ਬਾਸੀ ਭਲਵਾਨ  ਦੁਬਾਰਾ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਓਲੰਪਿਕ ਕਮੇਟੀ ਦੇ ਪ੍ਧਾਨ ਨਿਯੁਕਤ ਹੋਏ

 ਖੇਡਾਂ ਦੀ ਦੁਨੀਆਂ ਨੂੰ ਸਾਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਜਿਲਾ ਜਲੰਧਰ ਦੇ ਪਿੰਡ ਕਾਹਨਾ ਢੇਸੀਆਂ ਨਾਲ ਸੰਬੰਧਿਤ ਅਤੇ ਕਾਗਰੂਆਂ ਦੇ ਮੁਲਕ ਅਸਟ੍ਰੇਲੀਆ ਦੇ ਵਸਨੀਕ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਦੁਬਾਰਾ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਰੈਸਲਿੰਗ ਓਲੰਪਿਕ ਦੇ ਪ੍ਧਾਨ ਨਿਯੁਕਤ ਕੀਤੇ ਗਏ ਹਨ। ਉਹ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਉਲੰਪਿਕ ਐਸੋਸੀਏਸ਼ਨ ਦੇ ਪ੍ਧਾਨ ਨਿਯੁਕਤ ਹੋਏ ਹਨ।
ਅਸਟ੍ਰੇਲੀਆ ਸਰਕਾਰ ਨੇ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੁਬਾਰਾ ਅਧਿਕਾਰਤ ਤੌਰ ਤੇ ਸਰਕਾਰ ਨਾਲ ਮਿਲਕੇ ਕੰਮ ਕਰਨ ਦਾ ਮੌਕਾ ਦਿੱਤਾ ਹੈ। ਪਿਛਲੇ ਦਿਨੀਂ ਅਸਟ੍ਰੇਲੀਆ ਸਰਕਾਰ ਦੇ ਕੇਂਦਰੀ ਵਜੀਰ ਨੇ ਉਨ੍ਹਾਂ ਨੂੰ ਇਹ ਪੇਸ਼ਕਸ਼ ਕੀਤੀ ਸੀ ਕਿ ਉਹ ਆਪਣੇ ਤਜੁਰਬੇ ਨੂੰ ਸਰਕਾਰ ਨਾਲ ਮਿਲਕੇ ਅਸਟ੍ਰੇਲੀਆ ਦੀ ਸਪੋਰਟਸ ਨੂੰ ਮਜਬੂਤ ਬਨਾਉਣ ਲਈ ਵਰਤਣ। ਜਿਸ ਨੂੰ ਸਵੀਕਾਰ ਕਰਦਿਆਂ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਨੇ ਦੁਬਾਰਾ ਸਵੀਕਾਰ ਕੀਤਾ ਹੈ।
ਸ੍ ਬਾਸੀ ਭਲਵਾਨ ਪਿਛਲੇ ਕਈ ਦਹਾਕਿਆਂ ਤੋਂ ਅਸਟ੍ਰੇਲੀਆ ਦੀ ਕੁਸ਼ਤੀ ਅਤੇ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਅਸਟ੍ਰੇਲੀਆ ਨੂੰ ਓਲੰਪਿਕ ਤੱਕ ਦਾ ਕੁਸ਼ਤੀ ਸਫਰ ਕਰਾਇਆ ਹੈ। ਇਸ ਦੇ ਨਾਲ ਹੀ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਸਰਕਲ ਸਟਾਈਲ ਲਈ ਵੀ ਉਨ੍ਹਾਂ ਨੇ ਲਗਾਤਾਰ ਕੰਮ ਕੀਤਾ ਹੈ। ਪਰਿਵਾਰਿਕ ਰੁਝੇਵਿਆਂ ਤੇ ਆਪਣੇ ਕਾਰੋਬਾਰ ਦੇ ਚੱਲਦਿਆਂ ਉਨ੍ਹਾਂ ਖੇਡਾਂ ਨੂੰ ਪ੍ਫੁਲਿਤ ਕਰਨ ਲਈ ਹਮੇਸ਼ਾ ਪਹਿਲ ਦਿੱਤੀ ਹੈ। ਖੇਡਾਂ ਦੀ ਦੁਨੀਆਂ ਵਿੱਚ ਉਨ੍ਹਾਂ ਦਾ ਸਨਮਾਨਯੋਗ ਸਥਾਨ ਹੈ।
ਉਹ 2011 ਤੋਂ 2016 ਤੱਕ ਵਿਕਟੋਰੀਆ ਓਲੰਪਿਕ ਕਮੇਟੀ ਦੇ ਪ੍ਧਾਨ ਰਹੇ ਹਨ, ਇਸ ਦੌਰਾਨ ਕਾਮਨਵੈਲਥ ਐਸੋਸੀਏਸ਼ਨ ਦੇ ਡਰਾਇਕੈਟਰ ਅਤੇ ਅਸਟ੍ਰੇਲੀਆ ਓਲੰਪਿਕ ਕਮੇਟੀ ਦੇ ਛੇ ਸਾਲ ਮੈਂਬਰ ਅਤੇ ਕੁਸ਼ਤੀ ਮੁੱਖ ਕੋਚ 2012 ਓਲੰਪਿਕ ਵਿੱਚ ਰਹੇ ਹਨ। 2010 ਦੀਆਂ ਭਾਰਤ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਦਿੱਲੀ ਵਿੱਚ ਉਹ ਟੀਮ ਮੈਨੇਜਰ ਸਨ। ਉਹ ਪੂਨਾ (ਭਾਰਤ ) ਵਿੱਚ ਯੂਥ ਗੇਮਜ਼ ਕਾਮਨਵੈਲਥ ਖੇਡਾਂ, 2013 ਵਿੱਚ ਯੂਥ ਓਲੰਪਿਕ ਖੇਡਾਂ ਵਿੱਚ ਟੀਮ ਮੈਨੇਜਰ ਸਨ। 2014 ਵਿੱਚ ਗਲਾਸਗੋ ਕਾਮਨਵੈਲਥ ਖੇਡਾਂ ਤੋਂ ਇਲਾਵਾ ਹੋਰਨਾਂ ਵੱਡੇ ਖੇਡ ਸਮਾਗਮਾਂ ਦੌਰਾਨ ਉਹ ਅਸਟ੍ਰੇਲੀਆ ਓਲੰਪਿਕ ਕਮੇਟੀ ਦੇ ਜੁੰਮੇਵਾਰ  ਅਧਿਕਾਰੀ ਦੇ ਤੌਰ ਤੇ ਸੇਵਾਵਾਂ ਨਿਭਾਅ ਚੁੱਕੇ ਹਨ।
ਇਸ ਤੋਂ ਇਲਾਵਾ ਹੋਰਨਾਂ ਵੱਕਾਰੀ ਖੇਡ ਸਮਾਗਮਾਂ ਸਮੇਂ ਉਨ੍ਹਾਂ ਆਪਣੇ ਦੇਸ਼ ਅਸਟ੍ਰੇਲੀਆ ਲਈ ਖੇਡ ਮੰਚ ਤੇ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦਾ ਤਮਾਮ ਜੀਵਨ ਖੇਡ ਮੰਚ ਨੂੰ ਮਜਬੂਤ ਬਨਾਉਣ ਲਈ ਬੀਤਿਆ ਹੈ।
ਅੱਜ ਫੇਰ ਉਨ੍ਹਾਂ ਨੂੰ ਅਸਟ੍ਰੇਲੀਆ ਓਲੰਪਿਕ ਸੰਘ ਵਿਕਟੋਰੀਆ ਦਾ ਪ੍ਧਾਨ ਬਣਨ ਨਾਲ ਉਨ੍ਹਾਂ ਦਾ ਦੇਸ਼ ਖੇਡਾਂ ਵਿੱਚ ਅੱਗੇ ਵਧੇਗਾ।
