ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਵਰਲਡ ਵਾਰ ਆਫ ਟੈਲੰਟ ਸ਼ੋਅ ਦਾ ਆਗਾਜ

ਬਰਨਾਲਾ   ( ਮੋਨਿਕਾ )- ਕਲਾ,ਫੈਸ਼ਨ ਅਤੇ ਸਿਰਜਨਾ ਨੂੰ ਪ੍ਰੋਤਸਾਹਿਤ ਕਰਨ ਦੇ ਇਰਾਦੇ ਨਾਲ ਅਤੇ ਦੇਸ਼ ਵਿਦੇਸ਼ ਦੇ ਅਣਗੌਲੇ ਕਲਾਕਾਰਾਂ ਦੀ ਕਲਾ ਨੂੰ ਹੁਲਾਰਾ ਦੇਣ ਲਈ ਸੰਗਦਿਲ 47 ਅਤੇ ਨਾਜਫਿਲਮਸ ਕਰੀਏਸ਼ਨ ਵੱਲੋਂ ਲੁਧਿਆਣਾ ਦੇ ਐਮਬਰੋਜੀਅਲ ਰਿਜਾਰਟ ਵਿਖੇ ਮਲਟੀ ਟੈਲੰਟ ਟੀ ਵੀ ਹੰਟ ਸ਼ੋਅ ਦਾ ਆਗਾਜ ਕੀਤਾ ਗਿਆ।ਸ਼ੌਅ ਸਬੰਧੀ ਜਾਣਕਾਰੀ ਦੇਣ ਲਈ ਕਰਵਾਈ ਗਈ ਪ੍ਰੈੱਸ ਕਾਨਫਰੰਸ ਮੌਕੇ ,ਸੌਅ ਦੇ ਸੂਤਰਧਾਰ ਗੀਤਕਾਰ ਸੰਗਦਿਲ ਅਤੇ ਨਿਰਦੇਸ਼ਕ ਅਮਿਤ ਸਕਸੈਨਾ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ, ਗਾਇਕ ਰਣਜੀਤ ਮਣੀ,ਲੇਖਕ ਅਤੇ ਐਂਕਰ ਸਤੀਸ਼ ਸੋਨੀ ਠੁਕਰਾਲ, ਅਦਾਕਾਰਾ ਰੁਪਿੰਦਰ ਰੂਪੀ,ਅਦਾਕਾਰਾ ਗੁਰਪ੍ਰੀਤ ਭੰਗੂ, ਅਦਾਕਾਰ ਤਰਸੇਮ ਪੌਲ, ਕੋਰੀਓਗ੍ਰਾਫਰ ਸਿਡ ਸ਼ਰਮਾ , ਅਰਮਾਨ, ਲੇਖਕ ਜੋਬਨ ਮੱਤੇਵਾਲ, ਅਦਾਰੇ ਦੇ ਮਾਰਕਟਿੰਗ ਹੈਡ ਸਤਿੰਦਰ ਸ਼ਰਮਾ ਬਰਨਾਲਾ ,ਅਦਾਕਾਰਾ ਸੁੰਦਰਪਾਲ ਰਾਜਸਾਂਸੀ , ਨਾਜ ਫਿਲਮਸ ਕਰੀਏਸ਼ਨ ਦੀ ਸੀ ਈ ਓ ਮਿਸਿਜ ਅਨੁਰਾਧਾ ਤੋਂ ਇਲਾਵਾ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਸ਼ਮਿੰਦਰ ਖਿੰਡਾ ਅਤੇ ਵੱਖ ਵੱਖ ਅਖਬਾਰਾਂ ਚੈਨਲਾਂ ਦੇ ਪੱਤਰਕਾਰ ਹਾਜਰ ਸਨ।ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਪੰਮੀ ਬਾਈ ਨੇ ਇਸ ਸ਼ੋਅ ਨੂੰ ਕਲਾ ਦੀ ਨਿਵੇਕਲੀ ਪਹਿਚਾਨ ਗਰਦਾਨਦਿਆਂ ਸ਼ੌਅ ਦੇ ਆਯੋਜਕਾਂ ਸੰਗਦਿਲ ਅਤੇ ਨਾਜ ਫਿਲਮਸ ਨੂੰ ਵਧਾਈ ਦਿੱਤੀ ਵਰਣਨਯੋਗ ਹੈ ਕਿ ਵਰਲਡ ਵਾਰ ਆਫ ਟੈਲੰਟ ਸ਼ੋਅ ਗਾਇਕੀ, ਅਦਾਕਾਰੀ ਦੇ ਨਾਲ ਨਾਲ ਡਾਂਸ ਦੇ ਟੈਲੰਟ ਨੂੰ ਉਭਾਰਨ ਦਾ ਜਰੀਆ ਬਣੇਗਾ।ਇਸ ਸਬੰਧੀ ਜਾਣਕਾਰੀ ਦੇਂਦਿਆਂ ਗੀਤਕਾਰ ਸੰਗਦਿਲ ਨੇ ਦੱਸਿਆ ਕਿ ਇਸ ਸ਼ੌਅ ਲਈ ਸਕੂਲਾਂ ,ਕਾਲਜਾਂ,ਯੂਨਿਵਰਸਿਟੀ ਦੇ ਨਾਲ ਨਾਲ ਪਿੰਡਾਂ,ਕਸਬਿਆਂ ਦੇ ਹੋਣਹਾਰ ਕਲਾਕਾਰਾਂ ਨੂੰ ਵੀ ਸ਼ੌਅ ਰਾਹੀਂ ਆਪਣੀ ਕਲਾ ਵਿਖਾਉਣ ਦਾ ਮੌਕਾ ਦਿੱਤਾ ਜਾਵੇਗਾ।ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਸ਼ੌਅ ਵਿੱਚ ਭਾਰਤ ਤੋਂ ਇਲਾਵਾ,ਸ਼੍ਰੀ ਲੰਕਾ, ਅਮਰੀਕਾ, ਕੈਨੇਡਾ, ਦੁਬਈ ਆਦਿ ਤੋਂ ਕਲਾਕਾਰ ਭਾਗ ਲੈ ਸਕਦੇ ਹਨ। ਅੱਗੇ ਦੱਸਦਿਆਂ ਉਹਨਾਂ ਕਿਹਾ ਕੀ
ਸਟੂਡੀਓ ਰਾਊਂਡ ਤੋਂ ਬਾਅਦ ਇਸ ਸੌਅ ਦਾ ਫਿਨਾਲੇ ਮੁੰਬਈ, ਸੁਪਰ ਫਿਨੈਲੇ ਦੁਬਈ ਅਤੇ ਗਰੈਂਡ ਫਿਨੇਲੇ ਕੈਨੇਡਾ ਦੀ ਧਰਤੀ ਤੇ ਆਯੋਜਿਤ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਸ਼ੋਅ ਵਿੱਚ ਗਾਇਕੀ ,ਡਾਂਸ ,ਫੈਸ਼ਨ ਦੇ ਨਾਲ ਨਾਲ ਅਦਾਕਾਰੀ ਨੂੰ ਵੀ ਪਰਖਿਆ ਜਾਵੇਗਾ।ਸਤਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸ਼ੌਅ ਦੀ ਮਾਰਕਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸ਼ੋਅ ਵਿੱਚ ਭਾਗ ਲੈਣ ਲਈ ਜੂਨੀਅਰ ਅਤੇ ਸੀਨੀਅਰ ਉਮਰ ਵਰਗ ਦੇ ਚਾਹਵਾਨ ਕਲਾਕਾਰ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।ਸ਼ੋਅ ਦੀ ਮੰਚ ਸੰਚਾਲਨਾ ਅਦਾਕਾਰ ਅਤੇ ਮੰਚ ਸੰਚਾਲਕ ਡਾ ਸਤੀਸ਼ ਸੋਨੀ ਠੁਕਰਾਲ ਨੇ ਬਖੂਬੀ ਨਿਭਾਈ।ਹਾਜਰੀਨ ਨੂੰ ਪੰਮੀ ਬਾਈ ਤੋਂ ਇਲਾਵਾ,ਤਰਸੇਮ ਪੌਲ, ਰੁਪਿੰਦਰ ਰੂਪੀ,ਰਣਜੀਤ ਮਣੀ ਅਤੇ ਅਦਾਕਾਰਾ ਗੁਰਪ੍ਰੀਤ ਭੰਗੂ,ਅਦਾਕਾਰਾ ਸੁੰਦਰਪਾਲ ਰਾਜਸਾਂਸੀ ਨੇ ਵੀ ਸੰਬੋਧਿਤ ਕੀਤਾ।

Loading

Scroll to Top