੁਲਿਸ ਵਿਭਾਗ ਦੇ ਮੁਖੀ ਜੈਫ ਵਿਡਰਿਕ ਨੇ ਕਿਹਾ,ਕਿ ਮੈ ਸਪਸ਼ਟ ਤੌਰ ‘ਤੇ ਹੈਰਾਨ ਸੀ, ਅਤੇ ਜਦੋਂ ਮੈਨੂੰ ਫ਼ੋਨ ਆਇਆ ਤਾਂ ਮੈਂ ਇਹ ਸੀਨ ਵੇਖਿਆ,
. ‘ਇਹ ਉਹ ਚੀਜ਼ ਨਹੀਂ ਹੈ ਜੋ ਤੁਸੀਂ ਹਰ ਰੋਜ਼ ਦੇਖਦੇ ਹੋ, ਪਰ ਅਸੀਂ ਇੰਨੀ ਵੱਡੀ ਮਾਤਰਾ ‘ ਪਿਸਤੌਲਾਂ ਨੂੰ ਸੜਕ ਤੋਂ ਤਲਾਸੀ ਲੈਣ ਤੇ ਫੜੇ, ਜੋ ਸਾਡੀ ਖੁਸ਼ਕਿਸਮਤ ਹੈ। ਜਾਂਚ ਦੋਰਾਨ ਅਹਿਮਦ-ਮੁਹੰਮਦ ‘ਤੇ ਪਹਿਲੇ ਵੀ ਇੱਕ ਹਥਿਆਰ ਦੇ ਅਪਰਾਧਿਕ ਕਬਜ਼ੇ ਦੇ ਦੋਸ਼ ਹਨ। ਅਤੇ ਅਦਾਲਤ ਵੱਲੋ ਉਸ ਤੇ 100,000 ਡਾਲਰ ਦੀ ਜ਼ਮਾਨਤ ਅਤੇ 200,000 ਲੱਖ ਡਾਲਰ ਦਾ ਬਾਂਡ ‘ਰੱਖਿਆ ਗਿਆ ਹੈ। ਜੇਲ੍ਹ ਚ’ ਬੰਦ ਬਦਰੀ ਅਹਿਮਦ ਮੁਹੰਮਦ ਕੋਲੋ  ਹੋਰ ਵੀ ਜਾਂਚ ਪੜਤਾਲ ਜਾਰੀ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...