ਲੈਸਟਰ ਚ ਸਥਾਪਿਤ ਕੀਤਾ ਜਾਵੇਗਾ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਿੱਖ ਸਿਪਾਹੀਆ ਦੀ ਯਾਦ ਚ ਪਗੜੀਧਾਰੀ ਸਿੱਖ ਸਿਪਾਹੀ ਦਾ 11 ਫੁੱਟ ਉੱਚਾ ਬੁੱਤ

* ਰੋਇਲ ਪਰਿਵਾਰ ਦਾ ਮੈਬਰ ਕਰੇਗਾ ਬੁੱਤ ਦਾ ਉਦਘਾਟਨ
ਲੈਸਟਰ(ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਪਹਿਲੀ ਅਤੇ ਦੂਸਰੀ ਸੰਸਾਰ ਜੰਗ ਤੇ ਸਾਰਾਗੜ੍ਹੀ ‘ਚ ਸ਼ਹੀਦ ਹੋਏ ਸਿੱਖ ਸਿਪਾਹੀਆ ਦੀ ਯਾਦ ਵਿਚ ਇੰਗਲੈਂਡ ਦੇ ਮਿਡਲੈਡ ਇਲਾਕੇ ਦੇ ਸਹਿਰ ਲੈਸਟਰ ਵਿਖੇ ਪਗੜੀਧਾਰੀ ਸਿੱਖ ਸਿਪਾਹੀ ਦਾ ਬੁੱਤ ਲਗਾਇਆ ਜਾ ਰਿਹਾ ਹੈ | ਲੈਸਟਰ ਸਿਟੀ ਕੌਸਲ ਦੀ ਮਨਜੂਰੀ ਨਾਲ ਲਗਾਇਆ ਜਾ ਰਿਹਾ ਇਹ 11 ਫੁੱਟ ਉੱਚਾ ਬੁੱਤ ਲੈਸਟਰ ਚ ਪਗੜੀਧਾਰੀ ਸਿੱਖ ਸਿਪਾਹੀ ਦਾ ਪਹਿਲਾ ਬੁੱਤ ਹੋਵੇਗਾ ।ਇਸ ਬੁੱਤ ਪ੍ਰਤੀ ਵਿਸ਼ੇਸ਼ ਜਾਣਕਾਰੀ ਦੇਣ ਲਈ ਲੈਸਟਰ ਵਿਖੇ ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਬੁੱਤ ਸਥਾਪਿਤ ਕਰਨ ਦਾ ਕਾਰਜ ਕਰ ਰਹੇ ਆਗੂਆਂ ਦਾ ਵਿਸ਼ੇਸ਼ ਇਕੱਠ ਕੀਤਾ ਗਿਆ । ਇਸ
ਮੌਕੇ ਤੇ ਸਿੱਖ ਆਗੂ ਸ ਗੁਰਜੀਤ ਸਿੰਘ ਸਮਰਾ ਅਤੇ ਲੈਸਟਰ ਸਿਟੀ ਕੌਸਲ ਦੇ ਅਸਿਸਟੈਂਟ ਪੰਜਾਬੀ ਮੇਅਰ ਪਿਆਰਾ ਸਿੰਘ ਕਲੇਰ ਨੇ ਬੁੱਤ ਦੇ ਮਾਡਲ ਨੂੰ ਦਿਖਾਉਂਦੇ ਹੋਏ ਅਜੀਤ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2015 ਤੋ ਸੁਰੂ ਕੀਤਾ ਗਿਆ ਇਹ ਪ੍ਰਜੈਕਟ ਸਤੰਬਰ ਮਹੀਨੇ ਤੱਕ ਪੂਰਾ ਹੋ ਜਾਵੇਗਾ, ਅਤੇ ਇਸ ਪ੍ਰਜੈਕਟ ਤੇ ਤਕਰੀਬਨ 70 ਹਜਾਰ ਪੌਡ ਦਾ ਖਰਚਾ ਆਵੇਗਾ ਜਿਸ ਵਿਚੋਂ 50 ਹਜਾਰ ਦੇ ਕਰੀਬ ਮਾਇਆ ਇਕੱਤਰ ਹੋ ਚੁੱਕੀ ਹੈ ,ਅਤੇ ਰਹਿੰਦਾ 20 ਹਜਾਰ ਪੌਡ ਜਲਦੀ ਇਕੱਠਾ ਹੋਣ ਦੀ ਉਮੀਦ ਹੈ। ਮੇਅਰ ਕਲੇਰ ਅਤੇ ਸਮਰਾ ਨੇ ਸਾਝੇ ਤੌਰ ਤੇ ਦੱਸਿਆ ਕਿ ਇਹ ਬੁੱਤ ਲੈਸਟਰ ਦੇ ਮਸਹੂਰ ਪਾਰਕ ਵਿਕਟੋਰੀਆ ਪਾਰਕ ਵਿਚ ਸਤੰਬਰ ਦੇ ਅਖੀਰ ਤੱਕ ਸਥਾਪਿਤ ਕਰ ਦਿੱਤਾ ਜਾਵੇਗਾ ,ਅਤੇ ਇਸ ਬੁੱਤ ਦਾ ਉਦਘਾਟਨ ਰੋਇਲ ਪਰਿਵਾਰ ਮਹਾਰਾਣੀ ਅਲਿਜਾਬੈਥ ਦੇ ਕਿਸੇ ਪਰਿਵਾਰਕ ਮੈਬਰ ਵੱਲੋਂ ਕੀਤਾ ਜਾਵੇਗਾ।ਉਕਤ ਆਗੂਆਂ ਨੇ ਦੱਸਿਆ ਕਿ ਇਸ ਬੁੱਤ ਨੂੰ ਲਗਾਉਣ ਲਈ ਮਾਇਆ ਪੱਖੋਂ ਸਹਿਯੋਗ ਕਰਨ ਵਾਲੇ
ਪਰਿਵਾਰਾਂ ਲਈ ਇਕ ਵਿਸੇਸ ਰਾਇਰੈਕਟਰੀ ਛਾਪੀ ਜਾਵੇਗੀ, ਜਿਸ ਵਿਚ ਸਹਿਯੋਗ ਕਰਨ ਵਾਲੇ ਪਰਿਵਾਰਾਂ ਦੇ ਨਾਵਾਂ ਸਮੇਤ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਹੀਦਾਂ ਅਤੇ ਜਖਮੀਆਂ ਦਾ  ਇਤਿਹਾਸ ਛਾਪਿਆ ਜਾਵੇਗਾ, ਅਤੇ ਇਹ ਡਾਇਰੈਕਟਰੀ ਸਹਿਯੋਗ ਕਰਨ ਵਾਲੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ, ਤਾ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਤੋ ਜਾਣੂ ਹੋ ਸਕਣ। ਸ ਸਮਰਾ ਅਤੇ ਮੇਅਰ ਪਿਆਰਾ ਸਿੰਘ ਕਲੇਰ ਨੇ ਦੱਸਿਆ ਕਿ ਇਸ ਬੁੱਤ ਨੂੰ ਲਗਾਉਣ ਲਈ ਵੱਖ ਵੱਖ ਗੁਰੂ ਘਰਾਂ ਸਮੇਤ ਯੂ.ਕੇ ਦੀ ਆਰਮੀ ਦਾ ਵੀ ਪੂਰਨ ਸਹਿਯੋਗ ਮਿਲ ਰਿਹਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की