# ਪੰਜਾਬ ਦੇ ਮੁੱਖ ਮੰਤਰੀ, ਖੇਡ ਮੰਤਰੀ, ਸਕੱਤਰ (ਖੇਡਾਂ) ਅਤੇ ਡਾਇਰੈਕਟਰ (ਖੇਡਾਂ) ਦੇ ਤੁਰੰਤ ਦਖਲ ਦੀ ਮੰਗ ।
ਜਲੰਧਰ- ਪੰਜਾਬ ਖੇਡ ਵਿਭਾਗ ਵੱਲੋਂ ਬਣਾਈ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਵਿਚ ਹੋ ਰਹੇ ਘੋਟਾਲਿਆਂ, ਪੰਜਾਬ ਦੇ ਨੌਜੁਆਨਾਂ ਨੂੰ ਛੱਡ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਨੌਕਰੀ ਅਤੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕੰਮ ਕਰਨ ਦੇ ਕਿੱਸੇ ਤਾਂ ਹਰ ਰੋਜ ਉਜਾਗਰ ਹੋ ਰਿਹੈ ਹਨ, ਪਰ ਪੀ.ਆਈ.ਐਸ. ਕਿਵੇਂ ਖੇਡ ਵਿਭਾਗ ਨੂੰ ਇਕ ਛੜਯੰਤਰ ਤਹਿਤ ਕਮਜੋਰ ਕਰਨ ਦਾ ਨਵਾਂ ਕਿੱਸਾ ਸਾਹਮਣੇ ਆਇਆ ਹੈ ।
ਚਰਚਿੱਤ ਖੇਡ ਵਿਸਲ੍ਹ ਬਲੋਅਰ ਤੇ ਸਾਬਕਾ ਏ.ਡੀ.ਸੀ, ਲੁਧਿਆਣਾ ਨੇ ਅੱਜ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਦੇ ਛੜਯੰਤਰ ਦਾ ਪਰਦਾ ਫਾਸ਼ ਕਰਦੇ ਹੋਏ ਦੱਸਿਆ ਕਿ ਅਸਲ ਵਿਚ ਓਲੰਪੀਅਨ ਤੋਂ ਰਾਜਨੇਤਾ ਬਣੇ ਸਾਬਕਾ ਮੰਤਰੀ ਪ੍ਰਗਟ ਸਿੰਘ ਅਤੇ ਵਿੱਤੀ ਘੋਟਾਲਿਆਂ ਦੇ ਦੋਸ਼ੀ ਪਾਏ ਗਏ ਤੇ ਖੇਡ ਮਾਫੀਏ ਦੇ ਸਰਗਨੇ ਵਜ਼ੋਂ ਜਾਣੇ ਜਾਂਦੇ ਸੁਖਵੀਰ ਸਿੰਘ ਗਰੇਵਾਲ, ਜਿਸ ਨੂੰ ਦੁਬਾਰਾ 69 ਸਾਲਾਂ ਦੀ ਉਮਰ, ਉਸੇ ਹੀ ਪੋਸਟ ਉਪਰ ਚੰਨੀ ਸਰਕਾਰ ਦੇ 111 ਦਿਨਾਂ ਦੀ ਸਰਕਾਰ ਦੌਰਾਨ ਦੁਬਾਰਾ ਡਾਇਰੈਕਟਰ (ਟ੍ਰੇਨਿੰਗ) ਪੀ.ਆਈ.ਐਸ, ਲਗਾਇਆ ਗਿਆ ਸੀ, ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਦੀ ਰਚਨਾ ਅਸਲ ਵਿਚ ਇਹਨਾਂ ਦੋਵਾਂ ਦੇ ਦਿਮਾਗ ਦੀ ਹੀ ਉਪਜ ਸੀ ਤਾਂ ਕਿ ਖੇਡਾਂ ਦੇ ਖੇਤਰ ਵਿਚ ਹਮੇਸ਼ਾ ਮੋਹਰੀ ਰਿਹਾ ਪੰਜਾਬ ਖੇਡ ਵਿਭਾਗ ਨੂੰ ਅਹਿਸਤਾ ਅਹਿਸਤਾ ਮਿੱਠਾ ਜ਼ਹਿਰ ਦੇਕੇ ਲਾਚਾਰ ਤੇ ਕਮਜੋਰ ਬਣਾ ਦਿੱਤਾ ਜਾਵੇ ਅਤੇ ਪੰਜਾਬ ਖੇਡ ਵਿਭਾਗ ਨੂੰ ਛੱਡਕੇ ਪਹਿਲਾਂ ਪੀ.ਆਈ.ਐਸ. ਦੇ ਖਿਡਾਰੀਆਂ ਦੇ ਚੋਣ ਟਰਾਇਲ ਕਰਵਾਉਣਾਂ ਵੀ ਸੁਖਵੀਰ ਸਿੰਘ ਗਰੇਵਾਲ, ਡਾਇਰੈਕਟਰ (ਟ੍ਰੇਨਿੰਗ) ਪੀ.ਆਈ.ਐਸ, ਦੀ ਗੁੱਝੀ ਸ਼ਾਜਿਸ ਦਾ ਹਿੱਸਾ ਹੈ ।
ਸੰਧੂ ਅਨੁਸਾਰ ਇਸ ਦੀ ਤਾਜ਼ਾ ਮਿਸਾਲ ਇਸ ਗੱਲ੍ਹ ਤੋਂ ਮਿਲਦੀ ਹੈ ਕਿ ਪੰਜਾਬ ਖੇਡ ਵਿਭਾਗ ਵੱਲੋਂ ਖੁੱਦ ਚਲਾਏ ਜਾ ਰਹੇ ਆਪਣੇ ਤਮਾਮ ਖੇਡ ਵਿੰਗਾਂ ਤੇ ਸੈਂਟਰਾਂ ਦੇ ਖਿਡਾਰੀਆਂ ਦੇ ਚੋਣ ਟਰਾਇਲ ਨਾ ਕਰਵਾਕੇ, ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਦੇ ਖਿਡਾਰੀਆਂ ਦੀ ਚੋਣ ਲਈ ਟਰਾਇਲਾਂ ਦੀ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ ।
ਸੰਧੂ ਅਨੁਸਾਰ ਪੰਜਾਬ ਖੇਡ ਵਿਭਾਗ ਦੇ ਕੋਚਾਂ ਨੇ ਆਪਣੇ ਨਾਮ ਨਾ ਜਾਹਿਰ ਕਰਨ ਸ਼ਰਤ ਤਹਿਤ ਇਸ ਛੜਯੰਤਰ ਦਾ ਖੁਲਾਸਾ ਕਰਦੇ ਹੋਏ ਆਪਣਾ ਰੋਸ ਪ੍ਰਗਟਾਉਂਦੇ ਹੋਏ ਦਸਿਆ ਕਿ ਅਸਲ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਵੱਲੋਂ ਪੰਜਾਬ ਖੇਡ ਵਿਭਾਗ ਵੱਲੋਂ ਖੁੱਦ ਚਲਾਏ ਜਾ ਰਹੇ ਆਪਣੇ ਤਮਾਮ ਖੇਡ ਵਿੰਗਾਂ ਤੇ ਸੈਂਟਰਾਂ ਦੇ ਖਿਡਾਰੀਆਂ ਦੇ ਚੋਣ ਟਰਾਇਲਾਂ ਤੋਂ ਪਹਿਲਾਂ ਟਰਾਇਲ ਕਰਵਾਉਣ ਦੀ ਗੁੱਝੀ ਸਾਜਿਸ਼ ਇਹ ਹੈ ਕਿ ਪੰਜਾਬ ਭਰ ਵਿੱਚੋਂ ਚੰਗੇ ਖਿਡਾਰੀ ਪਹਿਲਾਂ ਹੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਵੱਲੋਂ ਚਲੇ ਜਾ ਰਿਹੈ ਸੈਂਟਰਾਂ/ਵਿੰਗਾਂ/ਅਕੈਡਮੀਆਂ ਵਿਚ ਭਰਤੀ ਕਰ ਲੈਣ ਅਤੇ ਬਾਕੀ ਬਚੇ ਖੁਚੇ ਖਿਡਾਰੀ ਪੰਜਾਬ ਖੇਡ ਵਿਭਾਗ ਦੇ ਵਿੰਗਾਂ ਤੇ ਸੈਂਟਰਾਂ ਨੂੰ ਦਿੱਤੇ ਸਕਣ, ਜਿਹਨਾਂ ਦੇ ਟਰਾਇਲ ਬਾਦ ਵਿਚ ਰੱਖੇ ਜਾਂਦੇ ਹਨ ।
ਸੰਧੂ ਨੇ ਅੱਗੇ ਦੱਸਿਆ ਕਿ ਅਸਲ ਵਿਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਦੇ ਇਸ ਛੜਯੰਤਰ ਤਹਿਤ ਖੇਡ ਵਿਭਾਗ ਦੇ ਪੰਜਾਬ ਭਰ ਦੇ ਬਾਕੀ ਸੈਂਟਰਾਂ ਵਿਚੋਂ ਤਿਆਰ ਕਿਤੇ ਖਿਡਾਰੀ ਪੀ.ਆਈ.ਐਸ. ਲੈਣ ਜਾਂਦੀ ਹੈ, ਜਿੱਥੇ ਉਹਨਾਂ ਦੇ ਕੋਚਾਂ ਨੂੰ ਕਿਸੇ ਪ੍ਰਕਾਰ ਦੀ ਮੇਹਨਤ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਬਣੇ ਬਣਾਏ ਅਤੇ ਸਭਤੋਂ ਵਧੀਆ ਤੋਂ ਖਿਡਾਰੀ ਉਹਨਾਂ ਨੂੰ ਮਿਲ ਜਾਂਦੇ ਹਨ ਜਦ ਕਿ ਮਾੜੇ ਖਿਡਾਰੀ ਖੇਡ ਵਿਭਾਗ ਦੇ ਕੋਚਾਂ ਦੇ ਪੱਲੇ ਪੈਂਦੇ ਹਨ ਅਤੇ ਸਾਲ ਦੇ ਅਖੀਰ ਵਿਚ ਆਪਣੀ ਪਰਫਰਮੇਂਸ ਦਿਖਾ ਕੇ ਖੇਡ ਵਿਭਾਗ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਕੇ ਆਪਣੀ ਦੁਕਾਨਦਾਰੀ ਚੰਗੀ ਚਲਾਉਂਦੇ ਹਨ ।
ਖੇਡ ਵਿਸਲ੍ਹ ਬਲੋਅਰ ਇਕ਼ਬਾਲ ਸਿੰਘ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ, ਖੇਡ ਮੰਤਰੀ, ਸਕੱਤਰ (ਖੇਡਾਂ) ਅਤੇ ਡਾਇਰੈਕਟਰ (ਖੇਡਾਂ) ਤੋਂ ਮੰਗ ਕੀਤੀ ਹੈ ਕਿ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) ਵੱਲੋਂ ਮਿਤੀ tytyy ਤੋਂ ਕਰਵਾਏ ਜਾ ਰਿਹੈ ਟਰਾਇਲਾਂ ਉਪਰ ਤੁਰੰਤ ਰੋਕ ਲਗਾਈ ਜਾਵੇ ਅਤੇ ਸਭ ਤੋਂ ਪਹਿਲਾਂ ਟਰਾਇਲ ਪੰਜਾਬ ਖੇਡ ਵਿਭਾਗ ਵਿੰਗਾਂ/ਸੈਂਟਰਾਂ ਦੇ ਕਰਵਾਏ ਜਾਣ ਅਤੇ ਇਸ ਉਪਰੰਤ ਹੀ ਪੀ.ਆਈ.ਐਸ. ਦੇ ਟਰਾਇਲਾਂ ਆਯੋਜਿਤ ਕਰਕੇ ਇਸ ਇਸ ਛੜਯੰਤਰ ਨੂੰ ਅਸਫਲ ਕੀਤਾ ਜਾਵੇ ।