ਬਰਨਾਲਾ ( ਮੋਨਿਕਾ )- ਕਲਾ,ਫੈਸ਼ਨ ਅਤੇ ਸਿਰਜਨਾ ਨੂੰ ਪ੍ਰੋਤਸਾਹਿਤ ਕਰਨ ਦੇ ਇਰਾਦੇ ਨਾਲ ਅਤੇ ਦੇਸ਼ ਵਿਦੇਸ਼ ਦੇ ਅਣਗੌਲੇ ਕਲਾਕਾਰਾਂ ਦੀ ਕਲਾ ਨੂੰ ਹੁਲਾਰਾ ਦੇਣ ਲਈ ਸੰਗਦਿਲ 47 ਅਤੇ ਨਾਜਫਿਲਮਸ ਕਰੀਏਸ਼ਨ ਵੱਲੋਂ ਲੁਧਿਆਣਾ ਦੇ ਐਮਬਰੋਜੀਅਲ ਰਿਜਾਰਟ ਵਿਖੇ ਮਲਟੀ ਟੈਲੰਟ ਟੀ ਵੀ ਹੰਟ ਸ਼ੋਅ ਦਾ ਆਗਾਜ ਕੀਤਾ ਗਿਆ।ਸ਼ੌਅ ਸਬੰਧੀ ਜਾਣਕਾਰੀ ਦੇਣ ਲਈ ਕਰਵਾਈ ਗਈ ਪ੍ਰੈੱਸ ਕਾਨਫਰੰਸ ਮੌਕੇ ,ਸੌਅ ਦੇ ਸੂਤਰਧਾਰ ਗੀਤਕਾਰ ਸੰਗਦਿਲ ਅਤੇ ਨਿਰਦੇਸ਼ਕ ਅਮਿਤ ਸਕਸੈਨਾ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ, ਗਾਇਕ ਰਣਜੀਤ ਮਣੀ,ਲੇਖਕ ਅਤੇ ਐਂਕਰ ਸਤੀਸ਼ ਸੋਨੀ ਠੁਕਰਾਲ, ਅਦਾਕਾਰਾ ਰੁਪਿੰਦਰ ਰੂਪੀ,ਅਦਾਕਾਰਾ ਗੁਰਪ੍ਰੀਤ ਭੰਗੂ, ਅਦਾਕਾਰ ਤਰਸੇਮ ਪੌਲ, ਕੋਰੀਓਗ੍ਰਾਫਰ ਸਿਡ ਸ਼ਰਮਾ , ਅਰਮਾਨ, ਲੇਖਕ ਜੋਬਨ ਮੱਤੇਵਾਲ, ਅਦਾਰੇ ਦੇ ਮਾਰਕਟਿੰਗ ਹੈਡ ਸਤਿੰਦਰ ਸ਼ਰਮਾ ਬਰਨਾਲਾ ,ਅਦਾਕਾਰਾ ਸੁੰਦਰਪਾਲ ਰਾਜਸਾਂਸੀ , ਨਾਜ ਫਿਲਮਸ ਕਰੀਏਸ਼ਨ ਦੀ ਸੀ ਈ ਓ ਮਿਸਿਜ ਅਨੁਰਾਧਾ ਤੋਂ ਇਲਾਵਾ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਸ਼ਮਿੰਦਰ ਖਿੰਡਾ ਅਤੇ ਵੱਖ ਵੱਖ ਅਖਬਾਰਾਂ ਚੈਨਲਾਂ ਦੇ ਪੱਤਰਕਾਰ ਹਾਜਰ ਸਨ।ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਪੰਮੀ ਬਾਈ ਨੇ ਇਸ ਸ਼ੋਅ ਨੂੰ ਕਲਾ ਦੀ ਨਿਵੇਕਲੀ ਪਹਿਚਾਨ ਗਰਦਾਨਦਿਆਂ ਸ਼ੌਅ ਦੇ ਆਯੋਜਕਾਂ ਸੰਗਦਿਲ ਅਤੇ ਨਾਜ ਫਿਲਮਸ ਨੂੰ ਵਧਾਈ ਦਿੱਤੀ ਵਰਣਨਯੋਗ ਹੈ ਕਿ ਵਰਲਡ ਵਾਰ ਆਫ ਟੈਲੰਟ ਸ਼ੋਅ ਗਾਇਕੀ, ਅਦਾਕਾਰੀ ਦੇ ਨਾਲ ਨਾਲ ਡਾਂਸ ਦੇ ਟੈਲੰਟ ਨੂੰ ਉਭਾਰਨ ਦਾ ਜਰੀਆ ਬਣੇਗਾ।ਇਸ ਸਬੰਧੀ ਜਾਣਕਾਰੀ ਦੇਂਦਿਆਂ ਗੀਤਕਾਰ ਸੰਗਦਿਲ ਨੇ ਦੱਸਿਆ ਕਿ ਇਸ ਸ਼ੌਅ ਲਈ ਸਕੂਲਾਂ ,ਕਾਲਜਾਂ,ਯੂਨਿਵਰਸਿਟੀ ਦੇ ਨਾਲ ਨਾਲ ਪਿੰਡਾਂ,ਕਸਬਿਆਂ ਦੇ ਹੋਣਹਾਰ ਕਲਾਕਾਰਾਂ ਨੂੰ ਵੀ ਸ਼ੌਅ ਰਾਹੀਂ ਆਪਣੀ ਕਲਾ ਵਿਖਾਉਣ ਦਾ ਮੌਕਾ ਦਿੱਤਾ ਜਾਵੇਗਾ।ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਸ਼ੌਅ ਵਿੱਚ ਭਾਰਤ ਤੋਂ ਇਲਾਵਾ,ਸ਼੍ਰੀ ਲੰਕਾ, ਅਮਰੀਕਾ, ਕੈਨੇਡਾ, ਦੁਬਈ ਆਦਿ ਤੋਂ ਕਲਾਕਾਰ ਭਾਗ ਲੈ ਸਕਦੇ ਹਨ। ਅੱਗੇ ਦੱਸਦਿਆਂ ਉਹਨਾਂ ਕਿਹਾ ਕੀ
ਸਟੂਡੀਓ ਰਾਊਂਡ ਤੋਂ ਬਾਅਦ ਇਸ ਸੌਅ ਦਾ ਫਿਨਾਲੇ ਮੁੰਬਈ, ਸੁਪਰ ਫਿਨੈਲੇ ਦੁਬਈ ਅਤੇ ਗਰੈਂਡ ਫਿਨੇਲੇ ਕੈਨੇਡਾ ਦੀ ਧਰਤੀ ਤੇ ਆਯੋਜਿਤ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਸ਼ੋਅ ਵਿੱਚ ਗਾਇਕੀ ,ਡਾਂਸ ,ਫੈਸ਼ਨ ਦੇ ਨਾਲ ਨਾਲ ਅਦਾਕਾਰੀ ਨੂੰ ਵੀ ਪਰਖਿਆ ਜਾਵੇਗਾ।ਸਤਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸ਼ੌਅ ਦੀ ਮਾਰਕਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸ਼ੋਅ ਵਿੱਚ ਭਾਗ ਲੈਣ ਲਈ ਜੂਨੀਅਰ ਅਤੇ ਸੀਨੀਅਰ ਉਮਰ ਵਰਗ ਦੇ ਚਾਹਵਾਨ ਕਲਾਕਾਰ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।ਸ਼ੋਅ ਦੀ ਮੰਚ ਸੰਚਾਲਨਾ ਅਦਾਕਾਰ ਅਤੇ ਮੰਚ ਸੰਚਾਲਕ ਡਾ ਸਤੀਸ਼ ਸੋਨੀ ਠੁਕਰਾਲ ਨੇ ਬਖੂਬੀ ਨਿਭਾਈ।ਹਾਜਰੀਨ ਨੂੰ ਪੰਮੀ ਬਾਈ ਤੋਂ ਇਲਾਵਾ,ਤਰਸੇਮ ਪੌਲ, ਰੁਪਿੰਦਰ ਰੂਪੀ,ਰਣਜੀਤ ਮਣੀ ਅਤੇ ਅਦਾਕਾਰਾ ਗੁਰਪ੍ਰੀਤ ਭੰਗੂ,ਅਦਾਕਾਰਾ ਸੁੰਦਰਪਾਲ ਰਾਜਸਾਂਸੀ ਨੇ ਵੀ ਸੰਬੋਧਿਤ ਕੀਤਾ।