ਰਈਆ (ਕਮਲਜੀਤ ਸੋਨੂੰ)-ਪੰਜਾਬੀ ਮਾਂ ਬੋਲੀ ਲਈ ਨਿਰੰਤਰ ਯਤਨਸ਼ੀਲ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਅੱਜ ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਯਾਦ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਅਤੇ ਸਾਹਿਤਕ ਸਮਾਗਮ ਸ਼ਾਇਰ ਸੁਖਰਾਜ ਸਕੰਦਰ ਦੁਬਈ ਦੇ ਸਹਿਯੋਗ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਠੱਠੀਆਂ, ਨਜ਼ਦੀਕ ਗੁ: ਬਾਬਾ ਕਾਲੇ ਮਹਿਰ ਜੀ, ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਦੀਪ ਦਵਿੰਦਰ ਸਿੰਘ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਬਲਜੀਤ ਸਿੰਘ ਬੁੱਟਰ (ਜਲੰਧਰ), ਪ੍ਰੋ: ਰਾਮ ਲਾਲ ਭਗਤ (ਮਹਿਕ ਪੰਜਾਬ ਦੀ), ਗੁਰਜੀਤ ਕੌਰ ਅਜਨਾਲਾ (ਕਲਮਾਂ ਦਾ ਕਾਫਲਾ), ਗੁਰਵੇਲ ਕੋਹਾਲਵੀ (ਗੁਰਮੁੱਖੀ ਦੇ ਵਾਰਿਸ), ਜੋਗਾ ਸਿੰਘ (ਦੁਬਈ), ਪ੍ਰਿੰ: ਗੁਲਜ਼ਾਰ ਸਿੰਘ ਖੈੜਾ (ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਗੁਰਮੀਤ ਸਿੰਘ ਨੂਰਦੀ (ਸਕੱਤਰ ਪੰਜਾਬੀ ਸਾਹਿਤ ਸਭਾ ਤਰਨ ਤਾਰਨ), ਸਰਪੰਚ ਪਾਖਰ ਸਿੰਘ, ਪ੍ਰਗਟ ਸਿੰਘ ਠੱਠੀਆਂ ਸਾਬਕਾ ਸਰਪੰਚ, ਡਾ: ਗੁਰਪ੍ਰੀਤ ਸਿੰਘ ਧੁੱਗਾ (ਕੈਨੇਡਾ), ਪ੍ਰਿੰ: ਨਿਰਮਲ ਸਿੰਘ ਸਿੱਧੂ ਬੇਦਾਦਪੁਰ, ਵਿਸ਼ਾਲ (ਸੰਪਾਦਕ ਅੱਖਰ), ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਗਾਇਕੀ ਦੇ ਦੌਰ ਵਿੱਚ ਗਾੲਕਿ ਮੱਖਣ ਭੈਣੀਵਾਲਾ, ਅੰਗਰੇਜ ਸਿੰਘ ਨੰਗਲੀ, ਕੁਲਵੰਤ ਸਿੰਘ ਠੱਠੀਆਂ, ਗੁਰਮੇਜ ਸਿੰਘ ਸਹੋਤਾ, ਮਾ: ਅਵਤਾਰ ਸਿੰਘ ਗੋਇੰਦਵਾਲੀਆ, ਜਗਦੀਸ਼ ਸਿੰਘ ਸਹੋਤਾ, ਅਜੀਤ ਸਿੰਘ ਨਬੀਪੁਰੀ, ਜਸਮੇਲ ਸਿੰਘ ਜੋਧੇ, ਅਰਜਿੰਦਰ ਬੁਤਾਲਵੀ ਨੇ ਗਾਇਕੀ ਦੇ ਜੌਹਰ ਦਿਖਾਏ । ਮੰਚ ਸੰਚਾਲਨ ਦੇ ਫਰਜ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਉਪਰੰਤ ਹੋਏ ਕਵੀ ਦਰਬਾਰ ਵਿੱਚ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਜਤਿੰਦਰਪਾਲ ਕੌਰ ਉਦੋਕੇ, ਨਵਜੋਤ ਕੌਰ ਨਵੀ ਭੁੱਲਰ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਕੌਰ ਢਿੱਲੋਂ, ਗੁਰਮੀਤ ਕੌਰ ਬੱਲ, ਅੰਜਨਦੀਪ ਕੌਰ ਚੰਡੀਗੜ੍ਹ, ਬਖਤੌਰ ਧਾਲੀਵਾਲ, ਡਾ: ਪਰਮਜੀਤ ਸਿੰਘ ਬਾਠ, ਮੁਖਤਿਆਰ ਸਿੰਘ ਗਿੱਲ, ਮਾ: ਮਨਜੀਤ ਸਿੰਘ ਵੱਸੀ, ਰਣਜੀਤ ਸਿੰਘ ਕੋਟ ਮਹਿਤਾਬ, ਸੁਖਦੇਵ ਸਿੰਘ ਗੰਢਵਾਂ, ਮਨੋਜ ਫਗਵਾੜਵੀ, ਸਤਰਾਜ ਜਲਾਲਾਂਬਾਦੀ, ਸੁਲੱਖਣ ਸਿੰਘ ਦੇਹਲਾਂਵਾਲ, ਸਕੱਤਰ ਸਿੰਘ ਪੁਰੇਵਾਲ, ਬਲਦੇਵ ਸਿੰਘ ਸਠਿਆਲਾ, ਜਸਪਾਲ ਸਿੰਘ ਧੂਲਕਾ, ਰਾਜਦਵਿੰਦਰ ਸਿੰਘ ਵੜੈਚ, ਮੱਖਣ ਧਾਲੀਵਾਲ, ਬਲਬੀਰ ਸਿੰਘ ਬੀਰ, ਸੁਖਰਾਜ ਸਕੰਦਰ, ਰਮੇਸ਼ ਕੁਮਾਰ ਜਾਨੂੰ ਬਟਾਲਾ, ਸਰਬਜੀਤ ਸਿੰਘ ਪੱਡਾ, ਗੁਰਨਾਮ ਬਾਵਾ ਅੰਬਾਲਾ, ਬਲਵਿੰਦਰ ਸਿੰਘ ਅਠੌਲ਼ਾ, ਬਲਵੀਰ ਸਿੰਘ ਜਗਪਾਲਪੁਰੀਆ ਅਤੇ ਹੋਰਨਾਂ ਨੇ ਕਾਵਿ ਰਚਨਾਵਾਂ ਰਾਹੀਂ ਗਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸ਼ਾਇਰ ਸੁਖਰਾਜ ਸਕੰਦਰ (ਦੁਬਈ) ਨੰੁ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨਾਟਕਕਾਰ ਪ੍ਰਿਤਪਾਲ ਸਿੰਘ, ਮੁਲਾਜ਼ਮ ਆਗੂ ਬਲਵਿੰਦਰ ਸਿੰਘ ਠੱਠੀਆਂ, ਮਾ: ਦਿਲਬਾਗ ਸਿੰਘ ਠੱਠੀਆਂ, ਪੂਰਨ ਸਿੰਘ ਸੰਧੂ ਠੱਠੀਆਂ, ਫਕੀਰ ਸਿੰਘ ਦੋਧੀ, ਚੂਹੜ ਸਿੰਘ ਸਾਬਕਾ ਬੀ.ਪੀ.ਈ.ਓ, ਡਾ: ਮਨਮੋਹਣ ਸਿੰਘ ਮਹਿਤਾ, ਰਾਜੀਵ ਕੁਮਾਰ, ਕੁਲਦੀਪ ਸਿੰਘ, ਕਾਬਲ ਸਿੰਘ, ਲਖਵਿੰਦਰ ਸਿੰਘ ਠੱਠੀਆਂ, ਗੁਰਦੀਪ ਸਿੰਘ,ਫ਼ਨਬਸਪ; ਦਲਬੀਰ ਸਿੰਘ, ਸੁਰਿੰਦਰ ਕੌਰ, ਗੁਰਿੰਦਰ ਕੌਰ, ਹਰਜਿੰਦਰ ਕੌਰ, ਰਣਜੀਤ ਕੌਰ,ਫ਼ਨਬਸਪ; ਸੁਦਰਸ਼ਨ ਕੁਮਾਰ, ਗੁਲਜ਼ਾਰ ਸਿੰਘ ਟੌਂਗ, ਅਤੇ ਹੋਰ ਸਖਸ਼ੀਅਤਾਂ ਨੇ ਲਗਾਤਾਰ 5 ਘੰਟੇ ਚੱਲੇ ਇਸ ਪੋਰਗਰਾਮ ਦਾ ਆਨੰਦ ਮਾਣਿਆ ।