ਸਾਹਿਤ ਸਭਾ ਤਰਸਿੱਕਾ ਵਲੋਂ ਬਲਜਿੰਦਰ ਮਾਂਗਟ ਦਾ ਗ਼ਜ਼ਲ ਸੰਗ੍ਰਹਿ “ਪ੍ਰਭਾਤ ਵਰਗਾ ਕੁਝ ਨਾ ਕੁਝ” ਕੀਤਾ ਲੋਕ ਅਰਪਣ

ਰਈਆ (ਕਮਲਜੀਤ ਸੋਨੂੰ)— ਪੰਜਾਬੀ ਸਾਹਿਤ ਸਭਾ ਤਰਸਿੱਕਾ ਦਾ ਸਲਾਨਾ ਸਮਾਗਮ ਓ.ਵੀ.ਐਨ. ਖਾਲਸਾ ਪਬਲਿਕ ਸਕੂਲ ਪੁਲ ਨਹਿਰ ਤਰਸਿੱਕਾ ਵਿਖੇ ਮਨਾਇਆ ਗਿਆ। ਪ੍ਰਧਾਨਗੀ ਮੰਡਲ ਚ ਸ਼ੇਲਿੰਦਰਜੀਤ ਸਿੰਘ ਰਾਜਨ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਧਰਵਿੰਦਰ ਸਿੰਘ ਔਲਖ ਪ੍ਰਧਾਨ ਸਾਹਿਤ ਸਭਾ ਚੋਗਾਵਾਂ, ਕੁਲਵੰਤ ਸਿੰਘ ਅਣਖੀ ਸਰਪ੍ਰਸਤ, ਗੁਰਮੀਤ ਸਿੰਘ ਡੇਹਰੀਵਾਲਾ ਸਰਪ੍ਰਸਤ, ਬਲਜਿੰਦਰ ਸਿੰਘ ਮਾਂਗਟ ਪ੍ਰਧਾਨ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਅਤੇ ਓਮ ਪ੍ਰਕਾਸ਼ ਨੰਦਾ ਸ਼ਾਮਲ ਸਨ । ਸਮਾਗਮ ਦੇ ਸ਼ੁਰੂ ਵਿੱਚ ਮਰਹੂਮ ਕਵੀ ਸ੍ਰੀ ਦੇਵ ਦਰਦ ਜੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਪ੍ਰਗਟ ਕਰਦਿਆਂ ਇਕ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਉਪਰੰਤ ਸ਼ਾਇਰ ਬਲਜਿੰਦਰ ਮਾਂਗਟ ਦਾ ਦੂਸਰਾ ਗ਼ਜ਼ਲ ਸੰਗ੍ਰਹਿ “ਪ੍ਰਭਾਤ ਵਰਗਾ ਕੁਝ ਨਾ ਕੁਝ” ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤਾ ਗਿਆ। ਸੰਗੀਤ ਦੀ ਮਹਿਫ਼ਲ `ਚ ਮੱਖਣ ਭੈਣੀਵਾਲਾ, ਗੁਰਦਿਆਲ ਰੁਮਾਣਾ ਚੱਕ, ਜਸਪਾਲ ਸਿੰਘ ਪਾਲ ਭੰਗਵਾਂ, ਮਹਿੰਦਰਪਾਲ ਸਿੰਘ ਮਾਹੀ, ਮਾਨ ਸਿੰਘ ਫੌਜੀ, ਹਰਭਜਨ ਸਿੰਘ ਸਾਧਪੁਰੀ ਅਤੇ ਗੁਰਮੇਜ ਸਿੰਘ ਸਹੋਤਾ ਗਾਇਕਾਂ ਨੇ ਖੂਬ ਰੰਗ ਬੰਨ੍ਹਿਆਂ ਅਤੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਹੋਰਾਂ ਦੀ ਪੁਸਤਕ “ਸਹਿਕਦਾ ਸਮਾਜ” ਵੀ ਲੋਕ ਅਰਪਣ ਕੀਤੀ ਗਈ । ਕਵੀ ਦਰਬਾਰ ਵਿੱਚ ਹਾਜ਼ਰੀ ਭਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਧਰਵਿੰਦਰ ਸਿੰਘ ਔਲਖ, ਬਲਜਿੰਦਰ ਮਾਂਗਟ, ਰਘਬੀਰ ਸਿੰਘ ਸੋਹਲ, ਜਸਪਾਲ ਸਿੰਘ ਧੂਲਕਾ, ਸੁਖਰਾਜ ਸਕੰਦਰ, ਸੁਰਿੰਦਰ ਖਲਚੀਆਂ, ਰਾਜਵਿੰਦਰ ਕੌਰ ਰਾਜ, ਜਤਿੰਦਰ ਪਾਲ ਕੌਰ, ਜਸਬੀਰ ਸਿੰਘ ਮੱਲੀ ਮੱਤੇਵਾਲ, ਗੁਰਬਾਜ ਸਿੰਘ ਛੀਨਾ, ਰਸ਼ਪਿੰਦਰ ਕੌਰ ਗਿੱਲ, ਸਿੱਧੂ ਫਰੀਦਕੋਟੀ ਕਾਨਤਾ ਧੀਰ ਤਰਸਿੱਕਾ ਅਤੇ ਮਨੋਜ ਫਗਵਾੜੇ ਵਾਲੇ ਆਦਿ ਕਵੀਆਂ ਨੇ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਪ੍ਰਭਾਵਸ਼ਾਲੀ ਸਮਾਗਮ ਚ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਲਹਿਰ, ਨਵਜੋਤ ਸਿੰਘ ਤਰਸਿੱਕਾ, ਗੁਰਸੇਵਕ ਸਿੰਘ, ਮਨਦੀਪ ਸਿੰਘ ਫਤਹਿਪੁਰ, ਸੀਤਲ ਸਿੰਘ ਸਰਪੰਚ ਰਸੂਲਪੁਰ ਖੁਰਦ, ਕੁਲਵੰਤ ਸਿੰਘ ਪ੍ਰਧਾਨ ਰਸੂਲਪੁਰ ਖੁਰਦ, ਬਲਕਾਰ ਸਿੰਘ ਤਰਸਿੱਕਾ ਡਾਇਰੈਕਟਰ, ਅਜਾਇਬ ਸਿੰਘ ਮੱਟੂ, ਸੋਰਵ ਤਰਸਿੱਕਾ, ਬਲਜੀਤ ਸਿੰਘ ਡੀ ਪੀ, ਹਰਜੀਤ ਸਿੰਘ ਚਾਟੀਵਿੰਡ ਲੇਹਲ, ਸ਼ਿਵ ਪੂਜਨ, ਪ੍ਰਗਟ ਸਿੰਘ ਕੋਟ ਖਹਿਰਾ, ਬਲਵਿੰਦਰ ਸਿੰਘ ਫੌਜੀ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਰਮਿੰਦਰ ਕੌਰ, ਅਮਨਪ੍ਰੀਤ ਕੌਰ, ਬਿਕਰਮਜੀਤ ਸਿੰਘ, ਸਿਮਰਨਜੀਤ ਸਿੰਘ ਮਾਂਗਟ, ਗੁਰਕੀਰਤ ਸਿੰਘ, ਗੁਰਪਾਲ ਸਿੰਘ ਸਾਬਕਾ ਸਰਪੰਚ ਜਬੋਵਾਲ, ਸਰਬਜੀਤ ਸਿੰਘ, ਹੈਰੀ ਜੌਹਲ, ਨਰਿੰਦਰ ਸਿੰਘ ਸੰਧੂ ਮੁੱਛਲ ਅਤੇ ਮੁਖਤਾਰ ਸਿੰਘ ਕਾਲਾ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ  ਅਤਰ ਸਿੰਘ ਤਰਸਿੱਕਾ ਨੇ ਬੜੀ ਬਾਖੂਬੀ ਨਾਲ ਨਿਭਾਈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...