ਪੀ.ਐਸ.ਐਫ ਗੁਣ ਗਾਵਾਂ ਵੱਲੋਂ ਧਾਰਮਿਕ ਗੀਤ, ‘ਭਾਗਾਂ ਵਾਲੇ’ ਰਿਲੀਜ ਕੀਤਾ

ਚੰਡੀਗੜ (ਪ੍ਰੀਤਮ ਲੁਧਿਆਣਵੀ), – ਪੀ.ਐਸ.ਐਫ ਗੁਣ ਗਾਵਾਂ ਵੱਲੋਂ ਪੰਜਾਬ ਦੀ ਹੋਣਹਾਰ ਆਵਾਜ਼ ਰੂਬਲ ਮਹਿਮ ਦਾ ਧਾਰਮਿਕ ਟਰੈਕ ‘ਭਾਗਾਂ ਵਾਲੇ’ ਰਿਲੀਜ਼ ਕੀਤਾ ਗਿਆ। ਜਿਸਨੂੰ ਗੀਤਕਾਰ ਚੰਨ ਸ਼ਾਹਕੋਟੀ ਦੀ ਕਲਮ ਨੇ ਖੂਬਸੂਰਤ ਅਤੇ ਮਿਠਾਸ ਭਰੇ ਲਫ਼ਜ਼ਾਂ ਨਾਲ ਸਿਰਜਿਆ ਹੈ। ਪੀ. ਐਸ.ਐਫ ਗੁਣ ਗਾਵਾਂ ਦੀ ਇਸ ਪੇਸ਼ਕਸ਼ ਨੂੰ ਨਵਰਾਤਰਿਆਂ ਦੀ ਖੁਸ਼ੀ ਵਿਚ ਰਿਲੀਜ਼ ਕੀਤਾ ਗਿਆ ਹੈ। ਇਸ ਟਰੈਕ ਦਾ ਸੰਗੀਤ, ਪ੍ਰੀਤਮ ਸਟੂਡਿਓ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਟਰੈਕ ਦੀ ਵੀਡੀਓ, ਉੱਘੇ ਵੀਡੀਓ- ਡਾਇਰੈਕਟਰ ਹਰਪ੍ਰੀਤ ਸਿੰਘ ਵਾਲੀਆ ਵਲੋਂ ਕੀਤੀ ਗਈ ਹੈ। ਇਸ ਟਰੈਕ ਨੂੰ ਤਿਆਰ ਕਰਵਾਉਣ ਵਿਚ ਸ੍ਰੀ ਸ਼ਿਵ ਕਰਨ ਨੇ ਬੜੇ ਸਹਿਯੋਗ ਨਾਲ ਹਿੱਸਾ ਪਾਇਆ।  ਪੀ ਐਸ ਐਫ ਗੁਣ ਗਾਵਾਂ ਕੰਪਨੀ ਦੇ ਨਿਰਮਾਤਾ ਸ. ਜਸਵਿੰਦਰ ਸਿੰਘ ਵਾਲੀਆ ਜੀ ਦਾ ਕਹਿਣਾ ਹੈ ਕਿ ਰੂਬਲ ਮਹਿਮ ਪੰਜਾਬ ਦੀ ਉਹ ਹੋਣਹਾਰ ਗਾਇਕ ਹੈ ਜਿਸ ਨੂੰ ਆਪਣੇ ਘਰਾਣੇ ਵਿੱਚੋਂ ਹੀ ਆਪਣੇ ਪਿਤਾ ਚੰਨ ਸ਼ਾਹ ਕੋਟੀ ਅਤੇ ਆਪਣੀ ਮਾਤਾ ਜਸਵੰਤ ਗਿੱਲ ਜੀ ਤੋਂ ਗਾਇਕੀ ਦੇ ਸਫ਼ਰ ਦੀ ਦਾਤ ਮਿਲੀ ਹੈ। ਟਰੈਕ,‘ਭਾਗਾਂ ਵਾਲੇ’ ਨੂੰ ਯੂ-ਟਿਊਬ, ਫੇਸਬੁੱਕ ਅਤੇ ਫ਼ਿਦਾ ਚੈਨਲ ਫਾਸਟਵੇ ਕੇਵਲ ਤੇ 331 ਨੰਬਰ ਤੇ ਵੀ ਵੇਖਿਆ ਜਾ ਸਕਦਾ ਹੈ।   

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...