ਇਸ ਸਮੇਂ ਉਹ ਮੈਲਬੌਰਨ ਕਬੱਡੀ ਅਕੈਡਮੀ ਅਸਟ੍ਰੇਲੀਆ ਕਬੱਡੀ ਟੀਮ ਦੇ ਪ੍ਧਾਨ ਹਨ। ਜੋ ਭਾਰਤ ਸਮੇਤ ਹੋਰਨਾਂ ਦੇਸਾਂ ਵਿੱਚ ਕਬੱਡੀ ਨੂੰ ਮਜਬੂਤ ਕਰ ਰਹੇ ਹਨ।
ਉਨ੍ਹਾਂ ਦੀ ਦੁਬਾਰਾ ਨਿਯੁਕਤੀ ਦਾ ਖੇਡ ਜਗਤ ਵਿੱਚ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਪ੍ਸਿੱਧ ਕਬੱਡੀ ਕੁਮੈਂਟੇਟਰ ਸਤਪਾਲ ਖਡਿਆਲ ਨੇ ਕਿਹਾ ਕਿ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਖੇਡਾਂ ਦੀ ਦੁਨੀਆਂ ਦੀ ਵਿਲੱਖਣ ਸਖਸ਼ੀਅਤ ਹਨ। ਉਨ੍ਹਾਂ ਦਾ ਅਸਟ੍ਰੇਲੀਆ ਓਲੰਪਿਕ ਵਿੱਚ ਇਹ ਜੁੰਮੇਵਾਰ ਰੁਤਬਾ ਭਾਰਤ ਅਸਟ੍ਰੇਲੀਆ ਖੇਡ ਸਬੰਧਾਂ ਨੂੰ ਜਿੱਥੇ ਮਜਬੂਤ ਕਰੇਗਾ ਉੱਥੇ ਕੁਸ਼ਤੀ ਅਤੇ ਕਬੱਡੀ ਵਰਗੀਆਂ ਖੇਡਾਂ ਲਈ ਵਰਦਾਨ ਸਾਬਿਤ ਹੋਵੇਗਾ।
ਇਸ ਮੌਕੇ ਮੈਲਬੌਰਨ ਕਬੱਡੀ ਅਕੈਡਮੀ ਦੇ ਪ੍ਬੰਧਕ ਸੁਖਦੀਪ ਸਿੰਘ ਦਿਓਲ , ਲਵਜੀਤ ਸਿੰਘ ਸੰਘਾ,ਹਰਦੇਵ ਸਿੰਘ ਗਿੱਲ,ਹਰਦੀਪ ਸਿੰਘ ਬਾਸੀ, ਕੋਚ ਗੁਰਦੀਪ ਸਿੰਘ ਬਿੱਟੀ,ਮੈਨੇਜਰ ਮਨਦੀਪ ਸਿੰਘ,ਪੀ੍ਤਮ ਸਿੰਘ,ਗੁਰਦੀਪ ਸਿੰਘ ਜੌਹਲ,ਹਰਪ੍ਰੀਤ ਚੀਮਾ ਤੀਰਥ ਸਿੰਘ ਪੱਡਾ,ਸਤਨਾਮ ਸਿੰਘ ਸੇਖੋਂ, ਹਰਜਿੰਦਰ ਸਿੰਘ ਅਟਵਾਲ,ਦਲਵੀਰ ਸਿੰਘ ਗਿੱਲ,ਮਨਜੀਤ ਸਿੰਘ ਢੇਸੀ,ਤੋਚੀ ਕਲੇਰ,ਅੱਛਰਾ ਸਿੰਘ,ਅਵਤਾਰ ਸਿੰਘ ਅਤੇ ਕਬੱਡੀ ਖਿਡਾਰੀ ਨਿਰਮਲ ਲੋਪੋਕੇ, ਕਾਜੂ ਰਣੀਕੇ, ਹਰਜੀਤ ਫੌਜੀ, ਰੇਸ਼ਮ ਚੰਬਾ, ਰਾਜੀਵ ਪੰਡਤ,
ਜੱਗਾ ਸੈਦੋਕੇ, ਤੋਚੀ, ਰਣਜੀਤ ਸ਼ਾਹਪੁਰ, ਬਗੀਚਾ ਇੰਦਗੜ, ਸੁੱਖਾ ਨਿਰੰਜਨਪੁਰੀਆ, ਭੂਰੀ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਸਟ੍ਰੇਲੀਅਨ ਓਲੰਪਿਕ ਕਮੇਟੀ ਦਾ ਧੰਨਵਾਦ ਕੀਤਾ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी