ਗੁਰੂ ਨਾਨਕ ਦੇਵ ਡਾਇਲਸਿਸ ਸੈਂਟਰ ਭੁਲੱਥ ਵੱਲੋਂ ਮੁਫਤ ਡਾਇਲਸਿਸ ਦਾ ਇਕ ਸਾਲ ਦਾ ਅੰਕੜਾ ਹੋਇਆ 2085 ਲੋੜਵੰਦ ਮਰੀਜ਼ਾਂ ਦਾ ਫ੍ਰੀ ਡਾਇਲਸਿਸ ਕੀਤਾ 

• ਭੁਲੱਥ ਸੈਂਟਰ ਨੂੰ ਮਨੁੱਖਤਾ ਸੇਵਾ ਵਿੱਚ ਆਇਆ ਇਕ ਸਾਲ ਹੋਇਆ ਪੂਰਾ ਅਗਾਹ ਸੇਵਾ ਰਹੇਗੀ ਨਿਰੰਤਰ ਜਾਰੀ: ਪ੍ਰਬੰਧਕ ਸੇਵਾ ਸੁਸਾਇਟੀ ਭੁਲੱਥ 
ਭੁਲੱਥ (ਅਜੈ ਗੋਗਨਾ )— ਲੰਘੇ ਸਾਲ ਦੁਆਬੇ ਦੇ ਪ੍ਰਸਿੱਧ ਕਸਬਾ ਭੁਲੱਥ ਚ’ ਖੋਲ੍ਹੇ ਗਏ ਸਥਾਨਕ ਸਰਕਾਰੀ ਹਸਪਤਾਲ ਚ” ਸ਼ਾਹਿਬਜਾਦਾ ਬਾਬਾ ਜੋਰਾਵਰ ਸਿੰਘ,ਅਤੇ  ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਇਲਾਕੇ ਦੀ ਸਮੂਹ ਸੰਗਤਾਂ ਤੇ ਐਨ.ਆਰ.ਆਈ. ਦੀ ਸਹਿਯੋਗ ਨਾਲ ਬੀਤੇ ਸਾਲ 31 ਮਾਰਚ 2021 ਨੂੰ ਗੁਰੂ ਨਾਨਕ ਦੇਵ ਜੀ ਨਾਮ ਨੂੰ ਸਮਰਪਿਤ ਮੁਫਤ ਡਾਇਲਸਿਸ ਸੈਂਟਰ ਹੋਂਦ ਵਿੱਚ ਲਿਆਦਾ ਹੈ, ਜੋ ਕਿ ਭੁਲੱਥ ਦੇ ਸਰਕਾਰੀ ਹਸਪਤਾਲ ਵਿੱਚ ਮਰੀਜਾਂ ਲਈ ਮੁਫਤ ਡਾਇਲਸਿਸ ਦੀ ਸੇਵਾ ਨਿਭਾ ਰਿਹਾ ਹੈ, ਅੱਜ ਡਾਇਲਸਿਸ ਸੈਂਟਰ ਨੂੰ ਮਨੁੱਖਤਾ ਸੇਵਾ ਵਿੱਚ ਆਇਆ ਇਕ ਸਾਲ ਹੋ ਚੁੱਕਾ ਹੈ। ਇਕ ਸਾਲ ਵਿੱਚ ਕੁੱਲ 2085 ਪੀੜਤਾ ਦੀ ਮੁਫਤ ਡਾਇਲਸਿਸ ਕੀਤੀ ਗਈ ਹੈ ਅਤੇ ਮਾਰਚ ਮਹੀਨੇ ਦਾ ਮੁਫਤ ਡਾਇਲਸਿਸ ਅੰਕੜਾ 205 ਹੈ। ਇਸ ਬਾਰੇ ਡਾਇਲਸਿਸ ਸੈਂਟਰ ਦੇ ਪ੍ਰਬੰਧਕ ਤੇ ਸੇਵਾ ਸੁਸਾਇਟੀ ਦੇ ਮੈਂਬਰਾਂ ਡਾ. ਸੁਰਿੰਦਰ ਕੱਕੜ, ਸੁਰਿੰਦਰ ਸਿੰਘ ਲਾਲੀਆਂ, ਮੋਹਨ ਸਿੰਘ, ਬਲਵਿੰਦਰ ਸਿੰਘ ਚੀਮਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਸੈਂਟਰ ਇਲਾਕੇ ਦੀ ਸਾਧ ਸੰਗਤ ਤੇ ਐਨ.ਆਰ.ਆਈ ਦੇ ਸਹਿਯੋਗ ਨਾਲ ਚਲ ਰਿਹਾ ਹੈ ਤੇ ਪੰਜਾਬ ਭਰ ਵਿੱਚੋ ਮਰੀਜ ਆਉੰਦੇ ਹਨ ਤੇ ਮੁਫਤ ਡਾਇਲਸਿਸ ਦਾ ਸਹਾਰਾ ਲੈਂਦੇ ਹਨ ਅਤੇ ਕਿਹਾ ਕਿ ਸਾਡੀ ਸੁਸਾਇਟੀ ਵੱਲੋਂ ਚਲਾਈ ਇਹ ਮਨੁੱਖਤਾ ਸੇਵਾ ਲਈ ਮੁਫਤ ਡਾਇਲਸਿਸ ਮੁਹਿੰਮ ਸੰਗਤਾਂ ਦੇ ਸਹਿਯੋਗ ਨਾਲ ਕਾਮਯਾਬ ਹੋਈ ਅਤੇ ਅੱਜ ਇਕ ਸਾਲ ਮਨੁੱਖਤਾਂ ਦੀ ਸੇਵਾ ਵਿੱਚ ਪੇਸ਼ ਹੋਈ ਨੂੰ ਹੋ ਚੁੱਕਾ ਹੈ ਅਤੇ ਅਗਾਹ ਵੀ ਸੇਵਾ ਇਸੇ ਤਰਾ ਨਿਰੰਤਰ ਚਲਦੀ ਰਹੇਗੀ। ਦੱਸਿਆ ਕਿ ਰੋਜਾਨਾ 8 ਤੋੰ 10 ਮਰੀਜਾਂ ਦੀ ਮੁਫਤ ਡਾਇਲਸਿਸ ਹੁੰਦੀ ਹੈ ਅਤੇ ਡਾਇਲਸਿਸ ਕਰਨ ਵਾਲੇ ਮਾਹਿਰ ਡਾਕਟਰ ਤੇ ਬਾਕੀ ਸਟਾਫ ਸੈਂਟਰ ਵਿੱਚ ਮੋਜੂਦ ਰਹਿ, ਮਰੀਜਾਂ ਦੀ ਦੇਖ-ਰੇਖ ਕਰਦੇ ਹਨ। ਅਖੀਰ ਉਨ੍ਹਾਂ ਕਿਹਾ ਕਿ ਅਸੀ ਸਮੂਹ ਦਾਨੀ ਸੰਗਤ ਤੇ ਐਨ.ਆਰ.ਆਈ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਪੀਲ ਕਰਦੇ ਹਾਂ ਇਸੇ ਤਰਾ ਰਲ ਮਿਲ ਸਹਿਯੋਗ ਕਰਦੇ ਰਹੀਏ ਤਾਂ ਜੋ ਲੋਕ ਮੁਫਤ ਡਾਇਲਸਿਸ ਦਾ ਸਹਾਰਾ ਲੈੰਦੇ ਰਹਿਣ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की